ਇਹ ਗੱਲ ਆਮ ਜਾਣੀ ਜਾˆਦੀ ਹੈ ਕਿ ਫੈਜ਼ ਅਹਿਮਦ ਫੈਜ਼ ਹੋਰਾˆ ਪੰਜਾਬੀ ਵਿਚ ਬਹੁਤ ਥੋੜ੍ਹੀਆˆ
ਨਜ਼ਮਾˆ ਲਿਖੀਆˆ। ਇਸ ਬਾਰੇ ਵੀ ਕੋਈ ਭੁਲੇਖਾ ਨਹੀਂ ਹੈ ਕਿ ਉਨ੍ਹਾˆ ਦੀਆˆ ਇਹ ਰਚਨਾਵਾˆ ਉਨ੍ਹਾˆ
ਦੀ ਉਰਦੂ ਸ਼ਾਇਰੀ ਦੇ ਬਰਾਬਰ ਦੀਆˆ ਨਹੀਂ। ਪਰ ਫੈਜ਼ ਹੋਰਾˆ ਵਲੋˆ ਪੰਜਾਬੀ ਵਿਚ ਲਿਖਣਾ ਆਪਣੇ
ਆਪ ਵਿਚ ਬਹੁਤ ਮਹੱਤਵਪੂਰਨ ਗੱਲ ਹੈ। ਇਸ ਬਾਰੇ ਵਿਚਾਰ ਵਟਾˆਦਰੇ ਨਾਲ ਸਾਨੂੰ ਪੰਜਾਬੀਆˆ ਦੇ
ਆਪਣੀ ਮਾˆ ਬੋਲੀ ਨਾਲ ਰਿਸ਼ਤੇ ਵਿਚ ਪਏ ਵਿਗਾੜਾˆ ਬਾਰੇ ਅਤੇ ਯੂਰਪੀਅਨ ਬਸਤੀਵਾਦੀਆˆ ਦੇ
ਦੁਨੀਆˆ ਭਰ ਦੇ ਅਤੇ ਵਿਸ਼ੇਸ਼ ਕਰਕੇ ਸਾਡੇ ਆਪਣੇ ਸਭਿਆਚਾਰ ਉੱਪਰ ਪਏ ਮਾਰੂ ਤੇ ਸਦੀਵੀ ਅਸਰਾˆ
ਬਾਰੇ ਜਾਨਣ ਵਿਚ ਸਹਾਇਤਾ ਮਿਲ ਸਕਦੀ ਹੈ।
ਫੈਜ਼ ਅਹਿਮਦ ਫੈਜ਼ ਹੋਰੀਂ ਉਸ ਹਾਲਾਤ ਵਿਚ ਜੰਮੇ ਪਲ਼ੇ ਜਿੱਥੇ ਪੰਜਾਬੀ ਬੋਲੀ ਸਕੂਲੀ ਪੜ੍ਹਾਈ
ਲਿਖਾਈ ਦਾ ਹਿੱਸਾ ਨਹੀਂ ਸੀ। ਉਰਦੂ ਤੇ ਅੰਗ੍ਰੇਜ਼ੀ ਦਾ ਹਰ ਪਾਸੇ ਦਬ ਦਬਾਅ ਸੀ। ਯੂਰਪੀਅਨ
ਬਸਤੀਵਾਦੀਆˆ ਦੀ ਸੋਚੀ ਸਮਝੀ ਚਾਲ ਥੱਲੇ ਲੋਕਾˆ ਨੂੰ ਪੱਕੇ ਤੌਰ ਤੇ ਗੁਲਾਮ ਬਣਾਉਣ ਲਈ
ਵਿਦਿਆ ਦਾ ਅਜਿਹਾ ਢਾˆਚਾ ਲਾਗੂ ਕੀਤਾ ਗਿਆ ਕਿ ਜਿੰਨਾ ਵੱਧ ਸਮਾˆ ਕੋਈ ਇਹ ਤਾਲੀਮ ਹਾਸਲ ਕਰਨ
ਲਈ ਲਾਵੇ ਉਨਾˆ ਹੀ ਵੱਧ ਉਹ ਆਪਣੇ ਸਭਿਆਚਾਰ ਅਤੇ ਬੋਲੀ ਤੋˆ ਦੂਰ ਹੁੰਦਾ ਜਾਵੇ। ਪਿਛਲੇ 64
- 65 ਸਾਲਾˆ ਦੌਰਾਨ ਨਾ ਹੀ ਭਾਰਤ ਤੇ ਨਾ ਹੀ ਪਾਕਿਸਤਾਨ ਵਿਚ ਇਸ ਢਾˆਚੇ ਵਿਚ ਕੋਈ ਵੱਡੀ
ਤਬਦੀਲੀ ਹੋਈ ਹੈ। ਹੈਰਾਨੀ ਦੀ ਗੱਲ ਇਹ ਨਹੀਂ ਕਿ ਫੈਜ਼ ਜਾˆ ਉਨ੍ਹਾˆ ਵਰਗੇ ਹੋਰ ਲੋਕਾˆ ਨੇ
ਅੰਗ੍ਰੇਜ਼ੀ ਜਾˆ ਉਰਦੂ ਵਿਚ ਸਾਹਿਤ ਰਚਿਆ ਸਗੋਂ ਹੈਰਾਨੀ ਇਸ ਗੱਲ ਦੀ ਹੋਣੀ ਚਾਹੀਦੀ ਹੈ ਕਿ
ਇਨ੍ਹਾˆ ਵਿੱਚੋਂ ਕੁਝ ਲੋਕ ਆਪਣੀ ਬੋਲੀ ਤੇ ਵਿਰਸੇ ਨਾਲ ਫਿਰ ਵੀ ਜੁੜੇ ਰਹੇ। ਇਸ ਨਜ਼ਰੀਏ ਨਾਲ
ਦੇਖਿਆˆ ਫੈਜ਼ ਹੋਰਾˆ ਵਲੋਂ ਪੰਜਾਬੀ ਵਿਚ ਲਿਖਣ ਦੀ ਕੋਸ਼ਸ਼ ਉਨ੍ਹਾˆ ਨਾਲ ਵਾਪਰੇ ਇਸ ਗੈਰ
ਕੁਦਰਤੀ ਵਰਤਾਰੇ ਨੂੰ ਠੀਕ ਕਰਨ ਵਲ ਪੁੱਟਿਆ ਕਦਮ ਜਾਪਦਾ ਹੈ।
ਫੈਜ਼ ਸਾਹਿਬ ਨੂੰ ਜਦੋਂ ਇਸ ਗੱਲ ਬਾਰੇ ਪੁੱਛਿਆ ਜਾˆਦਾ ਸੀ ਕਿ ਉਹ ਆਪਣੀ ਮਾˆ ਬੋਲੀ ਪੰਜਾਬੀ
ਵਿਚ ਕਿਉਂ ਨਹੀਂ ਲਿਖਦੇ ਤਾˆ ਉਨ੍ਹਾˆ ਵਲੋਂ ਦਿੱਤੇ ਜਵਾਬ ਸਾਫ ਸਾਫ ਤੇ ਸੁੱਚੇ ਇਰਾਦੇ ਨਾਲ
ਇਸ ਸਮੱਸਿਆ ਦਾ ਸਾਹਮਣਾ ਕਰਨ ਅਤੇ ਸਮਝਣ ਦਾ ਯਤਨ ਹੁੰਦੇ ਸਨ। ਉਨ੍ਹਾˆ ਦੀ ਸਾਰੀ ਦੀ ਸਾਰੀ
ਪੜ੍ਹਾਈ ਉਰਦੂ ਤੇ ਅੰਗ੍ਰੇਜ਼ੀ ਵਿਚ ਹੋਈ ਹੋਣ ਕਰਕੇ ਉਨ੍ਹਾˆ ਦੀ ਪੰਜਾਬੀ ਵਿਚ ਯੋਗਤਾ ਵਿਕਸਤ
ਨਹੀˆ ਸੀ ਹੋ ਸਕੀ। ਉਨ੍ਹਾˆ ਦੇ ਆਪਣੇ ਸ਼ਬਦਾˆ ਵਿਚ:
ਕੰਨਾˆ ਵਿੱਚ ਸ਼ੁਰੂ ਤੋਂ ਹੀ ਪੰਜਾਬੀ ਗੀਤਾˆ ਦੀਆˆ ਆਵਾਜ਼ਾˆ ਰਸ ਘੋਲਦੀਆˆ ਰਹੀਆˆ। ਪਹਿਲੀ
ਸੰਸਾਰ ਜੰਗ ਦੇ ਵਿਚਕਾਰ ਲੋਕ ਗਲੀਆˆ ਵਿਚ ਗਾਇਆ ਕਰਦੇ ਸਨ। ਉਸ ਵੇਲੇ ਦੇ ਜੋ ਬੋਲ ਸੀਨੇ ਵਿਚ
ਦੱਬੇ ਹੋਏ ਸਨ, ਉਹ ਹੁਣ ਮੈˆ ਆਪਣੀਆˆ ਪੰਜਾਬੀ ਕਵਿਤਾਵਾˆ ਵਿੱਚ ਉਤਾਰੇ ਹਨ। ਮੈਂ ਹਾˆ ਤਾˆ
ਸਿਆਲਕੋਟੀਆ, ਪਰ ਪਿਤਾ ਦੀਆ ਜਾਗੀਰਾˆ ਸਰਗੋਧੇ ਵਿਚ ਸਨ। ਉਥੇ ਜ਼ਮੀਨਾˆ ਤੇ ਮਜ਼ਾਰੇ ਰਾਤ ਨੂੰ
ਮਿਲ ਕੇ ਗਾਉਂਦੇ। ਮੈˆ ਉੱਥੇ ਜਾ ਕੇ ਹੀਰ ਸੁਣੀ ਸੀ, ਜਾˆ ਬੁਲ੍ਹੇ ਸ਼ਾਹ ਦੀਆˆ ਕਾਫ਼ੀਆˆ ਜਾˆ
ਸੋਹਣੀ ਮਹੀਂਵਾਲ ਦਾ ਕਿੱਸਾ ਜਾ ਮਿਰਜ਼ਾ ਸਾਹਿਬਾˆ। ਪੰਜਾਬੀ ਲਿਖਣ ਨੂੰ ਜੀ ਕਰਦਾ ਸੀ ਪਰ
ਅਹਿਸਾਸ ਹੋਇਆ ਕਿ ਇਨ੍ਹਾˆ ਉਸਤਾਦ ਕਵੀਆˆ ਦਾ ਮੈˆ ਕਿਵੇˆ ਮੁਕਾਬਲਾ ਕਰ ਸਕਦਾ ਹਾˆ। ਪਰ
ਪੰਜਾਬੀ ਕਵੀਆˆ ਦਾ ਮੈˆ ਮੁਤਾਲਿਆ ਨਹੀਂ ਕੀਤਾ ਸੀ। ਜਿੰਨਾ ਕੁਛ ਸੁਣਿਆ ਸੀ, ਲਗਦਾ ਸੀ,
ਵਾਰਸ ਸ਼ਾਹ ਵਾˆਗ ਨਹੀਂ ਲਿਖ ਸਕਦਾ।
ਇਸੇ ਤਰ੍ਹਾˆ ਉਹ ਇਕ ਹੋਰ ਇੰਟਰਵਿਊ ਵਿਚ ਕਹਿੰਦੇ ਹਨ:
ਸ਼ੇਅਰ ਲਿਖਨੇ ਕੇ ਲੀਏ ਬੋਲ ਚਾਲ ਕੀ ਜ਼ਬਾਨ ਜਾਨਨਾ ਕਾਫੀ ਨਹੀਂ। ਇਸ ਜ਼ਬਾਨ ਮੇˆ ਕਿਸੀ ਭੀ
ਖਿਆਲ ਕਾ ਇਜ਼ਹਾਰ ਕਰਨੇ ਕੇ ਸਬ ਤਰਕੀਬ ਪਰ ਮੁਕੰਮਲ ਕਦਰਤ ਹਾਸਲ ਜ਼ਰੂਰੀ ਹੈ ਔਰ ਇਸ ਕੇ ਲੀਏ
ਬਹੁਤ ਕੁਛ ਔਰ ਬਹੁਤ ਦੇਰ ਤੱਕ ਸੀਖਨੇ ਕੀ ਜ਼ਰੂਰਤ ਹੈ। ਹਮ ਨੇ ਪੰਜਾਬੀ ਜ਼ਬਾਨ ਮੇˆ ਕੋਈ
ਤਾਲੀਮ ਹਾਸਲ ਨਹੀਂ ਕੀ, ਨਾ ਹੀ ਹਮੇˆ ਇਸ ਜ਼ਬਾਨ ਮੇˆ ਸ਼ੇਅਰ ਕਹਿਨਾ ਆਤਾ ਹੈ।
ਉਨ੍ਹਾˆ ਦੀ ਗੱਲਬਾਤ ਤੋˆ ਸਾਫ ਜ਼ਾਹਿਰ ਹੈ ਕਿ ਉਨ੍ਹਾˆ ਦੇ ਮਨ ਵਿਚ ਆਪਣੀ ਮਾˆ ਬੋਲੀ ਲਈ
ਬੇਹੱਦ ਪਿਆਰ, ਸਤਿਕਾਰ ਸੀ ਤੇ ਉਹ ਚਾਹੁੰਦੇ ਸਨ ਕਿ ਉਹ ਪੰਜਾਬੀ ਵਿਚ ਲਿਖਣ। ਪਰ ਨਾਲ ਹੀ
ਉਨ੍ਹਾˆ ਨੂੰ ਇਸ ਗੱਲ ਦਾ ਅਹਿਸਾਸ ਵੀ ਸੀ ਕਿ ਉਨ੍ਹਾˆ ਦੀ ਤਾਲੀਮ ਪੰਜਾਬੀ ਵਿਚ ਨਾ ਹੋਈ ਹੋਣ
ਕਰਕੇ ਉਹ ਅਜਿਹਾ ਸ਼ਕਤੀਸ਼ਾਲੀ ਸਾਹਿਤ ਨਹੀਂ ਰਚ ਸਕਦੇ ਜਿਹੜਾ ਵਾਰਸ ਸ਼ਾਹ, ਬੁਲ੍ਹੇ ਸ਼ਾਹ, ਬਾਬਾ
ਫਰੀਦ, ਤੇ ਸੁਲਤਾਨ ਬਾਹੂ ਹੋਰਾˆ ਵਰਗੇ ਕਵੀ ਪਹਿਲਾˆ ਹੀ ਰਚ ਚੁੱਕੇ ਸਨ।
ਏਥੇ ਇਹ ਗੱਲ ਕਹਿਣੀ ਜ਼ਰੂਰੀ ਹੈ ਕਿ ਇਸ ਕਿਸਮ ਦੀ ਪਹੁੰਚ ਵਾਸਤੇ ਇਕ ਵਿਸ਼ੇਸ਼ ਸੂਝ ਦੀ ਲੋੜ
ਹੁੰਦੀ ਹੈ ਜੋ ਫੈਜ਼ ਹੋਰਾˆ ਕੋਲ ਸੀ। ਉਹ ਸਮਾਜ ਨੂੰ ਤੇ ਜੀਵਨ ਨੂੰ ਵਿਗਿਆਨਕ ਨਜ਼ਰੀਏ ਤੋਂ
ਦੇਖਣ ਦੀ ਜਾਚ ਰੱਖਦੇ ਸਨ। ਇੱਦਾˆ ਦੀ ਇਕ ਉਦਾਹਰਨ, ਹਿੰਦੀ ਫਿਲਮਾˆ ਦੇ ਬਹੁਤ ਹੀ ਸਤਿਕਾਰਤ
ਅਦਾਕਾਰ ਬਲਰਾਜ ਸਾਹਨੀ ਹੋਰਾˆ ਦੀ ਵੀ ਸੀ। ਉਹ ਵੀ ਸਮਾਜ ਨੂੰ ਦੇਖਣ ਤੇ ਸਮਝਣ ਦੀ ਇਹੋ ਜਿਹੀ
ਸੂਝ ਰੱਖਦੇ ਸਨ ਤੇ ਉਨ੍ਹਾˆ ਹਿੰਦੀ ਵਿਚ ਲਿਖਣਾ ਛੱਡ ਕੇ ਪੰਜਾਬੀ ਵਿਚ ਲਿਖਣਾ ਸ਼ੁਰੂ ਕੀਤਾ।
ਇਨ੍ਹਾˆ ਵਧੀਆ ਇਨਸਾਨਾˆ ਤੇ ਵੱਡੇ ਕਲਾਕਾਰਾˆ ਨੇ ਮਾˆ ਬੋਲੀ ਦੀ ਮਹੱਤਤਾ ਤੇ ਪੰਜਾਬੀ ਬੋਲੀ
ਦੀ ਮਹਾਨਤਾ ਨੂੰ ਜਾਣਿਆˆ ਤੇ ਸਵੀਕਾਰ ਕੀਤਾ।
ਬਹੁਤ ਸਾਰੇ ਪੰਜਾਬੀ ਹਨ ਜਿਨ੍ਹਾˆ ਨੇ ਪੰਜਾਬੀ ਤੋਂ ਇਲਾਵਾ ਦੂਜੀਆˆ ਬੋਲੀਆˆ ਵਿਚ ਲਿਖਿਆ ਹੈ
ਅਤੇ ਲਿਖਦੇ ਹਨ। ਇਹ ਸਾਰੇ ਫੈਜ਼ ਹੋਰਾˆ ਵਾਲੀ ਸੂਝ ਰੱਖਣ ਵਾਲੇ ਅਤੇ ਉਨ੍ਹਾˆ ਵਾˆਗ ਮਹਿਸੂਸ
ਕਰਨ ਵਾਲੇ ਨਹੀਂ। ਉਦਾਹਰਨ ਵਜੋਂ, ਪ੍ਰਕਾਸ਼ ਟੰਡਨ ਨਾˆਅ ਦੇ ਇਕ ਸ਼ਖਸ ਨੇ 1961ਵਿਚ ਲਿਖੀ ਆਪਣੀ
ਅੰਗ੍ਰੇਜ਼ੀ ਪੁਸਤਕ ‘ਪੰਜਾਬੀ ਸੈˆਚਰੀ 1847-1947‘ ਵਿਚ ਸਾਫ ਸਾਫ ਸ਼ਬਦਾˆ ਵਿਚ ਲਿਖਿਆ ਹੈ ਕਿ
ਪੰਜਾਬੀ ਬੋਲੀ ਦੀ ਨਾ ਕੋਈ ਲਿਪੀ ਹੈ ਤੇ ਨਾ ਕੋਈ ਸਾਹਿਤ। ਉਨ੍ਹਾˆ ਅਨੁਸਾਰ ਇਸ ਬੋਲੀ ਦੀ ਸਭ
ਤੋਂ ਵੱਡੀ ਸਿਫਤ ਗਾਲ਼੍ਹਾˆ ਹਨ। ਸਮਾਜ, ਸਭਿਆਚਾਰ, ਇਤਿਹਾਸ ਆਦਿ ਬਾਰੇ ਸਹੀ ਸੂਝ ਨਾ ਹੋਣ
ਕਾਰਨ ਇਹੋ ਜਿਹੇ ਲੋਕ ਆਪਣੀ ਮਾˆ ਬੋਲੀ ਪ੍ਰਤਿ ਹੀਣ ਭਾਵਨਾ ਦੇ ਸ਼ਿਕਾਰ ਹੋ ਜਾˆਦੇ ਹਨ। ਇਸ
ਕਰਕੇ ਜਦੋˆ ਅਸੀˆ ਫੈਜ਼ ਹੋਰਾˆ ਦੇ ਪੰਜਾਬੀ ਬਾਰੇ ਵਿਚਾਰ ਸੁਣਦੇ ਹਾˆ ਅਤੇ ਉਨ੍ਹਾˆ ਵਲੋਂ ਇਸ
ਵਿਚ ਲਿਖਣ ਦੀ ਕੋਸ਼ਸ਼ ਬਾਰੇ ਜਾਣਦੇ ਹਾˆ ਤਾˆ ਸਾਡੇ ਮਨਾˆ ਵਿਚ ਜਿੱਥੇ ਉਨ੍ਹਾˆ ਲਈ ਸਤਿਕਾਰ
ਤੇ ਪਿਆਰ ਵਧਦਾ ਹੈ ਉੱਥੇ ਪੰਜਾਬੀ ਬੋਲੀ ਲਈ ਵੀ ਮਾਣ ਵਧਦਾ ਹੈ।
ਮੈਨੂੰ ਫੈਜ਼ ਹੋਰਾˆ ਦੀਆˆ ਪੰਜਾਬੀ ਵਿਚ ਰਚੀਆˆ ਸੱਤ ਕਵਿਤਾਵਾˆ ਪੜ੍ਹਨ ਦਾ ਮੌਕਾ ਮਿਲਿਆ ਹੈ।
ਇਹ ਹਨ: 1) ਇਕ ਨਗਮਾ, 2) ਇਕ ਤਰਾਨਾ, 3) ਰੱਬਾ ਸੱਚਿਆ, 4) ਮੇਰੀ ਡੋਲੀ ਸ਼ਹੁ ਦਰਿਆ, 5)
ਇਕ ਗੀਤ, 6) ਇਕ ਕਵਿਤਾ ਤੇ 7) ਇਕ ਕੱਤਾਅ।
ਫੈਜ਼ ਸਾਹਿਬ ਦੀ ਪੰਜਾਬੀ ਸ਼ਾਇਰੀ ਬਾਰੇ ਗੱਲ ਕਰਨ ਲੱਗਿਆˆ ਡਰ ਇਸ ਗੱਲ ਦਾ ਲਗਦਾ ਹੈ ਕਿ ਉਨ੍ਹਾˆ
ਦੀਆˆ ਇਨ੍ਹਾˆ ਕਵਿਤਾਵਾˆ ਬਾਰੇ ਕੀਤੀ ਕੋਈ ਗੱਲ ਉਨ੍ਹਾˆ ਦੀ ਲਿਖਣ ਯੋਗਤਾ ਬਾਰੇ ਨਾ ਸਮਝ ਲਈ
ਜਾਵੇ। ਉਹ ਬਹੁਤ ਵੱਡੇ ਲੇਖਕ ਸਨ। ਉਨ੍ਹਾˆ ਦੀ ਉਰਦੂ ਸ਼ਾਇਰੀ ਸਦਾ ਕਾਇਮ ਰਹਿਣ ਵਾਲੀ ਹੈ।
ਉਨ੍ਹਾˆ ਦੀਆˆ ਪੰਜਾਬੀ ਕਵਿਤਾਵਾˆ ਨੂੰ ਪੜ੍ਹਨ ਵੇਲੇ ਸਾਨੂੰ ਦੋ ਵਿਸ਼ੇਸ਼ ਗੱਲਾˆ ਦਾ ਧਿਆਨ
ਰੱਖਣਾ ਚਾਹੀਦਾ ਹੈ। ਇਹ ਮੰਨ ਕੇ ਕਿ ਉਨ੍ਹਾˆ ਦੀ ਪੰਜਾਬੀ ਵਿਚ ਸ਼ਾਇਰੀ ਕਰਨ ਦੀ ਯੋਗਤਾ
ਵਿਕਸਤ ਨਹੀਂ ਹੋ ਸਕੀ, ਫੇਰ ਵੀ ਉਨ੍ਹਾˆ ਨੇ ਪੰਜਾਬੀ ਵਿਚ ਕਵਿਤਾ ਕਿਉਂ ਲਿਖੀ ਅਤੇ ਦੂਜੀ
ਗੱਲ ਕਿ ਇਹ ਕਵਿਤਾ ਉਨ੍ਹਾˆ ਕਿਨ੍ਹਾˆ ਲੋਕਾˆ ਵਾਸਤੇ ਅਤੇ ਕਿਸ ਮਕਸਦ ਨਾਲ ਲਿਖੀ।
ਉਨ੍ਹਾˆ ਦੀਆˆ ਕਵਿਤਾਵਾˆ ਵਿਚੋਂ ‘ਲੰਮੀ ਰਾਤ ਸੀ ਦਰਦ ਫਿਰਾਕ ਵਾਲੀ‘ ਅਤੇ ਇਕ ‘ਕੱਤਾਅ‘ ਕੁਝ
ਵੱਖਰੀਆˆ ਹਨ ਜੋ ਦੂਜੀਆˆ ਕਵਿਤਾਵਾˆ ਵਾˆਗ ਕਿਸੇ ਵਿਸ਼ੇਸ਼ ਮਕਸਦ ਲਈ ਲਿਖੀਆˆ ਨਹੀਂ ਜਾਪਦੀਆˆ।
ਉਨ੍ਹਾˆ ਦਾ ਕੱਤਾਅ ਬੜਾ ਖੂਬਸੂਰਤ ਹੈ:
ਅੱਜ ਰਾਤ ਇੱਕ ਰਾਤ ਦੀ ਰਾਤ ਜੀ ਕੇ
ਅਸਾˆ ਜੁਗ ਹਜ਼ਾਰਾˆ ਜੀ ਲੀਤਾ ਏ
ਅੱਜ ਰਾਤ ਅੰਮ੍ਰਿਤ ਦੇ ਜਾਮ ਵਾˆਗੂੰ
ਇਨ੍ਹਾˆ ਹੱਥਾˆ ਨੇ ਯਾਰ ਨੂੰ ਪੀ ਲੀਤਾ ਏ
ਉਨ੍ਹਾˆ ਦਾ ਇਕ ਬਹੁਤ ਮਸ਼ਹੂਰ ਗੀਤ ਹੈ ‘ਕਿੱਧਰੇ ਨਾ ਪੈˆਦੀਆˆ ਦੱਸਾˆ/ ਵੇ ਪ੍ਰਦੇਸੀਆ ਤੇਰੀਆˆ‘।
ਇਹ ਗੀਤ ਉਨ੍ਹਾˆ ਬੰਗਲਾ ਦੇਸ਼ ਬਣਨ ਵੇਲੇ ਲਿਖਿਆ ਜਦੋਂ ਵੱਡੀ ਗਿਣਤੀ ਵਿਚ ਪਾਕਿਸਤਾਨੀ ਫੌਜੀ
ਭਾਰਤ ਦੇ ਕੈਦੀ ਸਨ। ਆਪਣੇ ਦੇਸ਼ ਵਾਸੀਆˆ ਦੇ ਦੁੱਖਾˆ ਤਕਲੀਫਾˆ ਬਾਰੇ ਉਨ੍ਹਾˆ ਦੇ ਮਨ ਵਿਚ
ਅਥਾਹ ਫਿਕਰ ਸੀ ਜੋ ਇਸ ਗੀਤ ਰਾਹੀਂ ਉਨ੍ਹਾˆ ਜ਼ਾਹਿਰ ਕੀਤਾ। ਇਹ ਗੀਤ ਇਕ ਔਰਤ ਵਲੋˆ ਆਪਣੇ
ਸਾਥੀ ਦੀ ਯਾਦ ਵਿਚ ਹੈ। ਦੱਸਦੇ ਹਨ ਕਿ ਜਦੋਂ ਇਹ ਗੀਤ ਰੇਡੀਓ ‘ਤੇ ਗਾਇਆ ਗਿਆ ਤਾˆ ਹਰ ਸੁਣਨ
ਵਾਲੇ ਦੀਆˆ ਅੱਖਾˆ ਵਿਚ ਹੰਝੂ ਦੇਖੇ ਜਾ ਸਕਦੇ ਸਨ।
ਕਿਸਾਨਾˆ ਦੇ ਨਾਮ ਇਕ ਤਰਾਨਾ ਬਹੁਤ ਦਿਲਚਸਪ ਰਚਨਾ ਹੈ:
ੳੱਠ ਉਤਾˆਹ ਨੂੰ ਜੱਟਾ
ਮਰਦਾ ਕਿਉਂ ਜਾਏˆ
ਭਲਿਆ! ਤੂੰ ਜਗ ਦਾ ਅੰਨ ਦਾਤਾ
ਤੇਰੀ ਬਾˆਦੀ ਧਰਤੀ ਮਾਤਾ
ਤੂੰ ਜਗ ਦਾ ਪਾਲਣਹਾਰ
ਤੇ ਮਰਦਾ ਕਿਉਂ ਜਾਏˆ
ਉੱਠ ਉਤਾˆਹ ਨੂੰ ਜੱਟਾ
ਮਰਦਾ ਕਿਉˆ ਜਾਏˆ
ਜਰਨਲ, ਕਰਨਲ, ਸੂਬੇਦਾਰ
ਡਿਪਟੀ , ਡੀ ਸੀ, ਥਾਨੇਦਾਰ
ਸਾਰੇ ਤੇਰਾ ਦਿੱਤਾ ਖਾਣ
ਤੂੰ ਜੇ ਨਾ ਬੀਜੇˆ, ਤੂੰ ਜੇ ਨਾ ਗਾਹਵੇˆ
ਭੁੱਖੇ ਭਾਣੇ ਸਭ ਮਰ ਜਾਣ
ਇਹ ਚਾਕਰ ਤੂੰ ਸਰਕਾਰ।
ਕਿਸਾਨਾˆ ਨੂੰ ਮੁਖਾਤਬ ਉਨ੍ਹਾˆ ਦੀ ਇਹ ਕਵਿਤਾ ਲੋਕਾˆ ਦੀ ਬੋਲੀ ਵਿਚ ਤੇ ਉਨ੍ਹਾˆ ਦੀ ਪੱਧਰ
ਤੇ ਕੀਤੀ ਗੱਲ ਹੈ। ਸਾਫ ਹੈ ਕਿ ਫੈਜ਼ ਹੋਰਾˆ ਦਾ ਮਕਸਦ ਸੀ ਕਿ ਜਿਨ੍ਹਾˆ ਵਾਸਤੇ ਉਹ ਕਵਿਤਾ
ਲਿਖ ਰਹੇ ਹਨ ਉਹ ਇਸ ਨੂੰ ਸੌਖਿਆˆ ਸਮਝ ਸਕਣ। ਕਵਿਤਾ ਵਿਚ ਉਹ ਕਿਸਾਨ ਨੂੰ ਸੁਨੇਹਾ ਦੇ ਰਹੇ
ਹਨ ਕਿ ਜਾਗ ਤੇ ਆਪਣੀ ਅਸਲੀਅਤ ਪਛਾਣ ਤੇ ਆਪਣੇ ਹੱਕ ਹਾਸਲ ਕਰ। ਸੋ ਇਸ ਤਰ੍ਹਾˆ ਇਹ ਕਵਿਤਾ
ਵਿਸ਼ੇਸ਼ ਪਾਠਕਾˆ ਤੇ ਸ੍ਰੋਤਿਆˆ ਲਈ ਵਿਸ਼ੇਸ਼ ਮਕਸਦ ਨਾਲ ਲਿਖੀ ਕਵਿਤਾ ਹੈ। ਅਤੇ ਇਹ ਆਪਣੇ ਇਰਾਦੇ
ਵਿਚ ਹਰ ਪੱਖੋਂ ਕਾਮਯਾਬ ਹੈ। ਇਸ ਗੱਲ ਬਾਰੇ ਵੱਖਰੀਆˆ ਰਾਵਾˆ ਹੋ ਸਕਦੀਆˆ ਹਨ ਤੇ ਬਹਿਸ ਵੀ
ਹੋ ਸਕਦੀ ਹੈ ਕਿ ਉਹ ਕਿਸਾਨਾˆ ਨੂੰ ਸੂਝ ਪੱਖੋˆ ਆਪਣੇ ਉਰਦੂ ਪਾਠਕਾˆ ਤੋਂ ਵੱਖਰੀ ਪੱਧਰ ਤੇ
ਕਿਉਂ ਦੇਖਦੇ ਜਾˆ ਸਮਝਦੇ ਸਨ।
‘ਮੇਰੀ ਡੋਲੀ ਸ਼ਹੁ ਦਰਿਆ’ ਉਨ੍ਹਾˆ 1974 ਦੇ ਹੜ ਪੀੜਤ ਲੋਕਾˆ ਦੇ ਸਹਾਇਤਾ ਫੰਡ ਲਈ ਲਿਖੀ
ਸੀ। ਕਵਿਤਾ ਵਿਚ ਉਹ ਇਕ ਕੁੜੀ ਨੂੰ ਚਿੰਨ ਵਜੋਂ ਵਰਤ ਕੇ ਬਾਬਲ/ਰੱਬ ਅੱਗੇ ਵਾਸਤਾ ਪਾਉਂਦੇ
ਹਨ ਕਿ ਅੱਗੇ ਤੂੰ ਮੈਨੂੰ ਹਿੱਕ ਨਾਲ ਲਾ ਕੇ ਰੱਖਦਾ ਸੀ ਤੇ ਹੁਣ ਬਾਹਰ ਧੱਕ ਰਿਹਾ ਏˆ। ਹੜ
ਨਾਲ ਲੋਕਾˆ ਨੂੰ ਆਈਆˆ ਮੁਸ਼ਕਲਾˆ ਨੂੰ ਫੈਜ਼ ਸਾਹਿਬ ਬਹੁਤ ਹੀ ਕਲਾਤਮਕ ਤਰੀਕੇ ਨਾਲ ਪੇਸ਼ ਕਰਦੇ
ਹਨ।
ਇਕ ਨਗਮਾ ਨਾˆਅ ਦੀ ਕਵਿਤਾ ਵਿਚ ਉਹ ਲੋਕਾˆ ਨੂੰ ਅਪੀਲ ਕਰਦੇ ਹਨ ਕਿ ਆਪਣਾ ਦੇਸ ਛੱਡ ਕੇ ਨਾ
ਜਾਓ। ਉਹ ਕਹਿੰਦੇ ਹਨ:
ਵਤਨ ਦੀਆˆ ਠੰਡੀਆˆ ਛਾਈਂ ਓ ਯਾਰ
ਟਿਕ ਰਹੋ ਥਾਈਂ ਓ ਯਾਰ
ਰੋਜ਼ੀ ਦੇਵੇਗਾ ਸਾਈਂ ਓ ਯਾਰ
ਟਿਕ ਰਹੋ ਥਾਈˆ ਓ ਯਾਰ।
‘ਰੱਬਾ ਸੱਚਿਆ’ ਨਾˆ ਦੀ ਕਵਿਤਾ ਵਿਚ ਉਹ ਰੱਬ ਨੂੰ ਮੁਖਾਤਬ ਹੁੰਦੇ ਹਨ ਕਿ:
ਰੱਬਾ ਸੱਚਿਆ ਤੂੰ ਤੇ ਆਖਿਆ ਸੀ
ਜਾ ਓਏ ਬੰਦਿਆ ਜੱਗ ਦਾ ਸ਼ਾਹ ਏˆ ਤੂੰ
ਸਾਡੀਆˆ ਨਿਅਮਤਾˆ ਤੇਰੀਆˆ ਦੌਲਤਾˆ ਨੇ
ਸਾਡਾ ਨੈਬ ਤੇ ਅਲੀਜਾਹ ਏˆ ਤੂੰ।
ਬਾਕੀ ਦੀ ਕਵਿਤਾ ‘ਚ ਉਹ ਬੰਦੇ ਦੀ ਅਸਲੀ ਹਾਲਤ ਬਿਆਨ ਕਰਦੇ ਹਨ ਤੇ ਅਖੀਰ ਵਿਚ ਰੱਬ ਨੂੰ
ਮਿਹਣਾ ਮਾਰਦੇ ਹਨ:
ਜੇ ਇਹ ਮੰਗ ਨਹੀਂ ਪੁੱਜਦੀ ਰੱਬ ਮੇਰੇ
ਫੇਰ ਮੈˆ ਜਾਵਾˆ ਤੇ ਰੱਬ ਕੋਈ ਹੋਰ ਲੋੜਾˆ।
ਕਲਾ ਦੇ ਸਬੰਧ ਵਿਚ ਜਿਹੜੀ ਇਕ ਬਹਿਸ ਹਮੇਸ਼ਾ ਚਲਦੀ ਰਹਿੰਦੀ ਹੈ, ਉਹ ਹੈ ਕਿ ਕੀ ਕਲਾ ਜੀਵਨ
ਵਾਸਤੇ ਹੈ ਜਾˆ ਕਲਾ ਕਲਾ ਲਈ ਹੈ? ਫੈਜ਼ ਦੀਆˆ ਪੰਜਾਬੀ ਕਵਿਤਾਵਾˆ ਇਸ ਬਹਿਸ ਪੱਖੋਂ ਵੀ
ਮਹੱਤਤਾ ਰੱਖਦੀਆˆ ਹਨ। ਬਿਨਾˆ ਸ਼ੱਕ ਫੈਜ਼ ਹੋਰਾˆ ਨੂੰ ਇਸ ਗੱਲ ਦਾ ਪਤਾ ਸੀ ਕਿ ਉਨ੍ਹਾˆ ਦੀਆˆ
ਇਹ ਕਵਿਤਾਵਾˆ ਕਲਾ ਪੱਖੋਂ ਉਨ੍ਹਾˆ ਦੀਆˆ ਉਰਦੂ ਨਜ਼ਮਾˆ ਦੇ ਬਰਾਬਰ ਦੀਆˆ ਨਹੀਂ। ਉਨ੍ਹਾˆ ਨੇ
ਇਹ ਗੱਲ ਕਿਤੇ ਖੁਦ ਵੀ ਕਹੀ ਹੈ। ਪਰ ਫੇਰ ਵੀ ਉਨ੍ਹਾˆ ਵੱਖਰੇ ਵੱਖਰੇ ਕਾਰਨਾˆ ਵਸ ਵੱਖਰੇ
ਵੱਖਰੇ ਸਮੇˆ ਇਹ ਕਵਿਤਾਵਾˆ ਲੋਕਾˆ ਦੀ ਸਮਝ ਆਉਣ ਵਾਲੀ ਬੋਲੀ ਵਿਚ ਲਿਖੀਆˆ। ਇਸ ਤੋਂ ਇਹ
ਗੱਲ ਸਾਫ ਜ਼ਾਹਿਰ ਹੁੰਦੀ ਹੈ ਕਿ ਫੈਜ਼ ਹੋਰਾˆ ਲਈ ਕਲਾ ਜੀਵਨ ਲਈ ਦਾ ਨਜ਼ਰੀਆ ਮਹੱਤਤਾ ਰੱਖਦਾ
ਸੀ ਨਾ ਕਿ ਕਲਾ ਕਲਾ ਲਈ। ਜੇ ਉਨ੍ਹਾˆ ਲਈ ਕਲਾ ਹੀ ਸਭ ਕੁਝ ਹੁੰਦੀ ਤਾˆ ਸ਼ਾਇਦ ਉਹ ਵੀ ਪੰਜਾਬੀ
ਪਿਛੋਕੜ ਦੇ ਹੋਰ ਲੇਖਕਾˆ ਵਾˆਗ ਪੰਜਾਬੀ ਵਿਚ ਲਿਖਣ ਦੀ ਕੋਸ਼ਸ਼ ਨਾ ਕਰਦੇ।
ਫੈਜ਼ ਹੋਰਾˆ ਦੀਆˆ ਇਹ ਕਵਿਤਾਵਾˆ ਪੜ੍ਹਦਿਆˆ ਇਕ ਗੱਲ ਜਿਹੜੀ ਨੋਟ ਕੀਤੇ ਬਿਨਾˆ ਨਹੀਂ ਰਿਹਾ
ਜਾˆਦਾ ਉਹ ਹੈ ਇਨ੍ਹਾˆ ਵਿਚ ਹਰ ਪਾਸੇ ਰੱਬ ਦੀ ਭਰਮਾਰ। ਆਪਣੇ ਨਗਮੇ ਵਿਚ ਉਹ ਕਹਿੰਦੇ ਹਨ,
“ਵਤਨ ਦੀਆˆ ਠੰਡੀਆˆ ਛਾਈ ਓ ਯਾਰ/ ਟਿਕ ਰਹੋ ਥਾਈˆ ਓ ਯਾਰ/ ਰੋਜ਼ੀ ਦੇਵੇਗਾ ਸਾਈˆ ਓ ਯਾਰ।”
ਮੇਰੀ ਡੋਲੀ ਸ਼ਹੁ ਦਰਿਆ ਵਿਚ ਕਹਿੰਦੇ ਹਨ, “ਰੱਬਾ ਪੂਰਾ ਕਰ ਸੁਆਲ।” ਤੇ “ਰੱਬਾ ਸੱਚਿਆ” ਤਾˆ
ਹੈ ਹੀ ਸਾਰੀ ਕਵਿਤਾ ਰੱਬ ਨੂੰ ਮੁਖਾਤਬ। ਜੇ ਮੈˆ ਗਲਤ ਨਾ ਹੋਵਾˆ ਤਾˆ ਰੱਬ ਵਲ ਇਸ ਕਿਸਮ ਦਾ
ਧਿਆਨ ਉਹ ਆਪਣੀ ਉਰਦੂ ਸ਼ਾਇਰੀ ਵਿਚ ਨਹੀਂ ਦਿੰਦੇ। ਉਹ ਵਿਗਿਆਨਕ ਸੋਚ ਵਾਲੇ ਅਗਾˆਹਵਧੂ
ਮਾਰਕਸਵਾਦੀ ਇਨਸਾਨ ਸਨ। ਬੰਦੇ ਦੀਆˆ ਮੁਸ਼ਕਲਾˆ, ਖਾਸ ਕਰ ਪਾਕਿਸਤਾਨ ਵਿਚ ਲੋਕਾˆ ਦੀਆˆ
ਮੁਸ਼ਕਲਾˆ ਦੇ ਹੱਲ ਲਈ ਮੇਰੇ ਖਿਆਲ ਵਿਚ ਉਹ ਰੱਬ ਤੇ ਭਰੋਸਾ ਕਰਨ ਵਾਲੇ ਨਹੀਂ ਸਨ। ਜੇ ਇਹ
ਗੱਲ ਹੁੰਦੀ ਤਾˆ ਫੇਰ ਨਾ ਉਹ ਜੇਲ੍ਹਾˆ ‘ਚ ਧੱਕੇ ਖਾˆਦੇ ਤੇ ਨਾ ਹੀ ਆਪਣੇ ਜੀਵਨ ਵਿਚ ਏਨੀਆˆ
ਹੋਰ ਮੁਸ਼ਕਲਾˆ ਦਾ ਸਾਹਮਣਾ ਕਰਦੇ।
ਇਹ ਗੱਲ ਸਮਝਣੀ ਮੁਸ਼ਕਲ ਨਹੀਂ ਹੈ ਕਿ ਉਨ੍ਹਾˆ ਏਦਾˆ ਕਿਉਂ ਕੀਤਾ। ਉਹ ਲੋਕਾˆ ਦੀ ਬੋਲੀ,
ਉਨ੍ਹਾˆ ਦੇ ਮੁਹਾਵਰੇ ਵਿਚ ਗੱਲ ਕਰਨੀ ਚਾਹੁੰਦੇ ਸਨ ਤੇ ਇਹੀ ਕਾਰਨ ਜਾਪਦਾ ਹੈ ਕਿ ਉਨ੍ਹਾˆ
ਆਮ ਲੋਕਾˆ ਦੀ ਜੀਵਨ ਜਾਚ ਨੂੰ ਧਿਆਨ ਵਿਚ ਰੱਖ ਕੇ ਰੱਬ ਦੇ ਸਬੰਧ ਵਿਚ ਵੀ ਇਸ ਕਿਸਮ ਦੀਆˆ
ਗੱਲਾˆ ਕੀਤੀਆˆ। ਮੈਨੂੰ ਇਸ ਗੱਲ ਦਾ ਵੀ ਪੂਰਾ ਅਹਿਸਾਸ ਹੈ ਕਿ ਲੋਕਾˆ ਵਿਚ ਰੱਬ ਦਾ ਵਿਸ਼ਵਾਸ
ਕਿੰਨਾ ਪੱਕਾ ਹੈ ਤੇ ਇਸ ਵਿਸ਼ਵਾਸ ਦੇ ਉਲਟ ਗੱਲ ਕਰਨੀ ਕਿੰਨੀ ਔਖੀ। ਇਸ ਦੇ ਬਾਵਜੂਦ ਮੈਨੂੰ
ਲਗਦਾ ਹੈ ਫੈਜ਼ ਸਾਹਿਬ ਹੋਰਾˆ ਜਿਸ ਤਰ੍ਹਾˆ ਸਰਕਾਰ ਅਤੇ ਕਾਬਜ਼ ਜਮਾਤਾˆ ਦੀਆˆ ਵਧੀਕੀਆˆ ਤੋਂ
ਲੋਕਾˆ ਨੂੰ ਚੇਤਨ ਹੋਣ ਦਾ ਸੁਨੇਹਾ ਦਿੱਤਾ ਇਸੇ ਤਰ੍ਹਾˆ ਉਨ੍ਹਾˆ ਨੂੰ ਇਹ ਸੁਨੇਹਾ ਵੀ ਦੇਣਾ
ਚਾਹੀਦਾ ਸੀ ਕਿ ਉਹ ਆਪਣੇ ਜੀਵਨ ਵਿਚ ਸੁਧਾਰ ਲਿਆਉਣ ਲਈ ਇਸ ਖਿਆਲੀ ਰੱਬ ਤੇ ਆਸ ਨਾ ਰੱਖਣ।
ਉਨ੍ਹਾˆ ਨੂੰ ਸਾਫ ਸਾਫ ਦੱਸਣਾ ਚਾਹੀਦਾ ਸੀ ਕਿ ਇਨ੍ਹਾˆ ਤਿਲਾˆ ਵਿਚ ਤੇਲ ਨਹੀਂ ਹੈ।
ਫੈਜ਼ ਹੋਰਾˆ ਪੰਜਾਬੀ ਵਿਚ ਭਾਵੇˆ ਥੋੜ੍ਹਾ ਹੀ ਲਿਖਿਆ ਪਰ ਉਨ੍ਹਾˆ ਵਲੋˆ ਏਨਾ ਲਿਖਣਾ ਹੀ ਆਪਣੇ
ਆਪ ਵਿਚ ਬਹੁਤ ਮਹੱਤਤਾ ਰੱਖਦਾ ਹੈ। ਇਸ ਨਾਲ ਉਹ ਸਹੀ ਅਰਥਾˆ ਵਿਚ ਆਪਣੀ ਮਾˆ ਬੋਲੀ ‘ਤੇ ਮਾਣ
ਕਰਨ ਵਾਲੇ ਸੱਚੇ ਸੁੱਚੇ ਪੰਜਾਬੀ ਵਜੋਂ ਪੇਸ਼ ਹੁੰਦੇ ਹਨ। ਉਨ੍ਹਾˆ ਦੀਆˆ ਇਨ੍ਹਾˆ ਕਵਿਤਾਵਾˆ
ਨਾਲ ਨਿਰਸੰਦੇਹ ਪੰਜਾਬੀ ਬੋਲੀ ਦਾ ਮਾਣ ਵਧਿਆ ਹੈ।
ਫ਼ੈਜ਼ ਅਹਿਮਦ ਫੈ਼ਜ਼ ਬਾਰੇ ਹੋਰ ਪੜ੍ਹਨ ਲਈ ਦੇਖੋ ਵਤਨ ਦਾ ਫ਼ੈਜ਼ ਬਾਰੇ ਵਿਸ਼ੇਸ਼ ਅੰਕ
ਸਾਧੂ ਬਿਨਿੰਗ ਦੀਆਂ ਹੋਰ ਲਿਖਤਾਂ ਪੜ੍ਹਨ ਲਈ ਕਲਿੱਕ ਕਰੋ:
ਚੀਨ ਵਿੱਚ ਸਤਾਰਾਂ ਦਿਨ:
ਪੰਜਾਬੀ ਭਾਈਚਾਰਾ ਅਤੇ ਧਰਮ:
ਗੁਰਬਖਸ਼ ਸਿੰਘ ਦੇ ਨਾਵਲ ਅਣਵਿਆਹੀ ਮਾਂ ਬਾਰੇ ਟਿੱਪਣੀ:
ਸ਼ਹੀਦ ਭਗਤ ਸਿੰਘ:
ਰਿਚਰਡ ਡਾਕਿੰਨਜ਼-ਰੱਬ ਦਾ ਭੁਲੇਖਾ - ਰਿਵੀਊ:
|