
ਪੰਜਾਬੀ ਰੰਗ ਮੰਚ ਦੇ ਸਭ ਤੋਂ ਵੱਧ ਜਾਣੇ ਤੇ ਸਤਿਕਾਰੇ ਜਾˆਦੇ ਸਿਤਾਰੇ ਭਾਅ ਜੀ ਗੁਰਸ਼ਰਨ
ਸਿੰਘ 27 ਸਤੰਬਰ 2011 ਨੂੰ ਸਾਥੋਂ ਸਦਾ ਲਈ ਵਿਛੜ ਗਏ। ਉਨ੍ਹਾˆ ਦਾ ਜਨਮ 16 ਸਤੰਬਰ 1929
ਨੂੰ ਹੋਇਆ ਸੀ।
ਭਾਅ ਜੀ ਗੁਰਸ਼ਰਨ ਸਿੰਘ ਦਾ ਨਾˆ ਪੰਜਾਬ ਅਤੇ ਭਾਰਤ, ਸਗੋਂ ਸਮੁੱਚੀ ਮਨੁੱਖਤਾ, ਦੇ ਉਨ੍ਹਾˆ
ਮਹਾਨ ਨਾਇਕਾˆ ‘ਚ ਲਿਆ ਜਾਵੇਗਾ ਜਿਨ੍ਹਾˆ ਆਪਣੇ ਜੀਵਨ ਦਾ ਬਹੁਤਾ ਸਮਾˆ ਆਪਣੇ ਸਮਾਜੀ ਆਲੇ
ਦੁਆਲੇ ਨੂੰ ਬਿਹਤਰ ਬਣਾਉਣ ਵਿਚ ਲਾਇਆ। ਆਪਣੇ ਇਸ ਲਖਸ਼ ਨੂੰ ਪੂਰਾ ਕਰਨ ਲਈ ਜਿਸ ਕਿਸਮ ਦੀ ਵੀ
ਕੁਰਬਾਨੀ ਦੀ ਲੋੜ੍ਹ ਸੀ ਉਹ ਕੀਤੀ।
ਗੁਰਸ਼ਰਨ ਸਿੰਘ ਨੇ ਨਾਟਕ ਕਲਾ ਰਾਹੀਾਂ ਸਮਾਜਿਕ, ਆਰਥਿਕ ਤੇ ਸਿਆਸੀ ਬੇਇਨਸਾਫੀਆˆ ਨੂੰ ਲੋਕਾˆ
ਦੇ ਸਾਹਮਣੇ ਉਘਾੜ੍ਹ ਕੇ ਰੱਖਿਆ ਅਤੇ ਉਨ੍ਹਾˆ ਨੂੰ ਖਤਮ ਕਰਨ ਲਈ ਲੋਕਾˆ ਨੂੰ ਚੇਤਨ ਹੋਣ ਦਾ
ਸੁਨੇਹਾ ਦਿੱਤਾ। ਇਕ ਬਰਾਬਰਤਾ ਵਾਲਾ ਸਮਾਜ ਉਸਾਰਨ ਦਾ ਸੁਨੇਹਾ ਦਿੱਤਾ ਜਿੱਥੇ ਹਰ ਵਿਅਕਤੀ
ਨੂੰ ਬਿਨਾˆ ਕਿਸੇ ਕਿਸਮ ਦੇ ਭਿੰਨ ਭੇਦ ਦੇ ਸਤਿਕਾਰ ਮਿਲੇ। ਭਾਅ ਜੀ ਹੋਰਾˆ ਆਪਣਾ ਇਹ ਕੰਮ
ਲੰਮਾ ਸਮਾˆ ਇਮਾਨਦਾਰੀ, ਸੁਹਿਰਦਤਾ ਤੇ ਪ੍ਰਤੀਬੱਧਤਾ ਨਾਲ ਕੀਤਾ।
ਗੁਰਸ਼ਰਨ ਸਿੰਘ ਨੇ ਰੰਗਮੰਚ ਵਰਗੀ ਕਲਾ ਨੂੰ ਸ਼ਹਿਰੀ ਉੱਚ ਵਰਗ ਦੇ ਕਬਜ਼ੇ ਵਿੱਚੋਂ ਕੱਢ ਕੇ ਇਸ
ਨੂੰ ਪੰਜਾਬ ਦੇ ਹਰ ਪਿੰਡ ਦੇ ਲੋਕਾˆ ਦੀ ਪਹੁੰਚ ਵਿਚ ਕਰ ਦਿੱਤਾ। ਭਾਅ ਜੀ ਹੋਰਾˆ ਲੋਕਾˆ
ਨੂੰ ਉਨ੍ਹਾˆ ਦੇ ਆਪਣੇ ਆਲੇ ਦੁਆਲੇ ਵਿਚ ਨਾਟਕ ਦਿਖਾਏ ਹੀ ਨਹੀਂ ਸਗੋਂ ਆਪਣੀ ਚੁੰਬਕੀ
ਸ਼ਖਸੀਅਤ ਨਾਲ ਵੱਡੀ ਗਿਣਤੀ ਵਿਚ ਲੋਕਾˆ ਨੂੰ ਨਾਟਕ ਦੀ ਸਰਗਰਮੀ ਨਾਲ ਜੋੜਿਆ ਜਿਹੜੇ ਸ਼ਾਇਦ
ਉਂਜ ਕਦੇ ਨਾਟਕ ਕਰਨ ਦਾ ਹੌਂਸਲਾ ਨਾ ਕਰ ਸਕਦੇ। ਇਸ ਤਰ੍ਹਾˆ ਉਨ੍ਹਾˆ ਨੇ ਪੰਜਾਬ ਦੀ ਧਰਤੀ
ਅੰਦਰ ਉਹ ਬੀਜ ਬੀਜੇ ਹਨ ਜਿਹੜੇ ਆਉਣ ਵਾਲੇ ਸਮਿਆˆ ਵਿਚ ਵੀ ਪੰਜਾਬ ਦੀ ਧਰਤੀ ‘ਤੇ ਆਪਣਾ ਅਸਰ
ਦਿਖਾਉਂਦੇ ਰਹਿਣਗੇ।
ਆਪਣੇ ਨਾਟਕਾˆ ਵਿਚ ਲੋਕਾˆ ਨੂੰ ਦਰਪੇਸ਼ ਆ ਰਹੀਆˆ ਸਮੱਸਿਆਵਾˆ ਨੂੰ ਆਮ ਲੋਕਾˆ ਦੇ ਸਮਝ ਆਉਣ
ਵਾਲੀ ਬੋਲੀ ਤੇ ਕਲਾਤਮਕਤਾ ਵਿਚ ਪੇਸ਼ ਕਰਕੇ ਗੁਰਸ਼ਰਨ ਸਿੰਘ ਨੇ ਮਿਸਾਲ ਕਾਇਮ ਕੀਤੀ ਕਿ ਕਿਸ
ਤਰ੍ਹਾˆ ਸਾਹਿਤ ਅਤੇ ਕਲਾ ਨੂੰ ਜੀਵਨ ਵਾਸਤੇ ਵਰਤਿਆ ਜਾ ਸਕਦਾ ਹੈ ਅਤੇ ਵਰਤਿਆ ਜਾਣਾ ਚਾਹੀਦਾ
ਹੈ। ਇਸ ਨਾਲ ਸਾਹਿਤ ਤੇ ਕਲਾ ਦੀ ਕਦਰ ਘਟਦੀ ਨਹੀਂ ਸਗੋਂ ਵਧ ਲੋਕਾˆ ਦੇ ਮਨਾˆ ‘ਚ ਵਸ ਕੇ
ਵਧਦੀ ਹੈ। ਭਾਅ ਜੀ ਹੋਰਾˆ ਇਹ ਗੱਲ ਸਿਰਫ ਕਹੀ ਨਹੀਂ ਅਮਲ ਵਿਚ ਕਰ ਕੇ ਦਿਖਾਈ।
ਨਾਟਕਾˆ ਰਾਹੀਂ ਹੀ ਨਹੀਂ ਆਪਣੇ ਕੰਮਾˆ ਕਾਰਾˆ ਤੇ ਆਪਣੀ ਹਰ ਗੱਲਬਾਤ ਵਿਚ ਵੀ ਭਾਅ ਜੀ ਹੋਰਾˆ
ਦਾ ਸੁਨੇਹਾ ਹਮੇਸ਼ਾˆ ਇਹੀ ਹੁੰਦਾ ਸੀ ਕਿ ਜੋ ਕੁਝ ਤੁਹਾਡੇ ਆਲੇ ਦੁਆਲੇ ਗਲਤ ਹੋ ਰਿਹਾ ਹੈ
ਉਹਨੂੰ ਦੇਖੋ, ਸਮਝੋ ਤੇ ਸਮਾਜ ਨੂੰ ਬਦਲਣ ਲਈ ਇਕੱਠੇ ਹੋ ਕੇ ਕਦਮ ਚੁੱਕੋ। ਸਮਾਜ ਨੂੰ ਸਮਝਣ
ਲਈ ਉਨ੍ਹਾˆ ਸਦਾ ਮਾਰਕਸਵਾਦੀ ਪਹੁੰਚ ਅਪਣਾਈ ਤੇ ਸਮਾਜ ਨੂੰ ਬਦਲਣ ਲਈ ਦ੍ਰਿੜ ਇਰਾਦੇ ਨਾਲ
ਕੰਮ ਕੀਤਾ। ਆਪਣੀ ਇਸ ਵਿਗਿਆਨਕ ਸੂਝ ਨੂੰ ਲੋਕਾˆ ਵਿਚ ਇਕ ਆਮ ਬੰਦੇ ਦੇ ਸਮਝ ਆਉਣ ਵਾਲੇ
ਤਰੀਕੇ ਨਾਲ ਪਹੁੰਚਾਇਆ। ਉਨ੍ਹਾˆ ਦੱਸਿਆ ਕਿ ਜੇ ਇਨਸਾਨ ਵਿਗਿਆਨਕ ਪਹੁੰਚ ਨਾਲ ਦਰਿਆਵਾˆ ਦੇ
ਵਹਿਣ ਮੋੜ੍ਹ ਸਕਦਾ ਹੈ ਤਾˆ ਉਹ ਸਮਾਜ ਨੂੰ ਵੀ ਬਦਲ ਸਕਦਾ ਹੈ। ਭਾਵ ਕਿ ਲੋਕਾˆ ਵਿਚ ਇਹ ਸ਼ਕਤੀ
ਹੈ ਕਿ ਜੇ ਉਹ ਚੇਤਨ ਹੋ ਕੇ ਕਦਮ ਉਠਾਉਣ ਤਾˆ ਉਹ ਸਮਾਜਿਕ ਤਬਦੀਲੀ ਲਿਆ ਸਕਦੇ ਹਨ ਅਤੇ ਆਪਣਾ
ਆਲਾ ਦੁਆਲਾ ਹਰ ਕਿਸੇ ਦੇ ਮਾਣਮੱਤਾ ਜੀਵਨ ਜੀਣ ਯੋਗ ਬਣਾ ਸਕਦੇ ਹਨ।
ਸਾਨੂੰ ਵੀ ਉਨ੍ਹਾˆ ਦੀਆˆ ਕਨੇਡਾ ਫੇਰੀਆˆ ਦੌਰਾਨ ਅਤੇ ਜਦੋਂ ਵੀ ਪੰਜਾਬ ਜਾਣ ਦਾ ਮੌਕਾ
ਮਿਲਿਆ ਉਨ੍ਹਾˆ ਨਾਲ ਮਿਲ ਬੈਠਣ ਦਾ ਤੇ ਵਿਚਾਰ ਵਟਾˆਦਰਾ ਕਰਨ ਦਾ ਮੌਕਾ ਮਿਲਦਾ ਰਿਹਾ। ਉਨ੍ਹਾˆ
ਤੋਂ ਉਤਸ਼ਾਹ ਲੈ ਕੇ ਅਸੀਂ ਵੈਨਕੂਵਰ ਸੱਥ ਰਾਹੀਂ ਕਨੇਡਾ ਵਿੱਚ ਲੰਮਾ ਸਮਾˆ ਰੰਗਮੰਚ ਦੀਆˆ
ਸਰਗਰਮੀਆˆ ਕਰਦੇ ਰਹੇ। ਅਸੀਂ ਉਨ੍ਹਾˆ ਦੇ ਲਿਖੇ ਨਾਟਕ "ਤੂਤਾˆ ਵਾਲਾ ਖੂਹ", "ਬਾਬਾ ਬੋਲਦਾ
ਹੈ", "ਕੁਰਸੀ ਮੋਰਚਾ ਤੇ ਹਵਾ ਵਿਚ ਲਟਕਦੇ ਲੋਕ" ਆਦਿ ਵੀ ਕੀਤੇ ਅਤੇ ਏਥੇ ਕਨੇਡੀਅਨ ਪੰਜਾਬੀ
ਭਾਈਚਾਰੇ ਨੂੰ ਦਰਪੇਸ਼ ਆਉਂਦੀਆˆ ਸਮੱਸਿਆਵਾˆ ਨੂੰ ਸਰਲ ਸ਼ੈਲੀ ਵਿਚ ਨਾਟਕਾˆ ਰਾਹੀਂ ਪੇਸ਼ ਵੀ
ਕੀਤਾ। ਅਸੀਂ ਸਮਝਦੇ ਹਾˆ ਕਿ ਉਨ੍ਹਾˆ ਵਲੋਂ ਮਿਲੀ ਸੇਧ ਤੇ ਉਤਸ਼ਾਹ ਨੇ ਸਾਨੂੰ ਸਹੀ ਦਿਸ਼ਾ
ਵਿਚ ਕੁਝ ਕਦਮ ਤੁਰਨ ਦਾ ਹੌˆਸਲਾ ਦਿੱਤਾ। ਉਨ੍ਹਾˆ ਨਾਲ ਰਹੀ ਇਸ ਨੇੜਤਾ ਨਾਲ ਇਕ ਵਿਸ਼ੇਸ਼
ਕਿਸਮ ਦੀ ਤਸੱਲੀ ਮਹਿਸੂਸ ਹੁੰਦੀ ਹੈ ਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦਾ ਸ਼ਿੱਦਤ ਨਾਲ ਅਹਿਸਾਸ
ਹੁੰਦਾ ਹੈ।
ਭਾਅ ਜੀ ਹੋਰੀਂ ਬੜ੍ਹੀ ਵਿਲੱਖਣ ਸ਼ਖਸੀਅਤ ਸਨ। ਉਨ੍ਹਾˆ ਨੂੰ ਮਿਲਣਾ ਤੇ ਉਨ੍ਹਾˆ ਨਾਲ ਗੱਲਾˆ
ਕਰਨੀਆˆ ਹਰ ਵਾਰ ਇਕ ਸਿੱਖਣ ਵਾਲਾ ਤੇ ਯਾਦ ਰੱਖਣ ਵਾਲਾ ਵਾਕਿਆ ਹੁੰਦਾ। ਉਹ ਆਮ ਬੰਦੇ ਦੀ
ਗੱਲ ਬੜੇ ਧਿਆਨ ਨਾਲ ਸੁਣਦੇ ਤੇ ਅਗਲੇ ਨੂੰ ਅਹਿਸਾਸ ਕਰਾ ਦਿੰਦੇ ਕਿ ਉਹ ਤੇ ਉਹਦੀ ਗੱਲ ਕਿੰਨੀ
ਮਹੱਤਵਪੂਰਨ ਹੈ। ਦੂਜੇ ਪਾਸੇ ਉਹ ਵੱਡੇ ਤੋਂ ਵੱਡੇ ਲੀਡਰ ਨੂੰ ਉਹਦੇ ਸਾਹਮਣੇ ਮੂੰਹ ਤੇ ਦੱਸ
ਦਿੰਦੇ ਸਨ ਕਿ ਉਸ ਦੀ ਅਸਲੀਅਤ ਕੀ ਹੈ। ਇਸ ਵਾਸਤੇ ਭਾਵੇˆ ਉਨ੍ਹਾˆ ਨੂੰ ਜੇਲ੍ਹ ਜਾਣਾ ਪਿਆ
ਹੋਵੇ ਭਾਵੇਂ ਸਰਕਾਰੀ ਨੌਕਰੀ ਤੋਂ ਹੱਥ ਧੋਣੇ ਪਏ ਹੋਣ, ਉਨ੍ਹਾˆ ਪਰਵਾਹ ਨਹੀਂ ਕੀਤੀ। ਇਹੋ
ਜਿਹੇ ਵਧੀਆ ਗੁਣ ਹਰ ਕਿਸੇ ਵਿਚ ਨਹੀˆ ਹੁੰਦੇ।
ਅਜੋਕੇ ਸਮੇˆ ਭਾਅ ਜੀ ਵਰਗੇ ਇਨਸਾਨ ਬਹੁਤ ਘੱਟ ਨਜ਼ਰ ਆਉਂਦੇ ਹਨ ਜਿਹੜ੍ਹੇ ਖੁਦ, ਆਪਣੇ
ਪਰਿਵਾਰ ਸਣੇ ਆਪਣੀ ਸਾਰੀ ਸ਼ਕਤੀ ਲੋਕਾˆ ਲਈ ਲਾ ਦੇਣ। ਉਨ੍ਹਾˆ ਵਰਗੇ ਸੱਚੇ ਸੁੱਚੇ ਇਨਸਾਨ ਕਦੇ
ਮਰਦੇ ਨਹੀਂ। ਉਹ ਸਦਾ ਉਨ੍ਹਾˆ ਲੋਕਾˆ ‘ਚ ਜ਼ਿੰਦਾ ਰਹਿੰਦੇ ਹਨ ਜਿਨ੍ਹਾˆ ਵਿਚ ਤੇ ਜਿਨ੍ਹਾˆ
ਵਾਸਤੇ ਉਹ ਵਿਚਰੇ ਹੁੰਦੇ ਹਨ। ਇਹ ਦਿਲਚਸਪ ਇਤਫਾਕ ਦੀ ਗੱਲ ਹੈ ਕਿ ਜਿਸ ਦਿਨ ਗੁਰਸ਼ਰਨ ਸਿੰਘ
ਜਿਸਮਾਨੀ ਤੌਰ ‘ਤੇ ਸਾਥੋˆ ਦੂਰ ਹੋਏ ਉਸ ਦਿਨ ਨੂੰ ਹੀ ਪੰਜਾਬ ਦੇ ਸਭ ਤੋਂ ਵੱਡੇ ਨਾਇਕ ਸ਼ਹੀਦ
ਭਗਤ ਸਿੰਘ ਦਾ ਜਨਮ ਹੋਇਆ ਸੀ। ਜਿਸ ਤਰ੍ਹਾˆ ਭਗਤ ਸਿੰਘ ਵਾਰ ਵਾਰ ਜਨਮ ਲੈˆਦਾ ਹੈ ਅਤੇ ਲੋਕਾˆ
ਦੇ ਮਨਾˆ ‘ਚ ਸਦਾ ਜਵਾਨੀਆˆ ਮਾਣਦਾ ਹੈ ਇਸੇ ਤਰ੍ਹਾˆ ਭਾਅ ਜੀ ਗੁਰਸ਼ਰਨ ਸਿੰਘ ਹੋਰੀਂ ਵੀ ਸਦਾ
ਜੀਉਂਦੇ ਰਹਿਣਗੇ। ਪੰਜਾਬ ਦੇ ਇਸ ਮਹਾਨ ਕਲਾਕਾਰ ਅਤੇ ਲੋਕ ਪੱਖੀ ਲਹਿਰਾˆ ਦੇ ਯੋਧੇ ਨੂੰ ਸਾਡਾ
ਸਲਾਮ।
ਭਾਜੀ ਗੁਰਸ਼ਰਨ ਸਿੰਘ ਦੇ ਨਾਟਕ ਮਿੱਟੀ ਦਾ ਮੁੱਲ ਅਤੇ ਚਾਂਦਨੀ ਚੌਂਕ ਤੋਂ ਸਰਹਿੰਦ ਤੱਕ
ਦੇਖਣ ਲਈ ਕਲਿੱਕ ਕਰੋ। |