Welcome to WatanPunjabi.ca
ਸ਼ਰਧਾਂਜਲੀ / ਭਾਅ ਜੀ ਗੁਰਸ਼ਰਨ ਸਿੰਘ
 

- ਸਾਧੂ ਬਿਨਿੰਗ

ਕਰਤਾਰ ਸਿੰਘ ਦੁੱਗਲ
ਕਰਿਸਟੋਫਰ ਹਿਚਨਜ਼
 

ਸਾਧੂ ਬਿਨਿੰਗ

ਲੇਖ / ਡਰਾਮੇ ਵਾਲ਼ਾ ਬਾਬਾ
 

ਸੁਖਦੇਵ ਸਿੱਧੂ

ਮੈਥੋਂ ਮੇਰਾ ਬਿਰਹਾ ਵੱਡਾ -
ਸ਼ਿਵ ਕੁਮਾਰ ਨਾਲ ਕੀਤੇ ਸਫ਼ਰ ‘ਤੇ ਇੱਕ ਝਾਤ
 

ਪ੍ਰੇਮ ਕੁਮਾਰ

ਸਾਡੇ ਸਮਿਆ ‘ਚ ਮਾਰਕਸ ਤੇ ਉਸ ਦਾ ਚਿੰਤਨ
 

ਤਸਕੀਨ

ਕਾਲਾ ਕਾਦਰ ਦੇ ਵਜ਼ੀਰ ਚਰਵਾਹੇ ਦਾ ਕਵੀ ਪੁੱਤਰ
 

ਅਹਿਮਦ ਨਦੀਮ ਕਾਸਮੀ

ਫੈਜ਼ ਅਹਿਮਦ ਫੈਜ਼ ਦੀ ਪੰਜਾਬੀ ਕਵਿਤਾ
 

ਸਾਧੂ ਬਿਨਿੰਗ

ਸਵੈਕਥਨ / ਗੁਰਸ਼ਰਨ ਸਿੰਘ ਦਾ ਬਚਪਨ ਅਤੇ ਉਹਨਾਂ ਦੇ ਰੰਗਮੰਚ ਦੀ ਸ਼ੁਰੂਆਤ: ਉਹਨਾਂ ਦੀ ਆਪਣੀ ਜ਼ਬਾਨੀ
ਮੁਲਾਕਾਤ / ਪੰਜਾਬੀ ਦੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਨਾਲ ਮੁਲਾਕਾਤ
 

ਸਾਧੂ ਬਿਨਿੰਗ

ਕਹਾਣੀ / ਸੂਰਾ ਸੋ ਪਹਿਚਾਨੀਐ
 

ਹਰਪ੍ਰੀਤ ਸੇਖਾ

ਫਿਲਮ ਰਿਵੀਊ / ਬੋਲ
 

ਸਾਧੂ ਬਿਨਿੰਗ

ਫਿਲਮ ਰਿਵੀਊ / ਨੀਰੋਜ਼ ਗੈੱਸਟ
 

ਸੁਖਵੰਤ ਹੁੰਦਲ

 


ਲੇਖ
ਸਾਡੇ ਸਮਿਆ ‘ਚ ਮਾਰਕਸ ਤੇ ਉਸ ਦਾ ਚਿੰਤਨ
ਤਸਕੀਨ
 

 

ਜਿਸ ਲਈ ਸੰਸਾਰ ਤਰਕ ਵਿਹੂਣਾ ਹੈ...ਉਹਦੇ ਲਈ ਰੱਬ ਦੀ ਹੋਂਦ ਹੈ ਜਾˆ ਤਰਕ ਦੀ ਅਣਹੋˆਦ ਰੱਬ ਦੀ ਹੋਂਦ ਹੈ।

- ਕਾਰਲ ਮਾਰਕਸ

 

ਪਿਛਲੀ ਡੇਢ ਸਦੀ ਦੇ ਸੰਸਾਰ ਇਤਿਹਾਸ ਦਾ ਨਾˆ ਕਾਰਲ ਮਾਰਕਸ ਹੈ ਜਾˆ ਇੰਝ ਕਹਿ ਲਉ ਕਿ ਪਿਛਲੀ ਡੇਢ ਸਦੀ ਦੀ ਜਮਾਤੀ ਜੱਦੋ-ਜਹਿਦ ਵਿਚ ਹਾਕਮ ਜਮਾਤ ਮਾਰਕਸਵਾਦ ਦਾ ਖਾਤਮਾ ਕਰਨ ‘ਚ ਰੁੱਝਿਆ ਇਤਿਹਾਸ ‘ਸਿਰਜਦੀ‘ ਹੈ, ਜਿਵੇˆ ਮਾਰਕਸ-ਏˆਗਲਜ਼ ਨੇ ਕਿਹਾ ਸੀ ਕਿ, “ਹੁਣ ਤੱਕ ਮੌਜੂਦ ਸਾਰੇ ਸਮਾਜਾˆ ਦਾ ਇਤਿਹਾਸ (ਭਾਵ ਸਾਰਾ ਲਿਖਿਆ ਹੋਇਆ ਇਤਿਹਾਸ) ਜਮਾਤੀ ਘੋਲਾˆ ਦਾ ਇਤਿਹਾਸ ਹੈ।‘‘1 ਕਮਿਊਨਿਸਟ ਮੈਨੀਫੈਸਟੋ ਤੋˆ ਬਾਅਦ ਲੁੱਟੀ ਜਾˆਦੀ ਕਿਰਤ ਵਾਲੀ ਧਿਰ ਦੀ ਜਮਾਤੀ ਜੱਦੋ-ਜਹਿਦ ਦੇ ਹਰ ਰੂਪ ਉਪਰ ਮਾਰਕਸਵਾਦੀ ਦਰਸ਼ਨ ਸ਼ਾਸਤਰ ਹੀ ਅਸਰ ਅੰਦਾਜ਼ ਹੋ ਗਿਆ। ‘ਸਰਮਾਇਆ‘ ਦੀ ਲੱਭਤ ਨੇ ਤਾˆ ਇਸ ਨੂੰ ਸਿਖਰ ਤੱਕ ਪਹੁੰਚਾਉˆਦਿਆˆ ਸਮਾਜ ਵਿਗਿਆਨ ਦੇ ਹਰ ਰੂਪ ‘ਚ ਹੀ ਨਹੀਂ ਸਗੋਂ ਮਨੁੱਖ ਦੇ ਹੋਣ ਦੇ ਹਰ ਰੂਪ ਨੂੰ ਆਪਣੀ ਗ੍ਰਿਫਤ ਵਿਚ ਕਸਦਿਆˆ ਇਸ ਉਪਰ ਮਾਰਕਸਵਾਦ ਦਾ ਚਿੰਤਨ “ਪ੍ਰੇਤ ਵਾˆਗ‘‘ ਮੰਡਰਾਉਣ ਲੱਗਾ। ਹਾਕਮ ਜਮਾਤ ਦੇ ਸ਼ਾਸਤਰੀਆˆ ਨੇ ਇਸ ਨੂੰ ਆਰਥਿਕਤਾਵਾਦ ਕਹਿੰਦਿਆˆ ਦਬੱਲ ਕੇ ਭੰਡਿਆ ਪ੍ਰੰਤੂ ਮਾਰਕਸਵਾਦ ਪਦਾਰਥ ਦੇ ਵਿਰੋਧ-ਵਿਕਾਸੀ ਸਬੰਧਾˆ ਦਾ ਵਿਗਿਆਨ ਹੋਣ ਕਰਕੇ, ਹਾਕਮੀ ਸ਼ਾਸਤਰੀਆˆ ਦੇ ਹਰ ਤਰਕ ਇਸ ਚਟਾਨ ਨਾਲ ਵੱਜ ਕੇ ਖੁੰਡੇ ਹੋ ਜਾˆਦੇ। ਪਿਛਲੀ ਸਦੀ ਦੇ ਹਰ ਵਿਗਿਆਨ ਨੂੰ ਇਸ ਨੇ ਆਪਣੇ ਵਿਚਾਰਾˆ ਦੇ ਕਬਜ਼ੇ ਵਿਚ ਲੈ ਲਿਆ ਹੋਣ ਕਾਰਨ ਹਾਕਮ ਜਮਾਤ ਵਾਰ-ਵਾਰ ਇਸ ਤੋਂ ਬਚਣ ਲਈ ਇਸ ਦੀ ਮੌਤ ਦਾ ਐਲਾਨ ਕਰਦੀ ਆਈ ਹੈ ਪਰ ਹਰ ਵਾਰ ਇਸਦੇ ਪਦਾਰਥਕ ਵਿਰੋਧ ਵਿਕਾਸੀ ਤਰਕਾˆ ਅੱਗੇ ਹਾਰ ਜਾˆਦੀ ਹੈ, ਕਿਉਂਕਿ ਸਰਮਾਏਦਾਰੀ ਦਾ ਸਿਧਾˆਤ ਨਿਰੋਲ ਲੁੱਟ/ਦਮਨ/ਮੁਨਾਫ਼ੇ ‘ਤੇ ਟਿਕਿਆ ਹੋਇਆ ਹੈ ਅਤੇ ਇਹਨਾˆ ਸਬੰਧਾˆ ਵਿਚ ਇਸ ਦਾ ਮਨੁੱਖ ਨਾਲ ਕੋਈ ਵੀ ਭਾਈਚਾਰਕ ਨਾਤਾ ਨਹੀਂ, ਸਗੋਂ ਇਹ ਭਾਈਚਾਰਕ ਨਾਤੇ ਤੋੜਨ ਦਾ ਮੰਤਰ ਹੈ। ਇਸ ਨਿਜ਼ਾਮ ਵਿਚ ਉਤਪਾਦਨ ਦੇ ਸਬੰਧ ਮਾਨਵੀ ਸਬੰਧਾˆ ਦੀ ਬਜਾਏ ਜਮਾਤੀ ਹੁੰਦੇ ਹਨ। ਜਿਸ ਕਾਰਨ ਸਾਹਿਤ, ਕਲਾ, ਸੱਭਿਆਚਾਰ, ਇਤਿਹਾਸ, ਮਨੋਵਿਗਿਆਨ ਹੀ ਨਹੀਂ ਸਗੋਂ ਹਰ ਤਕਨੀਕ, ਵਿਗਿਆਨ ਉਪਰ ਇਸ ਦੀ ਵਿਚਾਰਧਾਰਾ ਦੇ ਲੇਪਣ ਦੀ ਮੋਟੀ ਪਰਤ ਚੜ੍ਹੀ ਹੁੰਦੀ ਹੈ। ਮਾਰਕਸਵਾਦ ਨੇ ਜਮਾਤੀ ਸਮਾਜ ਦੇ ਹਰ ਸਹਯੋਗੀ ਪ੍ਰਬੰਧ ਵਿਚ ਆਪਣੇ ਸੰਦਾˆ ਨਾਲ ਗਲੀਆˆ ਕਰਕੇ ਇਸ ਨੂੰ ਖੋਖਲ਼ਾ ਅਤੇ ਆਧਾਰਹੀਣ ਸਿੱਧ ਕਰ ਦਿੱਤਾ ਹੈ।



ਹੀਗਲ ਦੀ ਮਹਾਨ ਖੋਜ ਵਿਰੋਧ ਵਿਕਾਸੀ ਸਬੰਧ ਇਕ ਅਜਿਹੀ ਲੱਭਤ ਸੀ ਜਿਸ ਨੇ ਅਧਿਆਤਮਵਾਦ ਦੇ ਪ੍ਰੰਪਰਿਕ ਰੂਪ ਵਿਚ ਸੱਟ ਮਾਰੀ, ਪਰ ਉਹ ਇਸ “ਲਿਸ਼ਕਦੀ ਤਲਵਾਰ‘‘ ਨੂੰ ‘ਰੱਬੀ ਬਾਦਸ਼ਾਹ‘ ਅੱਗੇ “ਜੰਗਾਲੇ ਮਿਆਨ‘‘ ਵਿਚ ਪਾ ਨਤਮਸਤਕ ਹੋ ਜਾˆਦਾ ਹੈ। ਇਸੇ ਲਈ ਮਾਰਕਸ ਹੀਗਲ ਦੇ “ਰੱਬ ਦੀ ਹੋਂਦ ਵਾਲੇ ਸਬੂਤਾˆ‘‘ ਅੱਗੇ ਤਰਕ ਪੇਸ਼ ਕਰਦਿਆˆ ਕਾˆਟ ਨੂੰ ਜ਼ੇਰੇ ਗੌਰ ਲਿਆਉਂਦਾ ਹੈ ਜਿਸ ਦੇ ਤਰਕ ਇਸ ਜੂਲ਼ੇ ਨੂੰ ਤੋੜਨ ਤੱਕ ਪਹੁੰਚ ਚੁੱਕੇ ਸਨ ਪਰ ਹੀਗਲ ਕਾˆਟ ਦੀ ਤਰਕਵਾਦੀ ਪੱਧਤੀ ‘ਤੇ ਯਕੀਨ ਨਾ ਕਰਦਾ ਹੋਣ ਕਰਕੇ ਵਿਰੋਧ ਵਿਕਾਸੀ ਸਿਧਾˆਤ ਉਪਰ “ਰਹੱਸ ਦਾ ਪਰਛਾਵਾˆ‘‘ ਬਣਾਈ ਰੱਖਦਾ ਹੈ। ਹੀਗਲ ਦਾ ਅਧਾਰ ਵਿਚਾਰ (ਵਿਚਾਰਵਾਦ) ਸੀ ਅਤੇ ਉਹ ਅਜਿਹਾ “ਸਫਾਈ ਦਾ ਵਕੀਲ (ਹੈ ਜੋ) ਆਪ ਉਹਨਾˆ ਨੂੰ ਮਰਨ ਵਾਸਤੇ ਹੀ ਸਜ਼ਾ ਤੋਂ ਬਚਾਅ ਲੈˆਦਾ ਹੈ।‘‘ ਹੀਗਲ ਇਸ ਤਰ੍ਹਾˆ ਵਿਹਾਰ ਕਰਦਾ ਹੈ ਕਿ, “ਸੰਸਾਰ ਕਿਸ ਨੇ ਸਿਰਜਿਆ?‘‘ “ਹੇ, ਮੇਰੇ ਅਧਿਆਪਕ, ਮੈˆ-ਪਰ ਮੈˆ ਇਹ ਕਦੇ ਨਹੀਂ ਕਰਾˆਗਾ!‘‘2 ਭਾਵ ਕਿ ਉਸ ਦਾ ਵਿਰੋਧ ਵਿਕਾਸ ਕਾˆਟ ਦੇ ਤਰਕ ਤੋਂ ਮੁਕਤ ਹੋਣ ਕਾਰਨ ਰਹੱਸਵਾਦ ਦੀ ਨੁਮਾਇੰਦਗੀ ਕਰਨ ਲੱਗਦਾ ਹੈ। ਉਸ ਦੇ “ਹੱਥਾˆ ਵਿਚ ਵਿਰੋਧ ਵਿਕਾਸ ਉਪਰ ਰਹੱਸ ਦਾ ਪ੍ਰਛਾਵਾˆ ਪੈ ਜਾˆਦਾ ਹੈ, ਪਰ ਇਸ ਦੇ ਬਾਵਜੂਦ ਇਹ ਸਹੀ ਹੈ ਕਿ ਹੀਗਲ ਨੇ ਹੀ ਸਭ ਤੋਂ ਪਹਿਲਾˆ ਸਰਬੰਗੀ (ਚੋਮਪਰੲਹੲਨਸਵਿੲ) ਅਤੇ ਚੇਤੰਨ ਤਰ੍ਹਾˆ ਇਹ ਦੱਸਿਆ ਸੀ ਕਿ ਆਪਣੇ ਆਮ ਰੂਪ ਵਿਚ ਵਿਰੋਧ ਵਿਕਾਸ ਕੰਮ ਕਿਵੇˆ ਕਰਦਾ ਹੈ।‘‘3 ਅਰਸਤੂ ਤੋਂ ਬਾਅਦ ਏਨੀ ਖੋਜ ਭਰਪੂਰ ਬਿਰਤੀ ਵਾਲਾ ਦਾਰਸ਼ਨਿਕ ਵੀ ਵਿਰੋਧ ਵਿਕਾਸ ਦੀ ‘ਲਿਸ਼ਕਦੀ ਤਲਵਾਰ ਨੂੰ ਰਹੱਸਵਾਦ ਦੇ ਜੰਗਾਲੇ ਮਿਆਨ ਵਿਚ ਪਾ ਦਿੰਦਾ ਹੈ।‘ ਇਸੇ ਕਾਰਨ ਉਸ ਦਾ ਵਿਰੋਧ ਵਿਕਾਸ ਸਿਰ ਪਰਨੇ ਖੜ੍ਹਾ ਹੋ ਜਾˆਦਾ ਹੈ।


ਹੀਗਲ ਦਾ ਆਧਾਰ ਵਿਚਾਰ/ਰਹੱਸ ਹੈ। ਵਿਰੋਧ ਵਿਕਾਸ ਉਸਦੀ ਮਹਾਨ ਲੱਭਤ ਵੀ ਵਿਚਾਰਵਾਦੀ ਇਸ ਲਈ ਹੈ ਕਿ ਜਗਤ ਉਸਾਰ ਢਾˆਚਾ ਹੈ, ਕਿਉਂਕਿ ਉਹ ਜਗਤ ਨੂੰ “ਵਿਚਾਰ ਦਾ ਪਰਤੌ‘‘ ਜਾˆ ਪ੍ਰਤੀਬਿੰਬ ਮੰਨਦਾ ਹੈ। ਜੇ ਵਿਚਾਰ ਪਹਿਲਾˆ ਹੈ ਤਾˆ ਜਮਾਤੀ ਸਮਾਜ ਦਾ ਕੋਈ ਬਦਲ ਨਹੀਂ, ਕਿਉਂਕਿ ਧਾਰਮਿਕ ਜਗਤ ਨਿੱਜੀ ਜਾਇਦਾਦ/ਜਮਾਤੀ ਸਮਾਜ ਦੀ ਉਤਪਤੀ ਨਾਲ ਹੋਂਦ ‘ਚ ਆਉਂਦਾ ਹੈ। ਨਿੱਜੀ ਜਾਇਦਾਦ ਦੀ ਕਾਇਮੀ ਵਿਚਾਰ/ਰਹੱਸ ਦੇ ਆਧਾਰ ‘ਤੇ ਖੜ੍ਹੀ ਹੈ ਅਤੇ ਜਗਤ/ਮਾਇਆ ਨੂੰ ਨਾਸ਼ਵਾਨ ਮੰਨਦੀ ਹੈ, ਇਸੇ ਕਾਰਨ ਹੀਗਲ ਵਿਰੋਧ ਵਿਕਾਸ ਨੂੰ ਗੇੜਾ ਕਿਸੇ ਬਾਹਰੀ ਤਾਕਤ/ਰੱਬ ਦਾ ਦਿੱਤਾ ਹੋਇਆ ਮੰਨਦਾ ਹੈ। ਮਾਰਕਸ ਨੂੰ ਇਸ ਵਿਚਾਰ ਅੰਦਰ ਖੋਟ ਭਾਸਦੀ ਹੈ। ਮਾਰਕਸ ਨੂੰ ਆਪਣੇ ਖੋਜ ਪ੍ਰਬੰਧ ਵਿਚ ਹੀ ਇਹ ਸਮਝ ਆ ਗਈ ਸੀ ਕਿ ਪਦਾਰਥਿਕ ਜਗਤ/ਪੂੰਜੀ ਹੀ ਇਸ ਸੰਸਾਰ ਦਾ ਆਧਾਰ ਹੈ, ਵਿਚਾਰ ਉਸ ਦਾ ਬਾਹਰੀ/ਉਸਾਰ ਢਾˆਚਾ ਹੈ। ਇਸ ਜਮਾਤੀ ਸਮਾਜ ਦਾ ਆਧਾਰ ਮੁਦਰਾ ਜਾˆ ਆਧੁਨਿਕ ਰੂਪ ‘ਚ ਸਰਮਾਇਆ ਹੀ ਹੈ, ਕਿਉਂਕਿ ਇਹ ਪਦਾਰਥ ਹੈ, ਇਸ ਕਾਰਨ ਗਤੀ ‘ਚ ਹੈ। ਇਸ ਆਧਾਰ ‘ਚ ਹੁੰਦੀ ਨਿਰੰਤਰ ਤਬਦੀਲੀ ਵਿਚਾਰ ਨੂੰ ਲਗਾਤਾਰ ਬਦਲਦੀ ਰਹਿੰਦੀ ਹੈ। ਉਦੋਂ ਕਾਰਲ ਦੀ ਉਮਰ ਕੇਵਲ ਚੌਵੀ ਸਾਲ ਸੀ ਬਾਅਦ ਵਿਚ ਉਸ ਨੇ ਇਸ ਨੂੰ ਸਪੱਸ਼ਟ ਕੀਤਾ ਕਿ “ਪਦਾਰਥਕ ਜਗਤ ਮਨੁੱਖੀ ਮਨ ਅੰਦਰ ਪ੍ਰਤੀਬਿੰਬਤ ਹੁੰਦਾ ਹੈ, ਅਤੇ ਚਿੰਤਨ ਦੇ ਰੂਪਾˆ ਵਿਚ ਬਦਲ ਜਾˆਦਾ ਹੈ।‘‘4

ਇਸ ਤਰ੍ਹਾˆ ਮਾਰਕਸ ਜਗਤ/ਸਮਾਜ ਦੇ ਪਦਾਰਥਕ ਰੂਪ ਨੂੰ ਪਦਾਰਥਵਾਦੀ ਵਿਰੋਧ ਵਿਕਾਸੀ ਸਿਧਾˆਤ ਰਾਹੀਂ ਸਮਝਦਿਆˆ ਆਪਣੇ ਚਿੰਤਨ ਨੂੰ ਵਿਗਿਆਨਕ ਸ਼ਕਲ ਦਿੰਦਾ ਹੈ। ਜਿਸ ਨਾਲ ਅਤੀਤ ਦੇ ਸਭ ਵਿਚਾਰ/ਸਮਰਿਤੀਆˆ ਉਲਟ ਜਾˆਦੇ ਹਨ, ਕਿਉਂਕਿ ਉਹ ਉਲਟੇ ਰੁਖ ਵਿਕਸਤ ਹੋਏ ਹਨ। ਮਾਰਕਸ ਵਿਚਾਰਧਾਰਾ ਨੂੰ ਇਸੇ ਕਰਕੇ ਮਿਥਿਆ ਚੇਤਨਾ ਤਸਲੀਮ ਕਰਦਾ ਹੈ, ਕਿਉਂਕਿ ਇਹ ਨਿੱਜੀ ਜਾਇਦਾਦ/ਜਮਾਤੀ ਸਮਾਜ ਦੀ ਕਾਇਮੀ ਲਈ ਮਨੁੱਖ ਨਾਲ ਸਬੰਧਿਤ ਗਿਆਨ ਦੇ ਹਰ ਰੂਪ ਵਿਚ ਜਮਾਤੀ ਵਿਚਾਰਧਾਰਾ ਭਰਦਿਆˆ ਉਸ ਦੇ ਦਮਨ/ਲੁੱਟ ਨੂੰ ਹੋਣੀ/ਕਿਸਮਤ/ਲਾਜ਼ਮੀ ਬਣਾ ਦਿੰਦਾ ਹੈ। ਮਾਰਕਸ ਨੂੰ ਇਹ ਸਮਾਜ ਸਿਰ ਪਰਨੇ (ਉਲਟੇ ਰੁਖ਼) ਹੋਇਆ ਲਗਦਾ ਹੈ, ਜਿਸ ਦੀ ਹਰ ਚੀਜ਼ ਉਲਟੇ ਰੁਖ਼ ਖੜ੍ਹੀ ਹੈ, ਜਦੋਂ ਉਹ ਇਸ ਜਗਤ ਨੂੰ ਪੈਰਾˆ ਸਿਰ ਕਰਦਾ ਹੈ ਤਾˆ ਗਾਲਬੀ ਵਿਚਾਰ ਸਿਰ ਪਰਨੇ ਹੋਣ ਲਗਦੇ ਹਨ, ਤਾˆ ਸਭ ਤੋਂ ਵੱਡਾ ਖ਼ਤਰਾ ਹਾਕਮੀ ਵਿਚਾਰਧਾਰਾ ਲਈ ਮਾਰਕਸਵਾਦੀ ਦਰਸ਼ਨ ਬਣ ਜਾˆਦਾ ਹੈ। ਉਹ ਉਸ ਪ੍ਰਤੀ ਉਨੀ ਕਹਿਰਵਾਨ ਹੁੰਦੀ ਹੈ, ਜਿੰਨੇ ਦੇਵਤੇ ਉਹਨਾˆ ਦੀ ਅੱਗ/ਚੇਤਨਾ ਚੋਰੀ ਕਰਕੇ ਕਿਰਤੀਆˆ ਨੂੰ ਦੇਣ ਵਾਲੇ ਪ੍ਰੋਮੀਥੀਅਸ ਉਪਰ ਹੋਏ ਸਨ।



ਮਾਰਕਸਵਾਦੀ ਚਿੰਤਨ ਹਰ ਵਿਚਾਰ ਦੀਆˆ ਬੰਦ ਤਹਿਆˆ ਨੂੰ ਤਰਕਾˆ ਨਾਲ ਪੁੱਟਦਾ ਉਸ ਦੇ ਅੰਦਰ ਵੜਦਾ ਜਾˆਦਾ ਹੈ ਅਤੇ ਉਹ ਸ਼ਬਦਾˆ ਦੇ ਅੰਦਰ ਨਿਹਤ ਜਮਾਤੀ ਵਿਚਾਰਧਾਰਾ ਦੇ ਹੋਣ ਨੂੰ ਧਰਾਤਲ ‘ਤੇ ਲੈ ਆਉਂਦਾ ਹੈ। ਪਿਛਲੀ ਡੇਢ ਸਦੀ ‘ਚ ਸੈˆਕੜੇ ਚਿੰਤਕ ਇਸੇ ਵਿਰੋਧ ਵਿਕਾਸੀ ਸੰਦਾˆ ਰਾਹੀਂ ਸਮਾਜ ਨੂੰ ਸਮਝਦੇ ਮਾਰਕਸਵਾਦ ਵਿਚ ਬੇਅੰਤ ਵਾਧਾ ਕਰਦੇ ਰਹੇ ਹਨ ਅਤੇ ਅਮਲ ਰਾਹੀਂ ਇਸ ਨੂੰ ਵਿਗਿਆਨਕ ਹੀ ਨਹੀਂ ਸਮਾਜ ਵਿਗਿਆਨਕ ਸਿੱਧ ਕਰਦੇ ਰਹੇ ਹਨ। ਇਸੇ ਲਈ ਇਸ ਨੂੰ ਫਰਾˆਸੀਸੀ ਚਿੰਤਕ ਰੋਲਾˆ ਬਾਰਤ “ਗਿਆਨ ਦੀ ਭਾਸ਼ਾ‘‘ ਆਖਦਾ ਹੈ। ਗਿਆਨ ਦੀ ਭਾਸ਼ਾ ਭਾਵ ਮਨੁੱਖ ਦੇ ਹੋਣ-ਥੀਣ ਦਾ ਤਰਕ। ਉਸ ਦੇ ਕਸ਼ਟਾˆ ਦੇ ਕਾਰਨ ਅਲੌਕਿਕ ਨਹੀਂ ਲੌਕਿਕ ਜਮਾਤੀ ਜਗਤ ਦੇ ਘੜੇ ਹੋਏ ਹਨ। ਮਾਇਆ ਨੂੰ ਪਤਵੰਤਿਆˆ ਕੋਲ ਇਕੱਤਰਤ ਹੋਈ ਵੇਖਣਾ, ਇਸ ਤੱਕ ਪਹੁੰਚਣਾ ਅਤੇ ਉਸ ਨੂੰ ਇਹਨਾˆ ਦੁੱਖਾˆ ‘ਚੋਂ ਬਾਹਰ ਨਿਕਲਣ ਲਈ ਮਨੁੱਖੀ ਏਕਤਾ ਦਾ ਪਦਾਰਥਕ ਰੂਪ (ਵਿਚਾਰਾˆ ਨਾਲ) ਧਾਰਨ ਕਰਕੇ, ਇਸ ਦੁਨੀਆ ਨੂੰ ਬਦਲ ਦੇਣ ਦੇ ‘ਗਿਆਨ ਦੀ ਭਾਸ਼ਾ‘ ਹੀ ਮਾਰਕਸਵਾਦੀ ਵਿਰੋਧ ਵਿਕਾਸ ਹੈ। ਗਿਆਨ ਜੋ ਦੁੱਖ ਨੂੰ ਜਾਨਣ ਤੇ ਪਛਾਨਣ ਦਾ ਆਧਾਰ ਮੁਹੱਈਆ ਕਰਦਾ ਹੈ।



ਮਾਰਕਸ ਚੌਵੀ ਸਾਲ ਦੀ ਉਮਰ ਵਿਚ ਡਾਕਟਰੇਟ ਦੀ ਡਿਗਰੀ ਲੈ ਕੇ ਘਰ ਮੁੜਿਆ ਤਾˆ ਉਸ ਦੀ ਮਾˆ ਹੈਨਰੀਏਟ ਮਾਰਕਸ ਨੇ ਉਸ ਨੂੰ ਨਲਾਇਕ ਪੁੱਤਰ ਜਾਣ ਕੇ ਘਰ ਦੀ ਵੱਡੀ ਜਾਇਦਾਦ ਤੋਂ ਆਕ ਕਰ ਦਿੱਤਾ ਤੇ ਉਸ ਨੂੰ ਪ੍ਰੋਲੇਤਾਰੀ ਗਿਆਨ ਦੇ ਅਮਲੀ ਰਾਹ ‘ਤੋਰ‘ ਦਿੱਤਾ। ਉਹ ਨਾਲਾਇਕ ਇਸ ਲਈ ਸੀ ਕਿ ਉਸ ਨੇ ਘਰ ਦੀ ਜਾਇਦਾਦ ਨੂੰ ਵਧਾਉਣ ਦੀ ਬਜਾਏ ਤੰਤਰ ਨਾਲ ਵਿਰੋਧ ਸਹੇੜ ਲਿਆ ਸੀ। ਉਸ ਨੂੰ ਪਤਾ ਸੀ ਕਿ “ਨਿੱਜੀ ਜਾਇਦਾਦ ਨੇ ਸਾਨੂੰ ਏਨਾ ਬੇਹੂਦਾ ਅਤੇ ਇਕਪਾਸੜ ਬਣਾ ਦਿੱਤਾ ਹੈ ਕਿ ਇਕ ਵਸਤ ਕੇਵਲ ਉਦੋਂ ਹੀ ਸਾਡੀ ਹੈ ਜਦੋਂ ਅਸੀਂ ਇਸ ਨੂੰ ਪ੍ਰਾਪਤ ਕਰ ਲੈˆਦੇ ਹਾˆ-ਜਦੋਂ ਇਹ ਸਿੱਧੇ ਤੌਰ ‘ਤੇ ਸਾਡੀ ਮਲਕੀਅਤ ਹੁੰਦੀ ਹੈ, ਅਸੀਂ ਇਸ ਨੂੰ ਖਾˆਦੇ, ਪੀਂਦੇ, ਹੰਢਾਉਂਦੇ, ਇਸ ਵਿਚ ਵਸਦੇ ਹਾˆ।‘‘5 ਮਾਰਕਸ ਨੂੰ ਹਈਨਰਿਖ ਮਾਰਕਸ ਅਤੇ ਜੈਨੀ ਦੇ ਡਿਊਕ/ਰਾਜਾ ਪਿਤਾ ਨੇ ਸਾਹਿਤ ਵਿਚ ਜਵਾਨ ਕੀਤਾ ਸੀ। ਹਈਨਰਿਖ ਹਈਨੇ, ਗੋਇਥੇ, ਫਿਖਟੇ, ਰੂਸੋ ਨੂੰ ਪੜ੍ਹਦਿਆˆ ਉਸ ਨੇ ਜਵਾਨੀ ਦੀ ਦਹਿਲੀਜ਼ ਟੱਪੀ ਸੀ ਅਤੇ ਐਪੀਕਿਊਰਸ ਦੇ ਪਦਾਰਥਵਾਦ ਬਾਰੇ ਖੋਜ ਕਰਦਿਆˆ ਵਾਲਤੇਅਰ, ਹੋਲਬਾਖ, ਲੈਸਿੰਗ, ਹੀਗਲ ਜਿਹੇ ਦਾਰਸ਼ਨਿਕ ਵੀ ਉਸ ਅੰਦਰ ਸਮਾਅ ਗਏ ਸਨ।



ਹੈਨਰੀਏਟ ਦਾ ਕਾਰਲ ਨੂੰ ਜਾਇਦਾਦ ਤੋਂ ‘ਆਜ਼ਾਦ‘ ਕਰਨ ਦਾ ਫੈਸਲਾ ਉਸ ਦੇ ਕਮਿਊਨਿਸਟ ਬਣਨ ਦਾ ਮੁੱਢ ਬਣਾ ਚੁੱਕਾ ਸੀ। ਹੁਣ ਉਸ ਕੋਲ ਪ੍ਰੋਲੇਤਾਰੀ ਵਾˆਗ ਗਵਾਉਣ ਲਈ ਕੁਝ ਨਹੀਂ, ਤੇ ਜਿੱਤਣ ਲਈ ਸੰਸਾਰ ਪਿਆ ਸੀ। ਮਾਨਵੀ ਮੁਕਤੀ ਲਈ ਇਕ ਬੁੱਧੀਜੀਵੀ ਵੱਲੋਂ ਕਿੱਤੇ ਦੀ ਚੋਣ ਕਰਦਿਆˆ, “ਜੇ ਅਸੀਂ ਜ਼ਿੰਦਗੀ ਵਿਚ ਅਜਿਹੇ ਕਿੱਤੇ ਦੀ ਚੋਣ ਕਰ ਲਈ ਹੈ ਜਿਸ ਵਿਚ ਅਸੀਂ ਮਨੁੱਖਤਾ ਲਈ ਬਹੁਤਾ ਕੰਮ ਕਰ ਸਕਦੇ ਹਾˆ, ਤਾˆ ਕੋਈ ਵੀ ਮੁਸੀਬਤਾˆ ਸਾਨੂੰ ਝੁਕਾਅ ਨਹੀਂ ਸਕਦੀਆˆ, ਕਿਉਂਕਿ ਉਹ ਤਾˆ ਸਭਨਾˆ ਦੇ ਲਾਭ ਲਈ ਕੀਤੀਆˆ ਕੁਰਬਾਨੀਆˆ ਹਨ।‘‘6 ਮਾਰਕਸ ਦੇ ਵਿਰੋਧੀਆˆ ਮੁਤਾਬਿਕ ਕੋਈ ਵੀ ਮੁਸੀਬਤ ਉਸ ਨੂੰ ਹੀ ਨਹੀਂ ਜੈਨੀ ਨੂੰ ਵੀ ਝੁਕਾਅ/ਡੁਲਾਅ ਨਾ ਸਕੀ, ਜਿਸ ਦੀ ਜ਼ਿਦ ਨੇ ‘ਕੰਗਾਲ‘ ਮਾਰਕਸ ਦਾ ਲੜ ਫੜ ਲਿਆ ਸੀ। ਡਿਊਕ ਦੀ ਧੀ ਤੇ ਬਾਦਸ਼ਾਹ ਦੇ ਮੰਤਰੀ ਦੀ ਭੈਣ ਨੇ ਉਸ ਜਾਇਦਾਦ ਹੀਣੇ ਬੰਦੇ ਨਾਲ ਵਿਆਹ ਕਰਾ ਲਿਆ ਸੀ, ਜੋ ਉਸ ਦੇ ਭਰਾ ਦੀ ਸਰਕਾਰ ਵਿਰੁੱਧ ‘ਰਾਈਨ ਜ਼ੀਟਿੰਗ‘ ਅਖਬਾਰ ਦੇ ਸੰਪਾਦਕ ਵਜੋਂ ਕ੍ਰਾˆਤੀਕਾਰੀ ਅੱਗ ਉਗਲਦਾ ਸੀ। ਸਿੱਟਾ ਮਾਰਕਸ ਅਤੇ ਜੈਨੀ ਦੋਹਾˆ ਦਾ ਦੇਸ਼ ਨਿਕਾਲਾ ਸੀ। ਪੰਝੀਆˆ ਸਾਲਾˆ ਦੀ ਉਮਰੇ ਇਹ ਜੋੜਾ ਕ੍ਰਾˆਤੀ ਦੇ ਚਿੰਤਨ (ਸਾਹਿਤ, ਕਲਾ, ਦਰਸ਼ਨ) ਦੀ ਧਰਤੀ ਪੈਰਿਸ ਪਹੁੰਚਿਆ। ਇਥੇ ਹੀ ਉਹ ਦੋ ਦੀ ਥਾˆ ਤਿੰਨ ਕ੍ਰਾˆਤੀਕਾਰੀ ਹੋ ਗਏ ਸਨ। ਫ਼ਰੈਡਰਿਕ ਏˆਗਲਜ਼ ਇਥੇ ਹੀ ਕਾਰਲ ਨੂੰ ਇਕ ਕੈਫੇ ‘ਚ ਮਿਲਿਆ ਸੀ ਜੋ ਆਖ਼ਰੀ ਦਮ ਤੱਕ ਉਸ ਨਾਲ ਹਰ ਤਰ੍ਹਾˆ ਦੇ ਸਹਿਯੋਗ ‘ਚ ਰੁੱਝਿਆ ਰਿਹਾ।



ਪੈਰਿਸ ਵਿਚ ਸੈˆਕੜੇ ਸਫ਼ੇ ਉਸ ਨੇ ਆਪਣੇ ਚਿੰਤਨ ਨੂੰ ਨਿਖਾਰਨ ਲਈ, ਬੁਰਜੂਆਜ਼ੀ ਨੂੰ ਸਮਝਣ ਲਈ ਅਤੇ ਨਿੱਜੀ ਜਾਇਦਾਦ ਦੀਆˆ ਗਹਿਰੀਆˆ ਮਾਨਸਿਕ, ਸਮਾਜਿਕ, ਧਾਰਮਿਕ ਜੜ੍ਹਾˆ ਨੂੰ ਜਾਨਣ ਲਈ ਲਿਖੇ। ਕਾਰਲ ਨੇ ਜਿਸ ਜਿਮਨੇਜ਼ੀਅਮ ਹਾਈ ਸਕੂਲ ਵਿਚ ਪੜ੍ਹਾਈ ਕੀਤੀ ਸੀ, ਉਸ ਸਕੂਲ ਤੋਂ ਇਕੋ ਮੰਗ ਸੀ ਕਿ ਉਹ ਬਾਦਸ਼ਾਹ ਅਤੇ ਦੇਸ਼ ਦੇ ਥੰਮ੍ਹ ਭਾਵ “ਖੂਹ ਦੇ ਡੱਡੂ‘‘ ਮੁਹੱਈਆ ਕਰੇ। ਉਸ ਨਾਲ ਪੜ੍ਹਨ ਵਾਲੇ ਅੰਨ੍ਹੀ ਧਾਰਮਿਕ ਸ਼ਰਧਾ ਰੱਖਣ ਵਾਲੇ ਅਤੇ ਹਰ ਜਮਾਤ ਵਿਚ ਦੋ ਦੋ ਸਾਲ ਲਾਉਣ ਵਾਲੇ ਤਾਲਬ-ਏ-ਇਲਮ ਸਨ, ਜਿਨ੍ਹਾˆ ਦਾ ਇਕੋ ਮਕਸਦ, ਇਕੋ ਸੁਪਨਾ ਪਾਦਰੀ ਦਾ ਪਦ ਹਾਸਿਲ ਕਰਨਾ ਹੁੰਦਾ ਸੀ। ਉਸ ਦੀ ਜਮਾਤ ਦੇ ਬੱਤੀ ਵਿਦਿਆਰਥੀਆˆ ਵਿਚੋਂ ਤੇਰਾˆ ਪਾਦਰੀ ਬਣੇ। ਮਾਰਕਸ ਪੈਰਿਸ ਵਿਚ ਆਪਣੇ ਯੂਨੀਵਰਸਿਟੀ ਦੇ ਵਿਰੋਧ ਵਿਕਾਸੀ ਚਿੰਤਨ ਅਨੁਸਾਰ ਅਮਲ ਰਾਹੀਂ ਸਿਧਾˆਤ ਨੂੰ ਨਿਖਾਰਨ ‘ਚ ਰੁੱਝਿਆ ਹੋਇਆ ਸੀ। ਇਥੇ ਹੀ ਉਸ ਨੂੰ ਪਤਾ ਲੱਗਾ ਕਿ, ਇਹ ਚੇਤਨਾ ਨਹੀਂ ਜਿਹੜੀ ਜੀਵਨ ਨੂੰ ਤੈਅ ਕਰਦੀ ਹੈ, ਸਗੋਂ ਇਹ ਜੀਵਨ ਹੈ ਜੋ ਚੇਤਨਾ ਨੂੰ ਤੈਅ ਕਰਦਾ ਹੈ।7 ਇਸ ਕਾਰਨ ਸਾਡੇ ਵਿਚਾਰ ਸਮਾਜ ਵਿਚਲੇ ਭਾਰੂ ਵਿਚਾਰ ਹੁੰਦੇ ਹਨ ਅਤੇ ਇਸ “ਜਮਾਤੀ ਸਮਾਜ ਵਿਚ ਭਾਰੂ ਚੇਤਨਾ ਰਾਜ ਕਰਦੀ ਧਿਰ ਦੀ ਚੇਤਨਾ ਹੁੰਦੀ ਹੈ।‘‘8 ਭਾਵ ਜਿਸ ਸੱਭਿਆਚਾਰ ਅਤੇ ਭਾਸ਼ਾ ਵਿਚੋਂ ਅਸੀਂ ਸਿੱਖਿਆ, ਚੇਤਨਾ, ਵਿਚਾਰ ਗ੍ਰਹਿਣ ਕਰਦੇ ਹਾˆ ਉਸ ਉਤੇ ਵਿਚਾਰਾˆ ਦਾ ਕਬਜ਼ਾ ਰਾਜ ਕਰਦੀ ਧਿਰ ਦਾ ਹੁੰਦਾ ਹੈ। ਰਾਜ ਕਰਦੀ ਹੈ ਦੌਲਤ ਅਤੇ ਉਸ ਦੇ ਵਿਚਾਰ, ਉਸ ਨੂੰ ਬਚਾਉਣ ਦੇ ਸੰਦ ਸੱਭਿਆਚਾਰ ਰਾਹੀਂ ਉਤਪਾਦਨ ਸਬੰਧਾˆ ਅੰਦਰ ਧੱਕ ਦਿੱਤੇ ਜਾˆਦੇ ਹਨ ਅਤੇ ਇਹ ਰਾਜ ਕਰਦੀ ਧਿਰ ਸਾਧਨਾ ਉਪਰ ਪੂਰੀ ਤਰ੍ਹਾˆ ਕਾਬਜ਼ ਬਣੀ ਰਹਿੰਦੀ ਹੈ। ਪੂੰਜੀ/ਦੌਲਤ ਪੈਦਾ ਕਰਨ ਵਾਲਾ ਸੰਦ ਕਿਰਤੀ ਦੀ ਕਿਰਤ ਹੈ, ਜੋ ਲਗਾਤਾਰ ਸਮਾਜਿਕ ਭੰਡਾਰ ਨੂੰ ਭਰਦਾ ਰਹਿੰਦਾ ਹੈ। ਇਸੇ ਲਈ ਸ਼ਹਿਰੀ ਵੈਸਟਨ ਦੀ “ਲੋਲ੍ਹੜ‘‘ ਦਲੀਲ ਕਿ, “ਜਦੋਂ ਇਕ ਬਰਤਨ ਵਿਚੋਂ ਤਰੀ ਦੀ ਖਾਸ ਮਿਕਦਾਰ ਪਈ ਹੈ, ਜਿਸ ਨੂੰ ਬੰਦਿਆˆ ਦੀ ਖਾਸ ਗਿਣਤੀ ਨੇ ਖਾਣਾ ਹੈ, ਤਾˆ ਚਮਚਿਆˆ ਨੂੰ ਵੱਡਿਆˆ ਕਰਨ ਨਾਲ ਤਰੀ ਦੀ ਮਾਤਰਾ ਨਹੀਂ ਵਧ ਜਾਏਗੀ।‘‘9 ਨੂੰ ਮਾਰਕਸ ਇਹਨਾˆ ਸ਼ਬਦਾˆ ਰਾਹੀਂ ਰੱਦ ਕਰਦਾ ਹੈ ਕਿ, “ਸ਼ਹਿਰੀ ਵੈਸਟਨ, ਆਪਣੀ ਥਾˆ, ਭੁੱਲ ਗਿਆ ਕਿ ਜਿਸ ਬਰਤਨ ਵਿਚੋਂ ਮਜ਼ਦੂਰ ਖਾˆਦੇ ਹਨ, ਉਹ ਕੌਮੀ ਕਿਰਤ ਦੀ ਸਾਰੀ ਉਪਜ ਨਾਲ ਭਰਿਆ ਪਿਆ ਹੈ, ਤੇ ਜਿਹੜੀ ਚੀਜ਼ ਉਹਨਾˆ ਨੂੰ ਇਸ ਵਿਚੋਂ ਲੈਣ ਤੋਂ ਰੋਕਦੀ ਹੈ, ਉਹ ਨਾ ਤਾˆ ਬਰਤਨ ਦੀ ਤੰਗੀ ਹੈ ਤੇ ਨਾ ਹੀ ਇਸ ਦੀ ਚੀਜ਼ ਦਾ ਘੱਟ ਹੋਣਾ ਹੈ, ਸਗੋਂ ਸਿਰਫ ਉਹਨਾˆ ਦੇ ਚਿਮਚਿਆˆ ਦਾ ਛੋਟਾ ਹੋਣਾ ਹੈ।‘‘10 ਕਿਰਤੀ ਆਪਣੀ ਕਿਰਤ ਨਾਲ ਹੀ ਸਭ ਕੁਝ ਉਸਾਰਦਾ ਹੈ। ਉਹ ਕੁਦਰਤ ਅਤੇ ਹਾਕਮ ਨਾਲ ਇਕੋ ਵੇਲੇ ਲੜ ਰਿਹਾ ਹੁੰਦਾ ਹੈ। ਕੁਦਰਤੀ ਆਫਤਾˆ ਦਾ ਸਹਾਰਾ ਲੈ ਕੇ ਹਾਕਮ ਵਿਚਾਰ ਇਸ ਨੂੰ ਕਿਰਤੀ ਦੀ ਕਿਸਮਤ/ਪਾਪਾˆ ਵਜੋਂ ਪੇਸ਼ ਕਰਦੇ, ਉਸ ਦੇ ਜਿਹਨ ‘ਤੇ ਸੱਤਾ ਸਥਾਪਿਤ ਕਰ ਲੈˆਦੇ ਹਨ, ਕਿਉਂਕਿ ਉਹ ਨਹੀਂ ਜਾਣਦੇ ਹੁੰਦੇ ਕਿ ‘ਰੱਬੀ ਬਰਕਤਾˆ‘ ਦੌਲਤ ਦੀ ਇਕੱਤਰਤਾ ‘ਚ ਵਿਦਮਾਨ ਹੁੰਦੀਆˆ ਹਨ ਅਤੇ ਉਸ ਦੀ ਦੌਲਤ ਸਾਡੀ ਕਿਰਤ ਰਾਹੀਂ ਪੈਦਾ ਹੋਈ ਹੁੰਦੀ ਹੈ।



1

ਮਾਰਕਸ ਨੇ ਕਮਿਊੁਨਿਸਟ ਲੀਗ ਅਤੇ ਪ੍ਰੋਲੇਤਾਰੀ ਜੱਦੋਜਹਿਦ ਵਿਚੋਂ ਸਰਗਰਮ ਦਿਸਚਸਪੀ ਲੈਣੀ ਸ਼ੁਰੂ ਕਰ ਦਿੱਤੀ। ਉਸ ਦੀ ਕ੍ਰਾˆਤੀਕਾਰੀ ਪਹੁੰਚ ਨੇ ਉਸ ਨੂੰ ‘ਨਿਊ ਰਾਈਨ ਜ਼ੀਟਿੰਗ‘ ਅਖ਼ਬਾਰ ਦਾ ਸੰਪਾਦਕ ਬਣਾ ਦਿੱਤਾ। ਇਸ ਅਖ਼ਬਾਰ ਨੇ ਪ੍ਰੋਲੇਤਾਰੀ ਦੀ ਜੱਦੋਜਹਿਦ ਨੂੰ ਬੇਅੰਤ ਤਾਕਤ ਦਿੱਤੀ। ਉਸ ਵੇਲੇ ਪੈਰਿਸ ਦਾ ਪ੍ਰੋਲੇਤਾਰੀ ਯੁੱਗ ਪਲਟਾਉਣ ਵੱਲ ਤੇਜ਼ੀ ਨਾਲ ਵਧ ਰਿਹਾ ਸੀ। 1871 ਦੀ ਕ੍ਰਾˆਤੀ ਵੇਲੇ ਤਾˆ ਭਾਵੇˆ ਮਾਰਕਸ ਲੰਦਨ ਰਹਿ ਰਿਹਾ ਸੀ ਪ੍ਰੰਤੂ ਫਰਾˆਸੀਸੀ ਪ੍ਰੋਲੇਤਾਰੀ ਦੀਆˆ ਕ੍ਰਾˆਤੀਕਾਰੀ ਸਰਗਰਮੀਆˆ ਨਾਲ ਉਹ ਸਰਮਾਇਆ ਲਿਖਦਿਆˆ ਵੀ ਪੂਰੀ ਤਰ੍ਹਾˆ ਵਾਬਸਤਾ ਸੀ। ਪੈਰਿਸ ਕਮਿਊਨ ਨੇ ਉਸ ਦੇ ਦਰਸ਼ਨ ਨੂੰ ਇਤਿਹਾਸਕ ਤਜਰਬਾ ਬਣਾਉਂਦਿਆˆ ਇਸ ਨੂੰ ਅਮਲੀ ਦਰਸ਼ਨ ਦਾ ਵਿਗਿਆਨ ਸਿੱਧ ਕਰ ਦਿੱਤਾ। ਬਾਅਦ ਵਿਚੋਂ ਭਾਵੇˆ ਪ੍ਰੋਲੇਤਾਰੀ ਇਨਕਲਾਬ ਤਾˆ ਕੋਈ ਨਾ ਹੋਇਆ ਪਰ ਕਮਿਊਨਿਸਟ ਇਨਕਲਾਬਾˆ ਨੇ ਮਾਰਕਸਵਾਦ ਨੂੰ ਦੁਨੀਆ ਭਰ ‘ਚ ਕਈ ਤਰ੍ਹਾˆ ਦਾ ਅਥਾਹ ਵਿਸਥਾਰ ਦਿੱਤਾ। ਪੈਰਿਸ ਕਮਿਊਨ ਵੇਲੇ ਮਾਰਕਸ ਫਰਾˆਸ ਅਤੇ ਬੈਲਜੀਅਮ ਦੇ ਦੇਸ ਨਿਕਾਲਿਆˆ ਤੋਂ ਬਾਅਦ ਲੰਦਨ ਦੀ ਲਾਇਬ੍ਰੇਰੀ ਵਿਚੋਂ ਹਜ਼ਾਰਾˆ ਕਿਤਾਬਾˆ ਪੜ੍ਹਦਿਆˆ ਅਤੇ ਸ਼ੈਕਸਪੀਅਰ, ਐਸਕਲੀਜ਼, ਸੋਫੋਕਲੀਜ਼, ਬਾਲਜ਼ਾਕ, ਐਮਲੀ ਜ਼ੋਲਾ ਜਿਹੇ ਦਾਨਸ਼ਵਰ ਸਾਹਿਤਕਾਰਾˆ ਨੂੰ ਵਾਰ-ਵਾਰ ਪੜ੍ਹਦਿਆˆ ਪਿਛਲੀ ਡੇਢ ਸਦੀ ਦੀ ਸਭ ਤੋਂ ਮਹਾਨ ਕਿਤਾਬ ਸਰਮਾਇਆ ਨੂੰ ਸਿਰਜ ਚੁੱਕਾ ਸੀ।



ਸਰਮਾਇਆ ਲਿਖਣ ਦਰਮਿਆਨ ਉਸ ਦੀ ਪ੍ਰੋਲੇਤਾਰੀ ਸਰਗਰਮੀ ਜਾਰੀ ਰਹੀ ਪਰ ਅਦਿੱਖ ਸ਼ਕਲ ‘ਚ, ਕਿਉਂਕਿ ਉਹ ਪ੍ਰੋਲੇਤਾਰੀ ਦਰਸ਼ਨ ਦਾ ਮਹਾਨ ਆਧਾਰ ਤਿਆਰ ਕਰ ਰਿਹਾ ਸੀ ਅਤੇ ਤਕਰੀਬਨ ਵੀਹ ਵਰ੍ਹੇ ਦੀ ਅਣਥੱਕ ਮਿਹਨਤ ਹੀ ਨਹੀਂ ਸਾਲਾˆ ਬੱਧੀ ਭੁੱਖਾˆ ਕੱਟਦੇ ਟੱਬਰ ਨੇ ਇਸ ਲਈ ਮਹਾਨ ਕੁਰਬਾਨੀ ਕੀਤੀ ਸੀ। ਮਾਰਕਸ ਹੀਗਲ ਦੇ ਚਿੰਤਨ ਨੂੰ ਤਾˆ ਸਿਰ ਪਰਨੇ ਕਰ ਚੁੱਕਾ ਸੀ ਤੇ ਹੁਣ ਉਸ ਨੂੰ ਲੋੜ ਸੀ ਇਸ ਨਵੇˆ ਦਰਸ਼ਨ ਦਾ ਠੋਸ ਆਧਾਰ ਤਿਆਰ ਕਰਨ ਦੀ ਜੋ ਦਾਸ ਕੈਪੀਟਲ ਰਾਹੀਂ ਹੀ ਸਾਹਮਣੇ ਆ ਸਕਦਾ ਸੀ। ਦਾਸ ਕੈਪੀਟਲ ਦੇ ਠੋਸ ਆਧਾਰ ਨੂੰ ਤਿਆਰ ਕਰਦਿਆˆ ਪੂਰੇ ਯੂਰਪ ਵਿਚੋਂ ਮਾਰਕਸ ਹੀ ਇਕ ਅਜਿਹਾ ਅਰਥ ਸ਼ਾਸਤਰੀ ਸੀ ਜਿਸ ਨੇ ਸਭ ਤੋਂ ਵੱਧ ਸਾਹਿਤ ਪੜ੍ਹਿਆ ਸੀ ਅਤੇ ਇਥੋਂ ਤੱਕ ਕਿ ਉਸ ਨੇ ਰੂਸੀ ਸਾਹਿਤ ਪੜ੍ਹਨ ਲਈ ਛੇ ਮਹੀਨੇ ਲਾ ਕੇ ਰੂਸੀ ਵੀ ਸਿੱਖੀ ਸੀ। ਉਸ ਨੇ ਦਰਸ਼ਨ, ਅਰਥ-ਸ਼ਾਸਤਰ, ਇਤਿਹਾਸ, ਅਲੋਚਨਾ ਨੂੰ ਹੀ ਨਵੇˆ ਅਰਥ ਨਹੀਂ ਦਿੱਤੇ ਸਗੋਂ ਸਾਹਿਤ ਦਾ ਵਿਦਿਆਰਥੀ ਹੋਣ ਕਾਰਨ ਵਾਰਤਕ ਨੂੰ ਵੀ ਆਪਣੀ ਵੱਖਰੀ ਪਛਾਣ ਵਿਚੋਂ ਢਾਲਿਆ ਤੇ ਦਾਸ ਕੈਪੀਟਲ ਨੂੰ ਪ੍ਰਮਾਣਾˆ, ਤਰਕਾˆ, ਅੰਕੜਿਆˆ, ਵਿਅੰਗਾˆ ਅਤੇ ਵਾਰਤਕ ਦੀ ਗਲਪੀ ਵਿਧੀ ਰਾਹੀਂ ਅਰਥ ਸ਼ਾਸਤਰ ਨੂੰ ਵੀ ਨਾਵਲੀ ਸ਼ਕਲ ਵਿਚੋਂ ਢਾਲ ਦਿੱਤਾ। ਇਸ ਵਿਚੋਂ ਮਾਰਕਸ ਵੱਲੋਂ ਪੇਸ਼ ਫੈਕਟਰੀ ਇੰਸਪੈਕਟਰਾˆ ਦੀਆˆ ਰਿਪੋਰਟਾˆ ਇਕ ਆਹਲਾ ਮਿਸਾਲ ਸਨ, ਜੋ ਉਹ ਰੱਦੀ ਵਿਚੋਂ ਖਰੀਦ ਕਿ ਲਿਆਉਂਦਾ, ਕਿਉਂਕਿ ਜਿਨ੍ਹਾˆ ਸੰਸਦਾˆ/ਪ੍ਰਤੀਨਿਧੀਆˆ ਲਈ ਉਹ ਮਿਹਨਤ ਕਰਦੇ ਉਹਨਾˆ ਨੇ ਪੜ੍ਹਨਾ ਤਾˆ ਕੀ ਇਸ ਉਪਰ ਕਦੇ ਝਾਤ ਵੀ ਨਹੀਂ ਸੀ ਮਾਰੀ, ਪਰ ਇਹ ਰੌˆਗਟੇ ਖੜ੍ਹੇ ਕਰ ਦੇਣ ਵਾਲੇ ਅੰਕੜੇ ਹਨ। ਦਾਸ ਕੈਪੀਟਲ ਨੇ ਹੀ ਦੱਸਿਆ ਕਿ ਮੁਦਰਾ ਕਿਵੇˆ ਪੂੰਜੀ ਵਿਚੋਂ ਤਬਦੀਲ ਹੁੰਦੀ ਹੈ ਅਤੇ ਇਕ ਸਰਮਾਏਦਾਰ ਕੋਲ ਇਸ ਦਾ ਵਾਧਾ ਕਿਵੇˆ ਹੁੰਦਾ ਹੈ। ਉਸ ਨੇ ਇਹ ਪੇਸ਼ ਕੀਤਾ ਕਿ ਪੂੰਜੀ ਸਰਮਾਇਆ ਉਤਪੰਨ ਨਹੀਂ ਕਰਦੀ ਸਗੋਂ ਉਤਪਾਦਨ ਵਿਚੋਂ ਲੱਗੀ ਹੋਈ ਕਿਰਤ ਸ਼ਕਤੀ ਪੂੰਜੀ ਵਿਚੋਂ ਤਬਦੀਲ ਹੋ ਜਾˆਦੀ ਹੈ, ਜਿਵੇˆ ਇਕ ਗਾਇਕਾ ਆਪਣੀ ਮਰਜ਼ੀ ਨਾਲ ਕੀਤੇ ਗਾਇਨ ‘ਤੇ ਪੂੰਜੀ ਨਹੀਂ ਪੈਦਾ ਕਰਦੀ, ਉਸ ਦਾ ਗਾਇਨ ਉਦੋਂ ਪੂੰਜੀ ਦਾ ਰੂਪ ਧਾਰਦਾ ਹੈ, ਜਦੋਂ ਉਹ ਥਿਏਟਰ ਦੇ ਮਾਲਕ ਲਈ ਉਸ ਦੇ ਅਧੀਨ ਦਰਸ਼ਕਾˆ ਨੂੰ ਭਰਮਾਉਂਦੀ ਹੈ। ਉਸ ਦਾ ਗਾਇਨ ਉਤਪਾਦਨ ਦੇ ਰੂਪ/ਉਤਪਾਦਨੀ ਸਬੰਧਾˆ ‘ਚ ਪੂੰਜੀ ਦੀ ਸ਼ਕਲ ਵਿਚੋਂ ਢਲ ਜਾˆਦਾ ਹੈ ਭਾਵ ਕਿਰਤੀ ਦਾ ਆਪਣੀ ਮਰਜ਼ੀ ਨਾਲ ਆਜ਼ਾਦ ਹੋ ਕੇ ਕੀਤਾ ਕੰਮ ਪੂੰਜੀ ਨਹੀਂ ਪੈਦਾ ਕਰਦਾ ਸਗੋਂ ਉਸ ਦਾ ਮਾਲਕ ਦੇ ਅਧੀਨ ਉਤਪਾਦਨੀ ਕੰਮ, ਪੂੰਜੀ ਦਾ ਰੂਪ ਧਾਰਦਾ ਹੈ। ਕਾਮਾ ਜਿੰਨੀ ਮਿਹਨਤ ਨਾਲ ਕਿਰਤ ਕਰਕੇ ਪੂੰਜੀ ਦੀ ਉਤਪਾਦਨ ਕਰਦਾ ਹੈ, ਉਸ ਤੋਂ ਬਹੁਤ ਘੱਟ ਉਸ ਨੂੰ ਪ੍ਰਾਪਤ ਹੁੰਦਾ ਹੈ। ਉਤਪਾਦਨੀ ਸੰਦਾˆ/ਸਾਧਨਾˆ ਦੇ ਮਾਲਕ ਕਿਰਤੀ ਦੀ ਕਮਾਈ ਪੂੰਜੀ ਦਾ ਵੱਡਾ ਹਿੱਸਾ ਆਪ ਹੜੱਪ ਜਾˆਦੇ ਹਨ ਅਤੇ ਉਸ ਨੂੰ ਉਨ੍ਹਾˆ ਹੀ ਦਿੰਦੇ ਹਨ ਜਿਸ ਨਾਲ ਉਹ ਸਾਧਨਾˆ ਦੇ ਮਾਲਕਾˆ ਲਈ ਜ਼ਿੰਦਾ ਰਹਿ ਸਕੇ। ਪੂੰਜੀਵਾਦੀ ਨਿਜ਼ਾਮ ਦੀ ‘ਪਵਿੱਤਰ ਆਤਮਾ‘ ਕਿਰਤੀ ਦੀ ਲੁੱਟ ‘ਚੋਂ ਪੈਦਾ ਹੋਇਆ ਮੁਨਾਫ਼ਾ ਹੀ ਹੈ ਅਤੇ ਇਹੋ ਹੀ ਇਸ ਦੇ ਸਮਾਜਿਕ ਜਗਤ ਦਾ ਆਧਾਰ ਹੈ।



ਦਾਸ ਕੈਪੀਟਲ ਨੂੰ ਪੜ੍ਹਦਿਆˆ ਪਤਾ ਚਲਦਾ ਹੈ ਕਿ ਉਹ ਤਿੰਨੇ (ਮਾਰਕਸ, ਜੈਨੀ, ਏˆਗਲਜ਼) ਜਾˆ ਦਸੇ (ਮਾਰਕਸ ਦੀਆˆ ਤਿੰਨੇ ਧੀਆˆ) ਪ੍ਰੋਲੇਤਾਰੀ ਕ੍ਰਾˆਤੀ ਦਾ ਆਧਾਰ ਤਿਆਰ ਕਰਨ ਲਈ ਭੁੱਖ ਨਾਲ ਕਿਉਂ ਮਰ ਰਹੇ ਸਨ? (ਜਿਹਨਾˆ ਵਿਚੋਂ ਤਿੰਨ ਮਾਰੇ ਗਏ ਸਨ) ਕਿਉਂਕਿ ਮਾਇਆ ਹੀ ਇਸ ਜਗਤ (ਸਮਾਜੀ) ਦਾ ਆਧਾਰ ਹੈ ਵਿਚਾਰ ਤਾˆ ਇਸ ਦਾ ਪਰਤੌ ਜਾˆ ਉਸਾਰ ਢਾˆਚਾ ਹੈ। ਉਹਨਾˆ ਭੁੱਖ ਨਾਲ ਦੋ ਦਹਾਕੇ ਬਿਤਾਏ ਸਨ ਅਤੇ ਜਿਸ ਕਾਰਨ ਏˆਗਲਜ਼ ਨੂੰ ਵੀਹ ਸਾਲ ਨੌਕਰੀ ਦੀ ‘ਜੇਲ੍ਹ‘ ਕੱਟਣੀ ਪਈ ਜੋ ਇਕ ਧਨਾਢ ਸਰਮਾਏਦਾਰ ਦਾ ਪੁੱਤਰ ਸੀ। ਉਹਨਾˆ ਭੁੱਖ ਨਾਲ ਯੁੱਧ ਲੜਦਿਆˆ ਸਰਮਾਇਆ ਲੱਭ ਲਿਆ ਸੀ, ਕਿਰਤੀ ਦੀ ਲੁੱਟ ਦੇ ਗਿਆਨ ਦਾ ਸਰਮਾਇਆ। ‘ਪੂੰਜੀ‘ ਜਿਸ ਨੂੰ ਹਾਕਮ ਧਿਰ ਨੇ ਰਹੱਸ ਵਿਚੋਂ ਸੁੱਟ ਕੇ ਉਪਰ ਰੱਬੀ ਕਿਰਪਾ ਦੀ ਮੋਹਰ ਲਾਈ ਸੀ। ‘ਪੂੰਜੀ‘ ਜੋ ਅਨੇਕਾˆ ਸਦੀਆˆ ਤੋਂ ਰਾਜ ਕਰਦੀ ਧਿਰ ਦੀ ਪਦਾਰਥਕ ਤਾਕਤ ਰਹੀ ਹੈ। ਇਸ ਬਾਬਤ ਉਸ ਦੀ ਮਾˆ ਨੇ ਆਖਿਆ ਸੀ, “ਜੇ ਕਾਰਲ ਨੇ ਸਰਮਾਇਆ ਕਿਤਾਬ ਲਿਖਣ ਦੀ ਬਜਾਏ ਕੁਝ ਸਰਮਾਇਆ ਹਾਸਿਲ ਕੀਤਾ ਹੁੰਦਾ ਤਾˆ ਕਿੰਨਾ ਚੰਗਾ ਹੁੰਦਾ।‘‘ ਮਾਰਕਸ ਨੇ ਆਪਣੇ ਪਦਾਰਥਵਾਦੀ ਵਿਰੋਧ ਵਿਕਾਸ ਦਾ ਆਧਾਰ ਸਰਮਾਇਆ ਵਿਚੋਂ ਤਿਆਰ ਕਰਦਿਆˆ ਇਹ ਸਾਬਤ ਕੀਤਾ ਕਿ ਜਮਾਤੀ ਸਮਾਜ ਵਿਚੋਂ ਨਿੱਜੀ ਜਾਇਦਾਦ ਦੇ ਹੋਂਦ‘ਚ ਆਉਣ ਨੇ ਇਕ ਅਜਿਹੀ ਵਿਹਲੜ ਅਤੇ ਹਾਕਮ ਧਿਰ ਪੈਦਾ ਕੀਤੀ ਜੋ ਕਿਰਤੀਆˆ ਦੇ ਲਹੂ ‘ਤੇ ਐਸ਼ ਕਰਦੀ ਆਈ ਹੈ ਅਤੇ ਜਿਸ ਦੀ ਝੂਠੀ ਚੇਤਨਾ/ਵਿਚਾਰਧਾਰਾ (ਹਾਕਮ ਵਿਚਾਰਧਾਰਾ) ਲੋਕਾˆ ਦੇ ਮਨੋਵਿਗਿਆਨ ਨੂੰ ਵਿਚਾਰ/ਰਹੱਸ/ਧਰਮ ‘ਚ ਕਸਦਿਆˆ ਪਦਾਰਥਿਕ ਸ਼ਕਲ ਧਾਰ ਗਈ ਹੈ। ਸਮਾਜ ਵਿਗਿਆਨ ਦੇ ਸਾਰੇ ਰੂਪ ਹੀ ਨਹੀਂ ਸਮਾਜਿਕ ਚਲਨ ਦੇ ਸਾਰੇ ਰੂਪਾˆ ਨੂੰ ਇਸ ਨੇ ਸਿਰ ਪਰਨੇ ਕੀਤਾ ਹੋਇਆ ਹੈ ਅਤੇ ਇਸ ਨੂੰ ਸਿੱਧਿਆˆ ਕਰਨ ਲਈ ਇਸ ਦੇ ਹਰ ਰੂਪ ਦੀ ਸਖ਼ਤੀ ਨਾਲ ਅਲੋਚਨਾ ਕਰਦਿਆˆ ਜਾਇਦਾਦ ਹੀਣ ਸਮਾਜ ਉਸਾਰਨ ਲਈ ਕਿਰਤੀਆˆ ਅਤੇ ਕਮਿਊੁਨਿਸਟਾˆ ਨੂੰ ਇਸ ਦੇ ਮੁਕੰਮਲ ਬਦਲ ਵਾਸਤੇ ਕ੍ਰਾˆਤੀ ਦੀ ਲੋੜ ਹੈ।


ਸਰਮਾਇਆ ਰਾਹੀਂ ਇਹ ਵੀ ਕਹਿਣ ਦਾ ਯਤਨ ਕੀਤਾ ਕਿ ਪੂੰਜੀ ਪਦਾਰਥਕ ਤਾਕਤ ਹੈ ਅਤੇ ਲਗਾਤਾਰ ਗਤੀ ‘ਚ ਹੈ। ਗਤੀ ‘ਚ ਇਸ ਲਈ ਕਿ ਇਹ ਵਿਰੋਧ ਵਿਕਾਸੀ ਹੈ ਭਾਵ ਕਿਰਤੀਆˆ ਦਾ ਲਗਾਤਾਰ ਪ੍ਰਤੀਵਾਦ ਇਸ ਨੂੰ ਬਦਲਦਾ ਅਤੇ ਇਹ ਲਗਾਤਾਰ ਆਪਣੇ ਵਿਕਾਸ ਦੀ ਪ੍ਰਕਿਰਿਆ ‘ਚ ਰਹਿੰਦੀ ਹੈ ਅਤੇ ਇਸ ਦਾ ਹਰ ਰੂਪ ਕਿਰਤੀਆˆ ਦੇ ਜੀਵਨ ਨੂੰ ਪ੍ਰਭਾਵਤ ਕਰਦਾ ਹੈ। ਇਹ ਉਦੋਂ ਤਬਾਹ ਹੁੰਦਾ ਹੈ ਜਦੋਂ ਇਹ ਵਿਕਾਸ ਦੀ ਚਰਮ ਸ਼ਿਖਰ ਹੰਢਾਅ ਚੁੱਕਾ ਹੋਵੇ ਅਤੇ ਕਿਰਤੀ ਇਸ ਨੂੰ ਚੁੱਕ ਕੇ ਕਬਰ ਵਿਚ ਸੁੱਟ ਦੇਣ ਅਤੇ ਆਪਣੀ ਪਦਾਰਥਕ ਚੇਤਨਾ ਰਾਹੀਂ ਜਮਾਤੀ ਸਮਾਜ ਦੇ ਅੰਤ ਦਾ ਐਲਾਨ ਕਰ ਦੇਣ, ਕਿਉਂੁਂਕਿ “ਅਮਲੀ ਜਗਤ ਦਾ ਧਾਰਮਿਕ ਪਰਤੌ, ਹਰ ਹਾਲਤ ਵਿਚੋਂ ਸਿਰਫ ਉਦੋਂ ਹੀ ਅੰਤਿਮ ਰੂਪ ‘ਚ ਅਲੋਪ ਹੋ ਸਕਦਾ ਹੈ, ਜਦੋਂ ਰੋਜ਼ਾਨਾ ਜੀਵਨ ਦੇ ਅਮਲੀ ਸਬੰਧ ਮਨੁੱਖ ਸਾਹਮਣੇ ਆਪਣੇ ਭਾਈਬੰਦਾˆ ਤੇ ਕੁਦਰਤ ਦੇ ਸਬੰਧ ਵਿਚੋਂ ਸਿਵਾਏ ਸਾਫ਼ ਸਪੱਸ਼ਟ ਅਤੇ ਯੁਕਤੀ ਪੂਰਵਕ ਸਬੰਧਾˆ ਦੇ ਹੋਰ ਕੋਈ ਸਬੰਧ ਪੇਸ਼ ਨਹੀਂ ਕਰਦੇ।‘‘11


ਮਾਰਕਸ ਸਰਮਾਇਦਾਰੀ ਦੇ ਹੱਦਾˆ ਤੋੜਨ ਦੇ ਇਸ ਰੌˆਅ ਤੋਂ ਪਤਾ ਲਾਉਂਦਾ ਹੈ ਕਿ ਇਸ ਦਾ ਕੋਈ ਦੇਸ ਨਹੀਂ ਹੁੰਦਾ ਸਗੋਂ ਇਕੋ ਉਦੇਸ਼ ਹੁੰਦਾ ਹੈ! ਲੁੱਟ। ਇਸੇ ਲਈ ਉਹ ਮੰਡੀਆˆ ਦਾ ਵਿਸਥਾਰ ਅਤੇ ਖੇਤੀ ਦੇ ਸਰਮਾਇਆਦਾਰੀ ਵਿਕਾਸ ਨੂੰ ਚੰਗੀ ਤਰ੍ਹਾˆ ਸਮਝ ਸਕਿਆ, ਕਿਉਂੁਂਕਿ ਪੂੰਜੀਵਾਦ ਹਰ ਉਸ ਦੇ ਖੂਨ ਦਾ ਆਖਰੀ ਤੁਪਕਾ ਚੂਸ ਜਾਣ ਤੱਕ ਆਪਣਾ ਸਰਮਾਇਆ ਵਧਾਉਂਦਾ ਜਾˆਦਾ ਹੈ ਭਾਵੇˆ ਉਹ ਕਿਰਤੀ, ਜਾਨਵਰ, ਧਰਤੀ ਜਾˆ ਪ੍ਰਕਿਰਤੀ ਹੀ ਕਿਉਂੁˆ ਨਾ ਹੋਵੇ। ਮੂਸਾ ਨੇ ਕਿਹਾ ਸੀ ਕਿ “ਉਸ ਬਲਦ ਨੂੰ ਛਿਕਲਾ ਨਾ ਦਿਉ, ਜਿਹੜਾ ਫ਼ਸਲ ਗਾਹੁੰਦਾ ਹੈ।‘‘12 ਪਰ ਪੂੰਜੀਪਤੀ ਹਰ ਉਸ ਕਿਰਤੀ ਦੇ ਮੂੰਹ ਨੂੰ ਛਿਕਲਾ ਦੇ ਕੇ ਰੱਖਦਾ ਹੈ ਜੋ ਉਤਪਾਦਨ ਕਰਦਾ ਹੈ। ਮੂਸਾ ਦੇ ਬਲਦ ਦਾ ਇਨਸਾਨ ਨਾਲ ਮਾਨਵੀ ਸਬੰਧ ਹੁੰਦਾ ਹੈ ਪਰ ਕਿਰਤੀ ਨਾਲ ਮਾਲਕ ਦਾ ਸਬੰਧ ਸਿਰਫ ਉਤਪਾਦਨੀ ਹੁੰਦਾ ਹੈ। “ਜੇ ਮੰਡੀਆˆ ਲਗਾਤਾਰ ਫੈਲ ਰਹੀਆˆ ਸਨ ਅਤੇ ਹੁਣ ਵੀ ਫੈਲ ਰਹੀਆˆ ਹਨ, ਤਾˆ ਅਸਲ ਵਿਚੋਂ ਉਹਦਾ ਕਾਰਨ ਇਹ ਹੈ ਕਿ ਮਨੁੱਖੀ ਲਹੂ ਬਹੁਤ ਸਸਤੇ ਹਨ, ਜਿਨ੍ਹਾˆ ਨੂੰ ਵਸਤਾˆ (ਚੋਮਮੋਦਟਿਇਸ) ਵਿਚ ਬਦਲ ਦਿੱਤਾ ਜਾˆਦਾ ਹੈ।‘‘13



2


ਜੇ ਅੱਜ ਦੇ ਭਾਰਤ ਵੱਲ ਧਿਆਨ ਮਾਰੀਏ ਤਾˆ ਇਹ ਉਹਨਾˆ ਧੜਵੈਲ ਸਰਮਾਏਦਾਰਾˆ (ਬਹੁ ਕੌਮੀ ਕੰਪਨੀਆˆ) ਦੀਆˆ ਮੰਡੀਆˆ ਦੇ ਵਿਸਥਾਰ ਵਜੋਂ ਹੀ ਪੇਸ਼ ਹੁੰਦਾ ਹੈ, ਜਿਥੋਂ ਦੇ ਕਾਮੇ ਦਾ ਮੁੜ੍ਹਕਾ ਅਤੇ ਲਹੂ ਕੌਡੀਆˆ ਦੇ ਭਾਅ ਵਿਕਦਾ ਹੈ। ਇਸ ਨੇ ਪੂੰਜੀਵਾਦ (ਉਦਯੋਗਿਕ ਯੁੱਗ ਦੀ ਬਜਾਏ ਉਤਰ ਉਦਯੋਗਿਕ ਭਾਵ ਗਲੋਬਲੀ ਸੱਟਾ ਬਾਜ਼ਾਰ ਦਾ ਯੁੱਗ) ਦਾ ਖਾਤਮਾ ਕਰਕੇ ਆਪਣੇ ਹਿੱਤ ‘ਚ ਸਮੁੱਚੀ ਵਿਸ਼ਵ ਮੰਡੀ ਨੂੰ ਘੇਰ ਲਿਆ ਹੈ ਅਤੇ ਆਪਣੇ ਬੇਸ਼ੁਮਾਰ ਉਤਪਾਦਨ ਦੇ ਘੱਟ ਮੁੱਲ ਨਾਲ ਕਿਰਤੀ ਨੂੰ ਵਿਹਲਿਆˆ ਕਰਕੇ ਹਾਸ਼ੀਏ ਉਪਰ ਧੱਕ ਦਿਤਾ ਹੈ। ਇਥੇ ਊਰੇ ਦੀ ਗੱਲ ਵੱਲ ਧਿਆਨ ਦੇਣਾ ਬਣਦਾ ਹੈ, ਜਿਸ ਵਿਚੋਂ ਉਹ ਆਖਦਾ ਹੈ ਕਿ, “ਜਦੋਂ ਕਦੀ ਪੂੰਜੀ ਵਿਗਿਆਨ ਨੂੰ ਆਪਣਾ ਸੇਵਕ ਬਣਾ ਲੈˆਦੀ ਹੈ ਤਾˆ ਢੀਠ ਕਿਰਤੀ ਨੂੰ ਸਦਾ ਹੀ ਨਿਮਰਤਾ ਦਾ ਸਬਕ ਸਿੱਖਣਾ ਪੈˆਦਾ ਹੈ।‘‘14 ਅੱਜ ਵਿਗਿਆਨ ਪੂੰਜੀ ਦਾ ਸੇਵਕ ਹੈ ਅਤੇ ਪੂੰਜੀ ਸਮਾਜ ਵਿਚਲੇ ਉਪਰਲੇ ਵਰਗ ਦੇ ਹੱਥਾˆ ਵਿਚੋਂ ਹੈ। ਜੇ ਤਕਨੀਕ ਭਾਰਤ ਵਿਚ ਆਈ ਹੈ ਤਾˆ ਉਸ ਉਪਰ ਉਹੋ ਕਾਬਜ਼ ਹਨ, ਜਿਨ੍ਹਾˆ ਨਾਲ ਸਮਝੌਤੇ ਵਜੋਂ ਇਹ ਤਕਨੀਕ ਭਾਰਤ ਅੰਦਰ ਦਾਖ਼ਲ ਹੁੰਦੀ ਹੈ ਅਤੇ ਭਾਰਤੀ ਕਿਰਤੀ ਨੂੰ ਇਹ ਨਿਮਰਤਾ ਦਾ ਸਬਕ ਸਿਖਾ ਰਹੀ ਹੈ। ਜਿਥੇ ਵੀ ਨਿਮਰਤਾ ਇਤਿਹਾਸ ਵਿਚੋਂ ਬਦਲਣ ਲਗਦੀ ਹੈ, ਪੂੰਜੀ ਦੀ ਸੇਵਕ ਪੁਲੀਸ, ਫ਼ੌਜ, ਅਦਾਲਤ, ਸੰਸਦ ਇਸ ਦੇ ਹੱਕ ਵਿਚ ਆਣ ਖੜ੍ਹੇ ਹੋ ਜਾˆਦੇ ਹਨ। ਇਸ ਤਕਨੀਕ ਦੀ ਲਾਜ਼ਮੀ ਲੋੜ ਅਤੇ ਵਿਸਥਾਰ ਵਜੋਂ ਕਿਰਤੀਆˆ ਦੀ ਹਮਾਇਤੀ ਧਿਰ ਆਪਣੇ ਲੋਕਾˆ ਦੇ ਕਤਲਾˆ, ਬਲਾਤਕਾਰਾˆ, ਉਜਾੜੇ ਨੂੰ ਸਹਿਜ ਰੂਪ ਵਿਚੋਂ ਲੈˆਦੀ ਕਿਰਤੀ ਦੇ ਮੁੜ੍ਹਕੇ ਅਤੇ ਲਹੂ ਦਾ ਅਜਾਈˆ ਡੁੱਲਣਾ ਵਿਕਾਸ ਦੀ ਲਾਜ਼ਮੀ ਸ਼ਰਤ ਬਣਾ ਦਿੰਦੀ ਹੈ। ਕੀ ਇਹ ਦਰਜ਼ ਕਰਨਾ ਜ਼ਰੂਰੀ ਨਹੀਂ ਕਿ, “ਤਕਨੀਕ ਜਿਸ ਢਾˆਚੇ ‘ਤੇ ਖੜ੍ਹੀ ਹੋ ਕੇ ਸਮਾਜ ਉਪਰ ਸੱਤਾ ਹਾਸਲ ਕਰਦੀ ਹੈ ਉਹ ਉਹਨਾˆ ਦੀ ਸੱਤਾ ਹੁੰਦੀ ਹੈ ਜਿਹੜੇ ਸਮਾਜ ਉਪਰ ਵੱਡੇ ਪੱਧਰ ‘ਤੇ ਆਰਥਿਕ ਜਕੜਬੰਦੀ ਰੱਖਦੇ ਹਨ। ਇਹ ਤਕਨੀਕੀ ਤਾਰਕਿਕਤਾ ਆਪਣੇ ਆਪ ਹੀ ਕਬਜ਼ੇ ਦਾ ਤਰਕ ਹੈ।‘‘15 ਮਾਰਕਸਵਾਦ ਨੇ ਇਸ ਜਮਾਤੀ ਸਮਾਜ ਦੇ ਵਿਰੋਧ ਵਿਕਾਸੀ ਸੰਬੰਧਾˆ ਨੂੰ ਬਹੁਤ ਡੂੰਘੇ ਰੂਪ ਵਿਚੋਂ ਸਮਝ ਲਿਆ ਹੈ ਕਿ ਹਾਕਮ ਧਿਰ ਵੱਲੋਂ ਉਸਾਰਿਆ ਕੋਈ ਵੀ ਸ਼ਾਸਤਰ ਵਿਚਾਰਧਾਰਾ ਤੋਂ ਮੁਕਤ ਨਹੀਂ ਹੁੰਦਾ ਤਾˆ ਇਹ ਕਿਵੇˆ ਹੋ ਸਕਦਾ ਹੈ ਕਿ ਤਕਨੀਕ ਵਿਚਾਰਧਾਰਾ ਦੇ ਤਾਕਤਵਰ ਸੰਦਾˆ ਤੋਂ ਮੁਕਤ ਹੋਵੇ, ਪਰ ਹਾਕਮ ਧਿਰ ਵੱਲੋਂ ਨਿਯੰਤ੍ਰਤ ਕਰਨ ਦੇ ਕਿਸੇ ਵੀ ਉਪਕਰਣ ਨੂੰ ਤਬਾਹ ਕਰਨ ਲਈ ਵਿਰੋਧ ਵਿਕਾਸੀ ਸਿਧਾˆਤ ਦੇ ਪਦਾਰਥਕ ਅਮਲ ਦੀ ਜ਼ਰੂਰਤ ਹੁੰਦੀ ਹੈ ਜੋ ਜਮਾਤੀ ਚੇਤਨਾ ਦੀ ਹੋਂਦ ਰਾਹੀਂ ਗ੍ਰਹਿਣ ਹੁੰਦਾ ਹੈ। ਪ੍ਰੰਤੂ ਭਾਰਤ ਅੰਦਰ ਅੱਜ ‘ਸੂਚਕਾˆਕ ਦੇ ਵਿਕਾਸਵਾਦੀ‘ ਦੌਰ ਵਿਚੋਂ ਆਜਿਹਾ ਨਹੀਂ ਵਾਪਰ ਰਿਹਾ। ਇਥੇ ਜਮਾਤੀ ਚੇਤਨਾ ਰਾਹੀਂ ਲਹਿਰ ਬਣਨ ਦੀ ਬਜਾਏ ਧਾਰਮਿਕ ਬਖੇੜੇ, ਪੰਥਕ ਬਖੇੜੇ ਅਤੇ ਜਾਤੀਵਾਦੀ ਬਖੇੜੇ, ਇਸ ਤਕਨੀਕ ਦੇ ਦੌਰ ਵਿਚੋਂ ਸਿਖਰਾˆ ਛੂਹਣ ਲਗਦੇ ਹਨ। ਮਨੁੱਖੀ ਭਾਈਚਾਰਾ ਨਫ਼ਰਤ ਦੀ ਸਿਖ਼ਰ ਵੱਲ ਨੂੰ ਹੋ ਤੁਰਦਾ ਹੈ। ਰਾਸ਼ਟਰਵਾਦ ਦੇ ਨਾਮ ਉਤੇ “ਬਹੁਕੌਮੀ ਕੰਪਨੀਆˆ‘ ਦੀ ‘ਜੈ‘ ਹੋਣ ਲੱਗਦੀ ਹੈ, ਰਾਸ਼ਟਰਵਾਦ ਦੇ ਚਾਲਕ ਆਪਣੇ ਧਨ ਨੂੰ ਪੂੰਜੀ ਬਣਾਉਣ ਦੀ ਬਜਾਏ ਜਾˆ ਤਾˆ ਇਸ ਨੂੰ ਵਿੱਤ ਵਿਚ ਫਸਾਉਣ ਲੱਗਦੇ ਹਨ ਨਹੀਂ ਤਾˆ ਇਹ ਸਵਿਸ ਬੈˆਕੀ ਤਿਜੌਰੀਆˆ ਵਿਚ ਧਨ ਬਣਕੇ ਡੰਪ ਹੋਣ ਲਗਦਾ ਹੈ। ‘ਰਾਸ਼ਟਰਵਾਦੀਆˆ‘ ਦਾ ਧਨ ਵਿਦੇਸ਼ੀ ਹਾਕਮਾˆ/ਕਾਰਪੋਰੇਟ ਜਗਤ ਲਈ ਪੂੰਜੀ ਵਜੋਂ ਚਾਲਤ ਹੁੰਦਾ ਹੈ। ਜਮਾਤੀ ਚੇਤਨਾ ਦੀ ਅਣਹੋਂਦ ਹੋਣ ਕਾਰਨ ਅਰਾਜਨੀਤੀ ਇਸ ਦੇਸ਼ ਉਪਰ ਕਾਬਜ਼ ਹੋ ਜਾˆਦੀ ਹੈ। ਲੋਕਾˆ ਦੇ ਦੁਸ਼ਮਣ ਮੀਡੀਆ, ਵਿਚਾਰਧਾਰਾ ਰਾਹੀਂ ਉਨ੍ਹਾˆ ਦੇ ਆਕਾ ਹੋ ਜਾˆਦੇ ਹਨ (ਦੁੱਖ ‘ਚ ਘਿਰੇ ਲੋਕਾˆ ਦੀ ਮੁਕਤੀ ਲਈ ਜਦੋਂ ਕੋਈ ਲਹਿਰ ਨਹੀਂ ਹੁੰਦੀ ਤਾˆ ਉਹ ਹਾਕਮਾˆ ਦੇ ਰਹਿਮੋ ਕਰਮ ‘ਤੇ ਉਨ੍ਹਾˆ ਨੂੰ ਹੀ ਆਪਣੇ ਪ੍ਰਤੀਨਿਧਾˆ ਵਜੋਂ ਦੇਖਦੇ ਹਨ, ਅਤੇ ਉਹ ਆਵਾਮ ਦੀ ਉਂਗਲ ਫੜ ਉਹਨਾˆ ਨੂੰ ਡੇਰਿਆˆ, ਧਰਮ ਪੰਥਾˆ, ਧਰਮਾˆ ਜਾˆ ਸੰਪ੍ਰਦਾਇਕ ਖੁੰਦਰਾˆ ‘ਚ ਪਹੁੰਚਾ ਦਿੰਦੇ ਹਨ)। ਮਾਨਵੀ ਸਾˆਝ/ਜਮਾਤੀ ਸਾˆਝ ਅਲੋਪ ਹੋਈ ਨਜ਼ਰ ਆਉਂਦੀ ਹੈ। ਮੁਨਾਫ਼ੇ ਦਾ ਵੱਡਾ ਹਿੱਸਾ ਪੂੰਜੀ ਸ਼ਕਲ ਵਿਚ ਢਲਣ ਦੀ ਬਜਾਏ ਦਮਿਤ ਧਿਰ ਨੂੰ ਨਿਯੰਤ੍ਰਿਤ ਕਰਨ (ਸੱਤਾ/ਤੰਤਰ ਦੇ ਕਿਸੇ ਵੀ ਰੂਪ ‘ਚ) ‘ਚ ਖਚਤ ਹੋਣ ਲੱਗਦਾ ਹੈ। ਹਾਕਮੀ ਪੂੰਜੀ ਦੀ ਇਸ ਵਿਚਾਰਧਾਰਾ ਅਧੀਨ ਆਵਾਮ ਆਪਣੇ ਪੈਰਾˆ ‘ਚ ਪਈਆˆ ਬੇੜੀਆˆ ਨੂੰ ਜੰਦਰਾ ਮਾਰ ਕੇ ਚਾਬੀ ਹਾਕਮਾˆ ਨੂੰ ਸੌˆਪ ਦਿੰਦਾ ਹੈ ਅਤੇ ਹਾਕਮ ਸਵਿਸ ਬੈˆਕ ਵਰਗੀਆˆ ਸੰਸਾਰ ਦੀਆˆ ਅਨੇਕਾˆ ਤਿਜੌਰੀਆˆ ਭਰਨ ਲੱਗਦੇ ਹਨ। ਉਨ੍ਹਾˆ ਨੂੰ ਆਪ ਇਸ ਸੱਟੇ ਵਾਲੀ ਪੂੰਜੀ ਦੀ ਸਥਿਰਤਾ ‘ਤੇ ਅਵਿਸ਼ਵਾਸ ਹੁੰਦਾ ਹੈ। ਇਕ “ਅਵਿਸ਼ਵਾਸ ਦਾ ਆਭਾਮੰਡਲ‘‘ ਚਾਰੇ ਪਾਸੇ ਫੈਲ ਜਾˆਦਾ ਹੈ। ਭ੍ਰਿਸ਼ਟਾਚਾਰ ਨੂੰ ਰੋਕਣ ਦਾ ਨਿਯੰਤ੍ਰਣ ਵੀ ਭ੍ਰਿਸ਼ਟ ਵਿਅਕਤੀਆˆ ਦੇ ਹੱਥ ਦੇ ਕੇ ‘ਲੋਕਤੰਤਰ‘ ਦੀ ਜ਼ਰਜ਼ਰੀ ਛੱਤ ਨੂੰ ‘ਵਿਸ਼ਵਾਸ‘ ਦਾ ਠੁੰਮ੍ਹਣਾ ਦੇਣ ਦਾ ਯਤਨ ਜਾਰੀ ਰਹਿੰਦਾ ਹੈ।


ਵਰਤਮਾਨ ਦੀ ਵਿੱਤੀ ਪੂੰਜੀ ਦਾ ਕੋਈ ਵੀ ਦੇਸ਼ ਨਹੀਂ ਹੈ। ਰਾਸ਼ਟਰ ਰਾਜ ਦੀ ਪੂੰਜੀਵਾਦੀ ਪ੍ਰਣਾਲੀ ਤਾˆ ਬਹੁਤ ਹੱਦ ਤੱਕ ਆਰਥਿਕ ਗਤੀਵਿਧੀਆˆ ਦਾ ਕੋਈ ਨਾ ਕੋਈ ਖੇਤਰ ਰਾਜ ਸੱਤਾ ਦੇ ਨਿਯੰਤ੍ਰਣ ਅਧੀਨ ਰੱਖਦੀ ਸੀ ਤਾˆ ਕਿ ਉਨ੍ਹਾˆ ਦਾ ਲੋਕਤੰਤਰ ਦੇ ਹੱਕ ‘ਚ ਕੋਈ ਜ਼ੋਰ ਚੱਲ ਸਕੇ। ਪ੍ਰੰਤੂ ਵਿੱਤੀ ਪੂੰਜੀ ਦਾ ਇਹ ਭੂਮੰਡਲੀਕਰਨ ਇਸ ਰਾਜ ਦੇ ਸਾਰੇ ਦਾਇਰੇ ਤੋੜ ਕੇ ਤੁਰਦਾ ਹੈ। ਇਸ ਨਵੇˆ ਸਾਮਰਾਜਵਾਦ ਦਾ ਕੋਈ ਆਕਾ ਦੇਸ਼ ਨਹੀਂ ਹੈ।16 ਅਮਰੀਕਾ ਆਕਾ ਨਜ਼ਰ ਆਉਂਦਾ ਹੈ ਪਰ ਉਹ ਵੀ ਬਹੁਕੌਮੀ ਕੰਪਨੀਆˆ ਵੱਲੋਂ ਦੁਨੀਆˆ ਦੀਆˆ ਵਿਦਰੋਹੀ ਆਵਾਜ਼ਾˆ ਨੂੰ ਦਬਾਉਣ, ਬਹੁ ਦੇਸ਼ਾˆ ਦਾ ਧਨ ਲੁੱਟਣ ਵਾਲੀ ਕਮੇਟੀ ਹੀ ਹੈ। ਜਦੋਂ ਕਦੇ ਅਮਰੀਕਾ ਦਾ ਰਾਸ਼ਟਰਪਤੀ ਆਵਾਮੀ ਭਲਾਈ ਲਈ ਬਜਟ ਦਾ ਹਿੱਸਾ ਮੰਗਦਾ ਹੈ ਤਾˆ ਉਸ ਦੇ ਬੱਜਟ ਨੂੰ ਉਦੋਂ ਤੱਕ ਰੋਕਿਆ ਜਾˆਦਾ ਹੈ ਜਦੋਂ ਤੱਕ ਇਹ ਭਲਾਈ ਸਕੀਮ/ਬੱਜਟ ਖਾਰਜ ਨਾ ਹੋ ਜਾਵੇ। ਭਾਵ ਇਸ ਭੂਮੰਡਲੀਕਰਨ ਦੀ ਵਿੱਤੀ ਪੂੰਜੀ ਹੇਠ ਆਉਂਦੇ ਕਿਸੇ ਵੀ ਦੇਸ਼ ਵਿਚ ਸਰਕਾਰ ਲੋਕਾˆ ਨੂੰ ਪੂਰਣ ਰੂਪ ‘ਚ ਜਵਾਬਦੇਹ ਨਹੀਂ ਰਹੀ। ਦੁਨੀਆ ਭਰ ਦੇ ਮੱਧਵਰਗ ‘ਚੋਂ ਉੱਠੀ ਬਹੁਤ ਪ੍ਰਤਿਭਾਵਾਨ ਪਨੀਰੀ ਇੰਜੀਨੀਅਰਾˆ, ਸਾਇੰਸਦਾਨਾˆ, ਡਾਕਟਰਾˆ, ਵਿਦਵਾਨਾˆ ਦਾ ‘ਗਿਆਨ‘ ਧਨ ਰਾਹੀਂ ਖਰੀਦ ਲਿਆ ਜਾˆਦਾ ਹੈ ਅਤੇ ਉਸ ਨੂੰ ਅਮਰੀਕਾ ਇਲਾਕੇ ਦੀ ਮੈਨੇਜਮੈˆਟ ਦੇ ਅਧੀਨ ਕਰ ਦਿੱਤਾ ਜਾˆਦਾ ਹੈ। ਇਹ ਮੱਧਵਰਗ ਧਨ ਦੇ ਲੋਭ ਅੰਦਰ ਖਰੀਦਿਆ ਹੀ ਨਹੀਂ ਜਾˆਦਾ ਸਗੋਂ ਆਪਣੇ ਲੋਕਾˆ/ਧਿਰ ਦੇ ਵਿਰੁੱਧ ਲਗਾਤਾਰ ਖੋਜਾˆ ਨੂੰ ਹਕੀਕੀ ਸ਼ਕਲ ਵਿਚ ਢਾਲਦਾ ਰਹਿੰਦਾ ਹੈ, ਭਾਵ ਬਹੁਕੌਮੀ ਕੰਪਨੀਆˆ ਉਹਨਾˆ ਦੀ ਇਸ ਸਿੱਖਿਆ ਨੂੰ ਡਾਲਰਾˆ ਦੀ ਚਮਕ ਨਾਲ ਚੁੰਧਿਆਉˆਦੀਆˆ ਰਹਿੰਦੀਆˆ ਹਨ। ਅਮਰੀਕਾ ਦੇ ਗਿਆਨ ਭੰਡਾਰ ਵਿਚ ਬਹੁਤ ਵੱਡੀ ਗਿਣਤੀ ਬਹੁ ਕੌਮੀ ਕਾਰਪੋਰੇਸ਼ਨਾˆ ਵੱਲੋਂ ਖਰੀਦੇ ‘ਗਿਆਨੀਆˆ‘ ਦੀ ਹੈ ਜੋ ਅਮਰੀਕਾ ਲਈ ਨਹੀਂ ਕਾਰਪੋਰੇਟ ਜਗਤ ਲਈ ਕੰਮ ਕਰਦੇ ਹਨ (ਅਮਰੀਕਾ ਤਾˆ ਬਹੁਕੌਮੀ ਕੰਪਨੀਆˆ ਦੀ ਨੁਮਾਇੰਦਗੀ ਕਰਦੀ ਸੁਰੱਕਿਉਂਾ ਜਥੇਬੰਦੀ ਹੈ)।



“ਪੂੰਜੀ ਨੂੰ ਰਾਜਸੱਤਾ ਦੇ ਸਮਰਥਨ ਦੀ ਜ਼ਰੂਰਤ ਹੁੰਦੀ ਹੈ। ਅਗਰ ਪੂੰਜੀ ਦੁਨੀਆ ਭਰ ‘ਚ ਗਤੀਮਾਨ ਹੈ ਤਾˆ ਇਸ ਨੂੰ ਇਹੋ ਜਿਹੇ ਦੇਸ਼ਾˆ ਦੀਆˆ ਰਾਜਸੱਤਾਵਾˆ ਦੇ ਸਮਰਥਨ ਦੀ ਜ਼ਰੂਰਤ ਹੈ, ਜਿਸਦਾ ਦਬਦਬਾ ਦੁਨੀਆ ਭਰ ਵਿਚੋਂ ਚੱਲਦਾ ਹੈ। ਪਰ ਅੱਜ ਪੂੰਜੀ ਖ਼ੁਦ ਵਿਭਿੰਨ ਦੇਸ਼ਾˆ ਤੋਂ ਨਿਕਲੀ ਇਕ ਸੰਯੁਕਤ ਸਮੂਹ ਹੈ ਅਤੇ ਕੋਈ ਵਿਸ਼ਵ ਪੱਧਰੀ ਰਾਜਸੱਤਾ ਮੌਜੂਦ ਨਹੀਂ ਹੈ।‘‘17




ਅੱਜ ਬਹੁਦੇਸ਼ਾˆ ‘ਚੋਂ ਨਿਕਲੀ ਪੂੰਜੀ (ਬਹੁ ਕੌਮੀ ਕੰਪਨੀਆˆ) ਆਪਸੀ ਟਕਰਾਅ ਦੀ ਬਜਾਏ ਅਮਰੀਕਨ ਝੰਡੇ ਹੇਠਾˆ ਰਲ ਕੇ ਖੇਡ ਰਹੀ ਹੈ। ਸੱਤਰਵਿਆˆ ‘ਚ ਇਹ ਟਕਰਾਅ ਵਜੋਂ ਪੇਸ਼ ਹੋ ਰਹੀਆˆ ਸਨ ਪਰ ਇਹਨਾˆ ਨੇ ਇਤਿਹਾਸ ਦੇ ਸਾਮਰਾਜੀ ਦੇਸ਼ਾˆ ਦੇ ਟਕਰਾਵਾˆ/ ਜੰਗਾˆ ਤੋਂ ਸਬਕ ਸਿੱਖਦਿਆˆ ਟਕਰਾਅ ਵਿਚੋਂ ਤਬਾਹੀ ਵਾਲੀ ਨੀਤੀ ‘ਤਿਆਗ ਦਿੱਤੀ‘18 ਅਤੇ ਅਮਰੀਕਨ ਝੰਡੇ ਹੇਠਾˆ ਰਲ ਕੇ ਖੇਡਣ ਦਾ ਫੈਸਲਾ ਕਰ ਲਿਆ। ਤੀਸਰੀ ਦੁਨੀਆˆ ਨਾਲ ਸ਼ਰਤਾˆ ਸਹਿਤ ਹੋਏ ਸਮਝੌਤਿਆˆ ਵਿਚ ਇਹਨਾˆ ਨੇ, ਲੋਕਾˆ ਦੁਆਰਾ ਚੁਣੇ ਪ੍ਰਤੀਨਿਧਾˆ ਅਤੇ ਅਫਸਰਸ਼ਾਹਾˆ ਨੂੰ ਖ਼ਰੀਦ ਲਿਆ ਜਾˆ ਹਿੱਸੇਦਾਰ ਬਣਾ ਲਿਆ ਹੈ। ਇਹਨਾˆ ਨੇ ਰਾਸ਼ਟਰ ਰਾਜ ਨੂੰ ਤਬਾਹ/ਜ਼ਰਜ਼ਰਾ ਕਰਦਿਆˆ, ਇਸ ਉਪਰ ‘ਲੋਕਤੰਤਰ ਦੀ ਮਜ਼ਬੂਤੀ‘ ਦਾ ਫੱਟਾ ਚਿਪਕਾ ਦਿੱਤਾ ਹੈ, ਤਾˆ ਕਿ ਇਹ ਉਹਨਾˆ ਲੋਕਾˆ, ਜਿਹੜੇ ਆਪਣੀ, ਕੌਮ, ਆਜ਼ਾਦੀ, ਕ੍ਰਾˆਤੀ ਜਾˆ ਮਾਨਵੀ ਲੜਾਈ ਲੜਦੇ ਹਨ, ਨੂੰ, ਆਤੰਕਵਾਦ ਦੇ ਨਾˆ ‘ਤੇ ‘ਲੋਕਤੰਤਰ‘ ਦੀ ਨੀਂਹ ਵਿਚ ਦਫ਼ਨ ਕਰ ਸਕਣ। ਮੀਡੀਆ ਇਸ ਦੀ ਵਿਚਾਰਧਾਰਾ ਦੇ ਪ੍ਰਸਾਰ ਅਤੇ ਤੰਤਰ ਦੀ ਮਜ਼ਬੂਤ ਕੜੀ ਬਣ ਕੇ ਪੇਸ਼ ਹੁੰਦਾ ਹੈ, ਜੋ ਆਪਣੇ ਪਾਪੂਲਰ ਪ੍ਰਵਚਨਾˆ ਰਾਹੀਂ ਆਵਾਮ ਨੂੰ ‘ਮੰਤਰ ਮੁਗਧ‘ ਕਰਦਾ ਹੈ। ਇਹ ਸਾਰੇ ਇਲਜ਼ਾਮ, ਮਾਨਵੀ ਨੈਤਿਕਤਾਵਾˆ ਅਤੇ ਭਾਈਚਾਰੇ ਨੂੰ ਇਕ ਪਾਸੇ ਸ਼ੁਗਲ ਦੇ ਸਭਿਆਚਾਰ ਵਿਚ ਡੋਬ ਦਿੰਦਾ ਹੈ ਅਤੇ ਦੂਸਰੇ ਪਾਸੇ ਉਹਨਾˆ ਦੇ ਅਵਿਸ਼ਵਾਸਾˆ, ਸਾਮੰਤੀ ਪ੍ਰੰਪਰਾਵਾˆ, ਧਰਮਾˆ, ਧਰਮ ਪੰਥਾˆ, ਕਿਸਮਤਾˆ, ਨਕਸ਼ੱਤਰਾˆ, ਗੌਰਵਾˆ ਦੇ ਵੱਖ-ਵੱਖ ਜਾˆ ਆਪੋ ਆਪਣੇ ਸੱਭਿਆਚਾਰਾˆ ਦੇ ਉਪਭੋਗੀ ਰੰਗਣ ਦੀ ‘ਲੋਕਤੰਤਰਿਕ ਆਜ਼ਾਦੀ‘ ਰਾਹੀਂ ਇਸ ਨੂੰ ਸ਼ਾˆਤ ਕਰ ਦਿੰਦਾ ਹੈ ਜਾˆ ਇਹਨਾˆ ਨੂੰ ਗੌਰਵੀ ਟੰਟਿਆˆ ਦੇ ਕੁੰਭੀ ਨਰਕ ਵਿਚੋਂ ਫਸਾ ਦਿੰਦਾ ਹੈ।



3


ਮਾਰਕਸ ਦੇ ਆਰਥਿਕ ਸਿਧਾˆਤ ਨੂੰ ਆਧਾਰ ਮੰਨ ਕੇ ਜੇ ਭਾਰਤ ਵੱਲ ਪਰਤੀਏ ਤਾˆ ਸਾਨੂੰ ਸਾਡਾ ਯੁੱਗ ਵੀ ਉਲਟੇ ਰੁਖ ਹੋਇਆ ਹੀ ਨਜ਼ਰ ਆਵੇਗਾ। ਭਾਰਤ ਦੇ ਬ੍ਰਾਹਮਣਵਾਦੀ ਤੰਤਰ ਨੇ ਬ੍ਰਾਹਮਣਵਾਦ ਦੀ ਆਰਥਿਕਤਾ/ਸੱਤਾ ਨੂੰ ਪੱਕੀ ਕਰਦਿਆˆ ਉਸਾਰ ਢਾˆਚਾ ਜਾਤਾˆ ਵਿਚੋਂ ਵੰਡ ਦਿੱਤਾ ਸੀ। ਇਹ ਹੁਣ ਤੱਕ ਪੀੜ੍ਹੀ ਦਰ ਪੀੜ੍ਹੀ ਢਹਿਣ ਦੀ ਬਜਾਏ ਵੱਧ ਪੀਡਾ ਅਤੇ ਪੱਕਾ ਹੁੰਦਾ ਗਿਆ ਹੈ। ਜਾਤੀ ਦਰਜੇਬੰਦੀ ਦਾ ਢਾˆਚਾ ਡੋਰ ਵਿਚੋਂ ਪਈਆˆ ਗੰਢਾˆ ਵਾˆਗ ਉਲਝਿਆ ਪਿਆ ਹੈ। ਮਾਉ ਨੇ ਇਸ ਦੀ ਪਛਾਣ ਅੰਤਰ ਵਿਰੋਧਾˆ ਵਿਚ ਅੰਤਰ ਵਿਰੋਧ ਵਜੋਂ ਕੀਤੀ ਸੀ। ਇਹ ਅੰਤਰ ਵਿਰੋਧ ਤਹਿ ਦਰ ਤਹਿ ਬ੍ਰਾਹਮਣਵਾਦੀ ਆਰਥਿਕਤਾ ਨੂੰ ਪੱਕਿਆਂ ਕਰਦੇ ਰਹੇ ਹਨ। ਇਕ ਵੇਲੇ ਦਰੜੀਆˆ ਜਾਤਾˆ ਬ੍ਰਹਮ ਕਿਰਪਾ ਅਨੁਸਾਰ ਆਪਣੀ ਨਰਕੀ ਸਥਿਤੀ ਨੂੰ ਭੋਗਦੀਆˆ ਭਗਤੀ ਵਿਚੋਂ ਲੀਨ ਸਨ, ਪ੍ਰੰਤੂ ਬਰਤਾਨਵੀ ਬਸਤੀਵਾਦ ਨੇ ਇਸ ਨੂੰ ਨਵੇˆ ਸਿਰੇ ਤੋਂ ਉਲਝਾਅ ਦਿੱਤਾ ਅਤੇ ਦਰੜੀਆˆ ਜਾਤਾˆ ਦੇ ਇਕ ਵਰਗ ਨੇ ਇਸ ਬ੍ਰਹਮੀ ਕਿਰਪਾ ਤੋਂ ਇਨਕਾਰ ਕਰ ਦਿੱਤਾ। ਮਾਰਕਸ ਪੂੰਜੀ ਦੀ ਪ੍ਰਕਿਰਿਆ/ਸੁਭਾਅ ਦੇ ਉਸਾਰ ਢਾˆਚੇ ਦਾ ਪਿਤਾਮਾ ਹੋਣ ਕਰਕੇ ‘ਸਰਮਾਇਆ‘ ਤੋਂ ਵੱਖਰੇ ਇਕ ਖਰੜੇ ਵਿਚ ਬਸਤੀਵਾਦੀ ਆਰਥਿਕਤਾ ਦੀ ਜਾˆਚ ਕਰਦਿਆˆ ਇਸ ਨੂੰ ਬਿਲਕੁੱਲ ਉਚਿਤ ਸੰਕਲਪ, ‘ਕਮਿਊਨਿਲ ਇਕਾਨਮੀ‘ ਵਜੋਂ ਪਛਾਣਦਾ ਹੈ। ਸਾਮੰਤੀ ਆਰਥਿਕਤਾ ਤੋਂ ਪੂੰਜੀਵਾਦੀ ਆਰਥਿਕਤਾ ਦੇ ਦਰਮਿਆਨ ਪੱਛੜੇ ਹੋਏ ਦੇਸ਼ਾˆ ‘ਚੋਂ ਕੱਚਾ ਮਾਲ ਬਰਤਾਨੀਆ ਵਿਚ ਢੋਣ ਲਈ ਇਸ ਨੇ ਬਸਤੀਆˆ ਵਿਚ ਇਸੇ ‘ਕਮਿਊਨਲ ਇਕਾਨਮੀ‘ ਦਾ ਵਿਚਾਰਧਾਰਕ ਉਸਾਰ ਢਾˆਚਾ ਤਿਆਰ ਕੀਤਾ, ਜੋ ਬ੍ਰਾਹਮਣਵਾਦੀ ਵਿਚਾਰਧਾਰਾ ਦੇ ਐਨ ਫਿੱਟ ਬੈਠ ਕੇ ਇਥੋਂ ਦੀ ਪਤਵੰਤੀ ਧਿਰ ਲਈ ਸਹਾਇਕ ਸਿੱਧ ਹੋਇਆ ਪਰ ਕਿਰਤੀ ਧਿਰ ਅੰਦਰ ਪੀਡੀ ਵੰਡ ਪੈਦਾ ਕਰ ਗਿਆ। ਪੰਜਾਬ ਦੇ ਬੁੱਧੀਜੀਵੀ ਲਾਲਾ ਹਰਦਿਆਲ ਨੇ ਇਸ ਨੂੰ ਉਸ ਵੇਲੇ ਹੀ ਪਛਾਣਦਿਆˆ ਬਸਤੀਵਾਦੀ ਨੀਤੀ ਨੂੰ ‘ਪਾੜੋ ਤੇ ਰਾਜ ਕਰੋ‘ ਦਾ ਨਾˆ ਦਿੱਤਾ ਸੀ ਜੋ ਬੀਤਦੇ ਸਮੇˆ ਅਨੁਸਾਰ ਪ੍ਰਮਾਣਿਤ ਹੁੰਦੀ ਗਈ ਹੈ।



ਸਾਡੇ ਸਮਿਆˆ ਦੀ ਨਵ-ਬਸਤੀਵਾਦੀ ਆਰਥਿਕਤਾ ਵਿਚੋਂ ਵੀ ਬ੍ਰਾਹਮਣਿਕ ਵਿਚਾਰਧਾਰਾ ਦੀ ਸੱਤਾ ਦਾ ਨਾˆ ਲੋਕੰਤਤਰ ਹੈ ਅਤੇ ਇਥੋਂ ਦੀ ਸੰਸਦ ਰਾਸ਼ਟਰ ਰਾਜ/ਪੂੰਜੀਵਾਦ ਦੀ ਕਾਰਜਕਾਰੀ ਕਮੇਟੀ ਨਹੀਂ ਸਗੋਂ ਨਵ-ਬਸਤੀਵਾਦ/ਨਵ-ਸਾਮਰਾਜਵਾਦ ਦੀ ਏਜੰਟ ਕਾਰਜਕਾਰੀ ਕਮੇਟੀ ਹੈ। ਜੋ ਲੋਕੰਤਤਰੀ ਹਿਤਾˆ ਦੇ ਨਾˆ ਉਪਰ, ਕਾਰਪੋਰੇਟ ਜਗਤ ਲਈ ਲੋਕਾˆ ਦੇ ਦਮਨ ਨੂੰ ਨਿਯੰਤ੍ਰਤ ਕਰਦੀ ਹੈ। ਇਸ ਨਵ ਬਸਤੀਵਾਦ ਦਾ ਆਧਾਰ ਢਾˆਚਾ ਵੀ ‘ਕਮਿਊਨਿਲ ਇਕਾਨਮੀ‘ ਉਪਰ ਹੀ ਖੜ੍ਹਾ ਹੈ। ਜਿਥੇ ਵਾਸਤਵਿਕ ਰੂਪ ‘ਚ ਦਿਖਾਈ ਦਿੰਦੇ ਜਾਤੀ/ਐਥਨਿਕ ਸੰਘਰਸ਼ਾˆ ਨੂੰ ਮਾਰਕਸਵਾਦੀ ਸ਼ੱਕ ਦੇ ਸੰਦਾˆ ਨਾਲ ਵੇਖਿਆਂ ਇਹ ਸਿਰ ਪਰਨੇ ਹੋਏ ਦਿਖਾਈ ਦਿੰਦੇ ਹਨ ਭਾਵ ਕੰਨੀ/ਹੇਠਾˆ ਦੇ ਕਿਆਰਿਆˆ ਨੂੰ ਸਿੰਜਦਾ ਪਾਣੀ ‘ਕਮਿਊਨਿਲ ਇਕਾਨਮੀ‘ ਨੂੰ ਪੱਕਿਆਂ ਕਰਦਾ ਨਜ਼ਰ ਆਉਂਦਾ ਹੈ। ਸਾਨੂੰ ਭਾਰਤ ਵਿਚ ਦਮਨ ਦਾ ਆਧਾਰ ਢਾˆਚਾ ਜਾਤ ਨਜ਼ਰ ਆਉਂਦੀ ਹੈ ਪਰ ਇਸ ਨੂੰ ਸਿਰ ਪਰਨੇ ਕੀਤਿਆˆ ਇਸ ਵਿਚਾਰਧਾਰਾ ਦੀ ਸੱਤਾ ਦਾ ਆਧਾਰ ਢਾˆਚਾ ਵੀ ਅਸਲ ‘ਚ ਆਰਥਿਕ ਹੀ ਦਿਖਾਈ ਦੇਵੇਗਾ, ਜਾਤੀ ਸੰਕਟ ਤਾˆ ਇਸ ਦਾ ਉਸਾਰ ਹੈ। ‘ਵਿਚਾਰਵਾਦੀ‘ ਸਿਖ਼ਰ ਨੂੰ ਹੰਢਾਅ ਰਹੇ ਹਿੰਦੁਸਤਾਨ ਦਾ ਸਮਾਜਿਕ ਢਾˆਚਾ ਆਧਾਰ ਸਮੱਗਰੀ ਦੀਆˆ ਇਹਨਾˆ ਜੜ੍ਹਾˆ ਨੂੰ ਪੁੱਟਣ ਦੀ ਬਜਾਏ ਸਮਾˆਤਰ ਜਮਾਤ ਨਾਲ ਟੰਟਿਆˆ ਵਿਚ ਉਲਝਿਆ ਪਿਆ ਹੈ।



ਆਰਥਿਕ ਅਤੇ ਸਮਾਜਿਕ ਦਮਨ ਝੱਲਦਾ ਪੀੜਤ ਕਿਰਤੀ ਇਸ ਤੋਂ ਮੁਕਤ ਹੋਣਾ ਚਾਹੁੰਦਾ ਹੈ ਪਰ ਕੋਈ ਵੀ ਇਸ ਨੂੰ ਬਦਲ ਦੇਣ ਦੀ ਕ੍ਰਾˆਤੀਕਾਰੀ ਧਿਰ ਨਾ ਹੋਣ ਕਾਰਨ ਉਹ ਜਾਤਾˆ ਆਧਾਰਿਤ ਧਰਮ ਪੰਥਾˆ ਵਿਚ ਵਿਲੀਨ ਹੁੰਦਾ ਨਵ-ਬ੍ਰਾਹਮਣਵਾਦੀ ਸੱਤਾ ਨੂੰ ਪੱਕਿਆਂ ਕਰਨ ਲੱਗਦਾ ਹੈ। ਧਰਮ ਪੰਥਾˆ, ਜਾਤਾˆ ਉਪਰਲੀ ਜਮਾਤ ਅੱਗੋˆ ਸੱਤਾ ਸ਼ਮੂਲੀਅਤ ਲਈ ਇਸ ਨੂੰ ਪੱਕਿਆਂ ਕਰਨ ਲੱਗਦੀ ਹੈ।



ਇਸ ਨਵੀˆ ਪੂੰਜੀ ਦੀ “ਪਵਿੱਤਰ ਆਤਮਾ‘/ਰੱਬ ਵੀ ‘ਕਮਿਊਨਿਲ ਇਕਾਨਮੀ‘ ਹੀ ਹੈ। ਇਸ ਦਾ ਕੋਈ ਵੀ ਸੱਭਿਆਚਾਰ ਨਹੀਂ ਸਗੋਂ ਇਹ ਸਮੰਤੀ, ਉਪਭੋਗਤਾਵਾਦੀ, ਪੰਥਵਾਦੀ ਸਭਿਆਚਾਰਾˆ ਦਾ ਮਿਲਗੋਭਾ ਹੈ। ਜਿਥੇ ਵੱਖ-ਵੱਖ ਸਭਿਆਚਾਰਾˆ, ਪੰਥਾˆ, ਧਰਮਾˆ, ਡੇਰਿਆˆ ਦੇ ਗੌਰਵ ਆਪਸ ‘ਚ ਭਿੜਦੇ ਅਤੇ ‘ਕਮਿਊਨਿਲ ਇਕਾਨਮੀ‘ ਦੀ ਵਿਚਾਰਧਾਰਾ ਨੂੰ ਪੱਕਿਆਂ ਕਰਦੇ ਹਨ, ਜਿਸ ਨੂੰ ਮੀਡੀਆ ਆਪਣੀਆˆ ਬਹੁ-ਪ੍ਰਤੀਧੁਨੀਆˆ ਰਾਹੀਂ ਸੱਭਿਆਚਾਰ ਦੀ ਸ਼ਕਲ ‘ਚ ਢਾਲਦਾ, ਹਾਕਮ ਵਿਚਾਰ ਨੂੰ ਪਦਾਰਥਕ ਰੂਪ ਬਣਾ ਦਿੰਦਾ ਹੈ।



ਅੱਜ ਸਾਡੇ ਸਮਿਆˆ ‘ਚ ਭਾਰਤੀ ‘ਸਟੇਟ‘ ਦੇ ਲੁਕਵੇˆ ਏਜੰਡੇ ਨਸ਼ਰ ਹੋ ਚੁੱਕੇ ਹਨ ਪੰ੍ਰਤੂ ਕ੍ਰਾˆਤੀਕਾਰੀ ਤਾਕਤਾˆ, ਜੋ ਇਸ ਨੂੰ ਪੂਰਣ ਰੂਪ ‘ਚ ਬਦਲ ਦੇਣ, ਏਕਤਾ ਦੀ ਅਣਹੋਂਦ ਕਾਰਨ, ਤੰਤਰ ਪੱਕੇ ਪੈਰੀਂ ਹੈ। ਤੰਤਰ ਤੋਂ ਬਿਗ਼ਾਨਗੀ ਵਾਲੀਆˆ ਆਵਾਮੀ ਧਿਰਾˆ ਡੇਰਿਆˆ, ਧਰਮ ਪੰਥਾˆ, ਧਰਮਾˆ ਭਾਵ ਬਰਬਰੀ ਤਾਕਤਾˆ ‘ਚੋਂ ਮੁਕਤੀ ਦੀ ਭਾਲ ਕਰ ਰਹੀਆˆ ਹਨ। ਰੋਜ਼ਾ ਲਕਸਮਬਰਗ ਨੇ ਫ੍ਰੈਡਰਿਕ ਏˆਗਲਜ਼ ਤੋਂ ਇਹ ਗੱਲ ਅੱਗੇ ਤੋਰਦਿਆˆ ਕਿਹਾ ਸੀ ਕਿ ਇਸ ਸ਼ੋਸ਼ਣਿਕ ਸਮਾਜ ਦੇ ਵਿਰੁੱਧ ਅੰਤਰ ਵਿਰੋਧ ਲਗਾਤਾਰ ਜਾਰੀ ਰਹਿੰਦੇ ਹਨ, ਉਸ ਦਾ ਸਿੱਟਾ ‘ਸਮਾਜਵਾਦ ਜਾˆ ਬਰਬਰੀਅਤ‘19 ਵਿਚੋਂ ਨਿਕਲਦਾ ਹੈ। ਅੱਜ ਭਾਰਤ ਵਿਚ ਵੀ ਦੋ ਆਵਾਜ਼ਾˆ ਹਨ ਪਰ ਸਮਾਜਵਾਦੀ ਆਵਾਜ਼ ਬਹੁਤ ਮੱਧਮ ਕਿਸੇ ਡੂੰਘੇ ਵਿਚੋਂ ਬੋਲਦੀ ਹੈ ਪਰ ਬਰਬਰੀਅਤ ਦੀ ਆਵਾਜ਼ ਪ੍ਰਚੰਡ ਹੁੰਦੀ ਜਾ ਰਹੀ ਹੈ। ਤੰਤਰ ਨਾਲ ਲੋਕਾˆ ਦਾ ਵਿਰੋਧ ਜਾਰੀ ਰਹਿੰਦਾ ਹੈ ਅਤੇ ਕ੍ਰਾˆਤੀਕਾਰੀਆˆ ਦੀ ਅਣਹੋਂਦ ਕਾਰਨ ਇਹ ਪਿਛਲਖ਼ੁਰੀ ਹੋ ਤੁਰਦਾ ਹੈ।



ਸਾਡੇ ਸਮਿਆˆ ‘ਚ ਮਾਰਕਸ ਦੇ ਪ੍ਰੋਲੇਤਾਰੀ ਦਾ ਉਹ ਰੂਪ ਅਲੋਪਤਾ ਦੇ ਕੰਢੇ ਹੈ, ਜਿਸ ਨੂੰ ਮਾਰਕਸ ਨੇ ਕ੍ਰਾˆਤੀਕਾਰੀ ਵਜੋਂ ਬਿਲਕੁੱਲ ਸਮਾਜਵਾਦ ਦੇ ਨੇੜੇ ਦਖਿਆ ਸੀ। ਉਸ ਦੀ ‘ਸਰਮਾਇਆ‘ ਰਾਹੀਂ ਪ੍ਰੋਲੇਤਾਰੀ ਨੇ ਪੂੰਜੀਵਾਦੀ ਲੁੱਟ ਦਾ ਵਿਸਥਾਰ, ਆਪਣੀ ਲੁੱਟ ਦੇ ਦਰਪਣ ਮੂਹਰੇ ਖੜ੍ਹ ਕੇ ਦੇਖਿਆ ਸੀ। ਪੂੰਜੀ ਦੀ ਵਿਰੋਧ ਵਿਕਾਸੀ ਗਤੀ ਨੇ ਕਿਰਤੀ ਦੀ ਏਕਤਾ ਅੱਗੇ ਸਵਾਲ ਖੜ੍ਹਾ ਕੀਤਾ ਹੈ, ਪਰ ਉਹਨਾˆ ਲੋਕਾˆ ਦੀ ਗਿਣਤੀ ਵਿਚੋਂ ਅਥਾਹ ਵਾਧਾ ਕੀਤਾ ਹੈ ਜਿਨ੍ਹਾˆ ਕੋਲ ਗਵਾਉਣ ਲਈ ਕੁਝ ਨਹੀਂ ਜਿੱਤਣ ਲਈ ਸੰਸਾਰ ਪਿਆ ਹੈ। ਸਾਡੇ ਸਮਿਆˆ ‘ਚ ਕੀ ਕਿਰਤੀ ਦੇ ਵੈਨਗਾਰਡ ਗ੍ਰਾਮਸ਼ੀ ਦੀ ਭਾਸ਼ਾ ‘ਚ ‘ਜੈਵਿਕ ਬੁੱਧੀਜੀਵੀ‘ ਹੋ ਸਕਦੇ ਹਨ? ਜਿਹੜੇ ਪ੍ਰੋਲੇਤਾਰੀ ਦੀ ਅਣਹੋਂਦ ਵਿਚ ਪ੍ਰੋਲੇਤਾਰੀ ਚੇਤਨਾ ਦੇ ਵਿਕਾਸ ਦੇ ਦਾਰਸ਼ਨਿਕ ਅਮਲ ਵਜੋਂ, ਜਿਹੜਾ ਇਸ ਤੰਤਰ ਦੀ ਜਕੜ ਨੂੰ ਤੋੜਦਿਆˆ ਕ੍ਰਾˆਤੀ ‘ਚ ਬਦਲ ਸਕੇ। ਉਹ ਬੁੱਧੀਜੀਵੀ ਜੋ ਉਹਨਾˆ ਦੀ ਆਪਣੀ ਜਮਾਤ ਦੇ ਹੋ ਚੁੱਕੇ ਹੋਣ? ਕੀ ਡੀਕਲਾਸ ਹੋਏ ਬਿਨ੍ਹਾˆ ਜਾˆ ਪ੍ਰੋਲੇਤਾਰੀ ਚੇਤਨਾ ਤੋਂ ਬਿਨਾˆ ਕੋਈ ਉਨ੍ਹਾˆ ਦਾ ਵੈਨਗਾਰਡ ਬਣ ਸਕਦਾ ਹੈ? ਜੋ ਉਹਨਾˆ ਲਈ ਕ੍ਰਾˆਤੀ ਨੂੰ ਮੁਕੰਮਲ ਸ਼ਕਲ ਦੇਵੇ। ਜੇ ਵੈਨਗਾਰਡ ਜਾਇਦਾਦ ਸੰਪਨ ਲੋਕ ਹੋਣਗੇ ਤਾˆ ਕੀ ਉਹ ਜਮਾਤੀ ਹਿੱਤਾˆ ਤੋਂ ਬਾਹਰ ਜਾ ਕੇ ਸੋਚ ਸਕਣਗੇ? ਜੇ ਅਗਵਾਈ ਸਾਧਨ ਸੰਪਨ ‘ਜੈਵਿਕ ਬੁੱਧੀਜੀਵੀ‘ ਕਰਨਗੇ ਤਾˆ ਕੀ ਉਹ ਕਿਸੇ ਮੋੜ ‘ਤੇ ਅਹਿਮ ਫੈਸਲੇ ‘ਚ ਇਸ ਤੰਤਰ ਨਾਲ ਸਮਝੌਤਾ ਕਰਦਿਆˆ ਇਸੇ ਤੰਤਰ ਨੂੰ ਸੋਧਣ ਦਾ ਵਿਚਾਰ ਤਾˆ ਨਹੀਂ ਲੈ ਆਉਣਗੇ? ਬਹੁਤ ਸਾਰੇ ਸਵਾਲ ਅੱਜ ਦੀ ਸਥਿਤੀ ਵਿਚੋਂ ਮਾਰਕਸ ਦੇ ਸਮੇˆ ਨਾਲੋਂ ਭਿੰਨ ਹਨ ਪਰ ਮਾਰਕਸਵਾਦ ਦਾ ਸਿਧਾˆਤ ਵਿਰੋਧ ਵਿਕਾਸੀ ਪਦਾਰਥਵਾਦ, ਤੰਤਰ ਦੀ ਖੜੋਤ ਨੂੰ ਕਿਤੇ ਵੀ ਹੁੰਗਾਰਾ ਨਹੀਂ ਦਿੰਦਾ ਸਗੋਂ ਚਿੰਤਨ ਅਤੇ ਗਤੀ ਵੱਲ ਤੋਰਦਾ ਹੈ। ਕਿਸੇ ਵੇਲੇ ‘ਵਾਪਰਿਆ‘ ਇਤਿਹਾਸ ਅਤੇ ਵਿਚਾਰਧਾਰਾ ਦੇ ਅੰਤ ਦਾ ਜਮੂਦ ਹੁਣ ਟੁੱਟ ਚੁੱਕਾ ਹੈ ਜੋ ਸਾਨੂੰ ਇਹ ਇਸ਼ਾਰਾ ਕਰਦਾ ਹੈ ਕਿ ਮਾਦਾ ਸਦਾ ਗਤੀ ‘ਚ ਹੈ ਅਤੇ ਮਨੁੱਖ ਦਾ ਅੰਤ ਮੌਜੂਦਾ ਵਿਚਾਰਧਾਰਾ ‘ਚ ਨਹੀਂ ਹੈ।



4

ਆਉ ਮੁੜ ਮਾਰਕਸ ਵੱਲ ਪਰਤੀਏ ਅਤੇ ਉਸ ਦੇ ਸਭ ਤੋਂ ਮਨਭਾਉਂਦੇ ਲੇਖਕ ਐਸਕਲੀਜ ਦੇ ਨਾਟਕ ‘ਪ੍ਰੋਮੀਥੀਅਸ ਬਾਊˆਡ‘ ਦੀ ਗੱਲ ਕਰੀਏ ਜਿਸ ਨੂੰ ਮਾਰਕਸ ਨੇ ਯੂਨਾਨੀ ਭਾਸ਼ਾ ‘ਚ ਹੀ ਅਨੇਕਾˆ ਵਾਰ ਸਿਰਫ਼ ਪੜ੍ਹਿਆ ਹੀ ਨਹੀਂ ਸਗੋਂ ਪ੍ਰੋਮੀਥੀਅਸ ਦੇ ਇਨਕਲਾਬੀ ਰੰਗਾˆ ਨੂੰ ਆਪਣੇ ਅੰਦਰ ਤੱਕ ਜ਼ੀਰ ਲਿਆ। ਪ੍ਰੋਮੀਥੀਅਸ! ਜੋ ਕਾਰੀਗਰ ਵਰਗ ਦਾ ਦੇਵਤਾ ਸੀ ਅਤੇ ਜਿਸ ਨੇ ਦੇਵਤਿਆˆ ਦੀ ਸਭ ਤੋਂ ਮਹਾਨ ਉਪਲਬਦੀ/ਤਕਨੀਕ ‘ਅੱਗ‘ ਨੂੰ ਚੋਰੀ ਕਰਕੇ ਕਿਰਤੀਆˆ/ਕਾਮਿਆˆ ਨੂੰ ਸੌˆਪ ਦਿੱਤੀ ਸੀ, ਜਿਸ ਕਾਰਨ ਉਹ ਜੀਅਸ ਦੇ ਕਹਿਰ ਦਾ ਸ਼ਿਕਾਰ ਹੋਇਆ। ਜੀਅਸ ਨੂੰ ਮੁੜ ਗੱਦੀ ‘ਤੇ ਬਿਠਾਉਣ ਵਾਲਾ ਪ੍ਰੋਮੀਥੀਅਸ ਉਸੇ ਦੀ ਅੱਗ ਚੋਰੀ ਕਰਕੇ ਕਿਰਤੀਆˆ ਨੂੰ ਸੌˆਪ ਦਿੱਤੇ ਜਾਣ ‘ਤੇ ਜੀਅਸ ਦੇ ਕਹਿਰ ਦਾ ਏਨਾ ਸ਼ਿਕਾਰ ਹੋਇਆ ਕਿ ਉਸ ਨੇ ਪ੍ਰੋਮੀਥੀਅਸ ਨੂੰ ਉਜਾੜ ਜਗ੍ਹਾ ਇਕ ਵੱਡੀ ਚਟਾਨ ਨਾਲ ਸੂਲ਼ੀ ‘ਤੇ ਲਟਕਾ ਦਿੱਤਾ, ਜਿੱਥੇ ਦਿਨ ਵੇਲੇ ਏਨੀ ਗਰਮੀ ਹੁੰਦੀ ਕਿ ਉਹ ਸੂਰਜ ਛਿਪਣ ਦੀਆˆ ਅਰਦਾਸਾˆ ਕਰੇ ਅਤੇ ਰਾਤ ਨੂੰ ਏਨੇ ਕਹਿਰ ਦਾ ਪਾਲ਼ਾ ਕਿ ਉਹ ਸੂਰਜ ਚੜ੍ਹਨ ਦੀਆˆ ਅਰਦਾਸਾˆ ਕਰੇ। ਫ਼ੀਨਿਕਸ ਰੋਜ਼ ਦਿਨੇ ਉਸ ਦੇ ਦਿਲ ਦਾ ਮਾਸ ਚਰੂੰਡਦਾ ਜਿਸਦਾ ਜ਼ਖਮ ਰਾਤ ਨੂੰ ਭਰ ਜਾˆਦਾ। ਇਸ ਕਹਿਰ ਨੇ ਉਸ ਅੰਦਰ ਮੁਆਫ਼ੀ ਦੀ ਬਜਾਏ ਦੇਵਤਿਆˆ ਵਿਰੁੱਧ ਸਾੜ ਕੇ ਸੁਆਹ ਕਰ ਦੇਣ ਵਾਲੀ ਨਫ਼ਰਤ ਭਰ ਦਿੱਤੀ।



ਪ੍ਰੋਮੀਥੀਅਸ ਅੱਗੇ ਮੰਗ ਰੱਖੀ ਗਈ ਸੀ ਕਿ ਉਹ ਦੇਵਤਿਆˆ ਨੂੰ ਉਹਨਾˆ ਦੀ ਅੱਗ ਵਾਪਿਸ ਕਰ ਦੇਵੇ ਪਰ ਉਹ ਆਖਦਾ ਕਿ “ਸਿੱਧੇ ਸਾਦੇ ਲਫ਼ਜ਼ਾˆ ‘ਚ ਮੈˆ ਦੇਵਢਾਣੀ ਨੂੰ ਨਫ਼ਰਤ ਕਰਦਾ ਹਾˆ।‘‘ ਪ੍ਰੋਮੀਥੀਅਸ ਲੋਕਾˆ ਲਈ ‘ਸੈˆਕੜੇ ਵਰ੍ਹੇ‘ ਅੱਤਿਆਚਾਰ ਸਹਿੰਦਾ ਰਿਹਾ ਪਰ ਕਿਰਤੀਆˆ ਕੋਲੋਂ ਅੱਗ ਵਾਪਿਸ ਜੀਅਸ ਨੂੰ ਦੇਣਾ ਕਦੇ ਨਾ ਮੰਨਿਆ, ਕਿਉਂੁਂਕਿ ਇਸ ਦੇ ਅਸਲ ਵਾਰਸ ਕਿਰਤੀ ਲੋਕ ਹੀ ਸਨ ਅਤੇ ਇਹ ਉਹਨਾˆ ਦੇ ਭਵਿੱਖ ਨੂੰ ਕ੍ਰਾˆਤੀ ‘ਚ ਬਦਲ ਦੇਣ ਵਾਲੀ ਤਕਨੀਕ/ਅੱਗ ਸੀ, ਜੋ ਲੋਕਾˆ ਦੀ ਚੇਤਨਾ ਸੀ। ਪ੍ਰੋਮੀਥੀਅਸ ਜੀਅਸ ਬਾਰੇ ਆਖਦਾ ਹੈ:



“ਇਸ ਸੰਕਟ ਤੋਂ ਉਸ ਨੂੰ (ਜੀਅਸ ਨੂੰ) ਮੇਰੇ ਸਿਵਾ ਕੋਈ ਨਹੀਂ ਬਚਾ ਸਕਦਾ। ਇਸ ਤੋਂ ਬੇਖਬਰ, ਉਸ ਨੂੰ ਜੰਨਤ ‘ਚ ਆਪਣੀ ਗਰਜਣਾˆ ਤੇ ਬਿਜਲੀਆˆ ਉਪਰ ਵਿਸ਼ਵਾਸ ਕਰਦੇ ਹੋਏ ਐਸ਼ ਕਰਨ ਦਿਉ। ਉਸ ਨੂੰ ਕੋਈ ਵੀ ਪਤਨ ਤੇ ਬਦਨਾਮੀ ਤੋਂ ਨਹੀਂ ਬਚਾ ਸਕਦਾ, ਕਿਉਂੁਂਕਿ ਉਂੁਹ ਆਪਣੇ ਹੀ ਖਿਲਾਫ਼ ਇਕ ਅਜਿੱਤ ਯੋਧਾ ਖੜਾ ਕਰ ਰਿਹਾ ਹੈ। ਉਸ ਜੀਅਸ ਨੂੰ ਪਤਾ ਲੱਗੇਗਾ ਕਿ ਆਜ਼ਾਦ ਬੰਦੇ ਨੂੰ ਜੰਜ਼ੀਰਾˆ ‘ਚ ਬੰਨ੍ਹਣ ਦਾ ਕੀ ਅਰਥ ਹੁੰਦਾ ਹੈ।‘‘



ਮਾਰਕਸ ਪ੍ਰੋਮੀਥੀਅਸ ਦੇ ਲਫ਼ਜ਼ਾˆ ‘ਚ ਆਪਣੀ ਆਵਾਜ਼ ਮਿਲ਼ਾਉਂਦਾ, ਕਸ਼ਟਾˆ ਦੇ ਤੂਫ਼ਾਨ ਝੱਲਦਾ ਪ੍ਰੋਮੀਥੀਅਸ ਦੀ ਮਿੱਥ ਨੂੰ ਹਕੀਕੀ ਸ਼ਕਲ ‘ਚ ਢਾਲਦਾ ‘ਸਰਮਾਇਆ‘ ਦੀ ਅੱਗ ਪ੍ਰੋਲੇਤਾਰੀ/ਕਿਰਤੀ ਜਮਾਤ ਨੂੰ ਸੌˆਪ ਦਿੰਦਾ ਹੈ।
ਸਾਹਿਤ ਬੰਦੇ ਨੂੰ ਚੇਤਨਾ ਦਿੰਦਾ ਹੈ, ਦ੍ਰਿੜ੍ਹ ਕਰਦਾ ਹੈ ਅਤੇ ਲੜਨ ਲਈ ਪ੍ਰੇਰਦਾ ਉਸ ਨੂੰ ਮੁਸੀਬਤਾˆ ‘ਚ ਵੀ ਡੋਲਣ ਨਹੀਂ ਦਿੰਦਾ। ਮਾਰਕਸ ਦਾ ਕਥਨ ਹੈ- ‘ਮਕਬੂਲ ਕਿਤਾਬ ਨੂੰ ਦੁਖੀ ਬੰਦੇ ਦਾ ਸਹਾਰਾ ਬਣਨਾ ਚਾਹੀਦਾ ਹੈ।‘



ਹਵਾਲੇ

1. ਕਾਰਲ ਮਾਰਕ-ਫ੍ਰੈਡਰਿਕ ਏˆਗਲਜ਼, ਕਮਿਊਨਿਸਟ ਪਾਰਟੀ ਦਾ ਮੈਨੀਫੈਸਟੋ, ਸਫਾ-28, ਪ੍ਰਗਤੀ ਪ੍ਰਕਾਸ਼ਨ, ਮਾਸਕੋ.
2. ਗੈਨਰਿਖ਼ ਵੋਲਕੋਵ, ਇਕ ਪ੍ਰਤਿਭਾ ਦਾ ਜਨਮ, ਸਫਾ-111, ਪ੍ਰਗਤੀ ਪ੍ਰਕਾਸ਼ਨ, ਮਾਸਕੋ, 1981.
3. ਕਾਰਲ ਮਾਰਕਸ, ਸਰਮਾਇਆ (ਜਿਲਦ-1), ਸਫਾ-34, ਨਵਯੁਗ ਪਬਲਿਸ਼ਰ, ਦਿੱਲੀ, 1978.
4. ਉਹੀ
5. ਗੈਨਰਿਖ ਵੋਲਕੋਵ, ਇਕ ਪ੍ਰਤਿਭਾ ਦਾ ਜਨਮ, ਸਫਾ-235, ਪ੍ਰਗਤੀ ਪ੍ਰਕਾਸ਼ਨ, ਮਾਸਕੋ, 1981.
6. ਉਹੀ, ਸਫਾ-53.
7. ਮਾਰਕਸ-ਏˆਗਲਜ਼, ਜਰਮਨ ਆਈਡੀਆਲੋਜੀ (ਅੰਗਰੇਜ਼ੀ), ਸਫਾ-18, ਪ੍ਰੌਗਰੈਸ ਪਬਲਿਸ਼ਰ, ਮਾਸਕੋ, 1976.
8. ਉਹੀ
9. ਕਾਰਲ ਮਾਰਕਸ, ਉਜਰਤ, ਕੀਮਤ ਤੇ ਮੁਨਾਫਾ, ਸਫਾ-9, ਪ੍ਰਗਤੀ ਪ੍ਰਕਾਸ਼ਨ, ਮਾਸਕੋ, 1974.
10. ਉਹੀ, ਸਫਾ-10.
11. ਕਾਰਲ ਮਾਰਕਸ, ਸਰਮਾਇਆ (ਜਿਲਦ-1), ਸਫਾ-91, ਨਵਯੁਗ ਪਬਲਿਸ਼ਰ, ਦਿੱਲੀ, 1978.
12. ਉਹੀ, ਸਫਾ-391.
13. ਉਹੀ, ਸਫਾ-504.
14. ਉਹੀ, ਸਫਾ-462.
15. ਥਿਉਡੋਰ ਅਡੋਰਨੋ-ਮੈਕਸ ਹਾਰਕਨੇਈਮਰ, ਦੀ ਕਲਚਰ ਇੰਡਸਟਰੀ (ਡਾਇਲੈਕਟਿਕ ਆਫ਼ ਐਨਲਾਈਟਨਮੈˆਟ ‘ਚੋਂ) ਸਫਾ-1. ਪੀ. ਡੀ.ਐਫ.
16. ਪ੍ਰਭਾਤ ਪਟਨਾਇਕ ‘ਸਾਮਰਾਜਵਾਦ-ਪੂੰਜੀਵਾਦ ਕੀ ਉਚਤਮ ਅਵਸਥਾ‘ ਦੀ ਭੂਮਿਕਾ, ਸਫਾ-33, ਗ੍ਰੰਥ ਸ਼ਿਲਪੀ ਦਿੱਲੀ 2001.
17. ਉਹੀ, ਸਫਾ-35.
18. ਉਹੀ.
19. ਰੋਜ਼ਾ ਲਕਸਮਬਰਗ, ਦੀ ਰੋਜ਼ਾ ਲਕਸਮਬਰਗ ਰੀਡਰ, ਸਫਾ-13 ਕਾਰਨਰਸਟੋਨ ਪਬਲੀਕੇਸ਼ਨ, ਖੜਗਪੁਰ, 2005.

Welcome to WatanPunjabi.ca
Home  |  About us  |  Font Download  |  Contact us

© 2007-08 WatanPunjabi.ca, Canada

Website Designed by Gurdeep Singh +91 98157 21346