
ਦਸੰਬਰ 15, 2011 ਵਾਲੇ ਦਿਨ ਉੱਘੇ ਨਾਸਤਿਕ ਲੇਖਕ ਅਤੇ ਪੱਤਰਕਾਰ ਕਰਿਸਟੋਫਰ ਹਿਚਨਜ਼ ਦੀ ਮੌਤ
ਹੋ ਗਈ। ਉਹ 62 ਸਾਲ ਦੇ ਸਨ ਤੇ ਪਿਛਲੇ ਦੋ ਕੁ ਸਾਲਾˆ ਤੋਂ ਕੈˆਸਰ ਨਾਲ ਲੜ ਰਹੇ ਸਨ। ਹਿਚਨਜ਼
ਪੱਛਮ ਵਿਚਲੇ ਨਾਸਤਿਕਤਾ ਦੇ ਅਜੋਕੇ ਚਾਰ ਵੱਡੇ ਝੰਡਾਬਰਦਾਰਾˆ -ਰਿਚਰਡ ਡਾਕਿਨਜ਼, ਸੈਮ ਹੈਰਿਸ
ਤੇ ਡੈਨੀਅਲ ਡੈਨਿੱਟ - ਵਿੱਚੋਂ ਇਕ ਸੀ। ਉਹ ਸਹੀ ਅਰਥਾˆ ਵਿਚ ਅਜ਼ਾਦ ਸੋਚ ਵਾਲਾ ਤੇ ਬਹੁਤ
ਰੰਗੀਲੀ ਸ਼ਕਸੀਅਤ ਦਾ ਵਿਅਕਤੀ ਸੀ। ਹਿਚਨਜ਼ ਇੰਗਲੈˆਡ ਦਾ ਜੰਮਿਆ ਅਮਰੀਕਨ ਸ਼ਹਿਰੀ ਸੀ। ਆਪਣੀ
ਖੁਬਸੂਰਤ ਤੇ ਤਿੱਖੀ ਚੋਭ ਵਾਲੀ ਅੰਗ੍ਰੇਜ਼ੀ ਲਿਖਣ ਦੀ ਯੋਗਤਾ ਕਰਕੇ ਉਹ ਵੱਖਰੀ ਪਛਾਣ ਰੱਖਦਾ
ਸੀ।
ਉਹਨੇ ਦਰਜਨ ਤੋਂ ਵੱਧ ਕਿਤਾਬਾˆ ਲਿਖੀਆˆ ਪਰ ਉਹਦੀ 2007 ਵਿਚ ਛਪੀ ਪੁਸਤਕ ‘ਗੌਡ ਇਜ਼ ਨਾਟ
ਗ੍ਰੇਟ: ਹਾਓ ਰਿਲਿਜਨ ਪੋਇਜ਼ਨ ਐਵਰੀਥਿੰਗ‘ ਨਾਲ ਉਹਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਮਿਲੀ। ਭਾਵੇˆ
ਇਸ ਕਿਤਾਬ ਤੋਂ ਪਹਿਲਾˆ ਰਿਚਰਡ ਡਾਕਿਨਜ਼ ਦੀ ਪੁਤਸਕ ਦੀ ‘ਗੌਡ ਡਿਲੂਜ਼ਨ‘ ਅਤੇ ਸੈਮ ਹੈਰਿਸ ਦੀ
ਪੁਸਤਕ ‘ਦੀ ਇੰਡ ਆਫ ਫੇਥ‘ ਨਾਸਤਿਕਤਾ ਦੇ ਖੇਤਰ ਵਿਚ ਕਾਫੀ ਚਰਚਿਤ ਸਨ ਪਰ ਹਿਚਨਜ਼ ਦੀ ਕਿਤਾਬ
ਉਨ੍ਹਾˆ ਤੋਂ ਵੀ ਵੱਧ ਵਿਕੀ ਅਤੇ ਨਿਊ ਯਾਰਕ ਟਾਈਮਜ਼ ਦੀ ਬੈੱਸਟ ਸੈਲਰਜ਼ ਲਿਸਟ ‘ਤੇ ਪਹਿਲੇ
ਨੰਬਰ ‘ਤੇ ਪਹੁੰਚੀ।
ਆਪਣੀ ਇਸ ਪੁਸਤਕ ਵਿਚ ਕਰਿਸਟੋਫਰ ਹਿਚਨਜ਼ ਨੇ ਬਹੁਤ ਸ਼ਕਤੀਸ਼ਾਲੀ ਤਰੀਕੇ ਨਾਲ ਨਾਸਤਿਕਤਾ ਦੇ
ਹੱਕ ਵਿਚ ਦਲੀਲਾˆ ਪੇਸ਼ ਕੀਤੀਆˆ ਅਤੇ ਨਾਲ ਹੀ ਦਿਖਾਇਆ ਕਿ ਕਿਸ ਤਰ੍ਹਾˆ ਧਰਮ ਮਨੁੱਖਤਾ ਲਈ
ਹਾਨੀਕਾਰਕ ਹੈ। ਪ੍ਰਮਾਤਮਾ ਦੀ ਹੋਂਦ ਤੋˆ ਇਨਕਾਰੀ ਦੂਜੇ ਚਿੰਤਕਾˆ ਵਾˆਗ ਹਿਚਨਜ਼ ਨੇ ਵੀ ਇਹ
ਵਿਚਾਰ ਪੇਸ਼ ਕੀਤੇ ਕਿ ਪ੍ਰਮਾਤਮਾ ਨੇ ਮਨੁੱਖ ਜਾˆ ਕੁਦਰਤ ਦੀ ਉਤਪਤੀ ਨਹੀਂ ਕੀਤੀ ਸਗੋਂ ਇਸ
ਤੋਂ ਉਲਟ ਮਨੁੱਖ ਨੇ ਪ੍ਰਮਾਤਮਾ ਪੈਦਾ ਕੀਤਾ, ਸਗੋਂ ਪੈਦਾ ਕੀਤੇ ਹਨ। ਇਹੀ ਕਾਰਨ ਹੈ ਕਿ ਹਰ
ਕੋਈ ਆਪੋ ਆਪਣਾ ਵੱਖਰਾ ਰੱਬ ਤੇ ਉਹਨੂੰ ਮੰਨਾਉਣ ਪਰਚਾਉਣ ਦਾ ਵੱਖਰਾ ਵੱਖਰਾ ਤਰੀਕਾ ਚੁੱਕੀ
ਫਿਰਦਾ ਹੈ। ਧਾਰਮਿਕ ਲੋਕਾˆ ਵਲੋਂ ਦਿੱਤੀ ਜਾˆਦੀ ਦਲੀਲ ਕਿ ਰੱਬ ਦੇ ਡਰ ਬਿਨਾˆ ਬੰਦਾ ਚੰਗਾ
ਨਹੀਂ ਬਣ ਸਕਦਾ ਨੂੰ ਵੀ ਹਿਚਨਜ਼ ਨੇ ਜ਼ੋਰਦਾਰ ਸ਼ਬਦਾˆ ਵਿਚ ਰੱਦ ਕੀਤਾ। ਉਹਨੇ ਕਿਹਾ ਕਿ ਧਰਮ
ਦੁਨੀਆˆ ਵਿਚ ਨਫਰਤ ਦਾ ਸਭ ਤੋਂ ਵੱਡਾ ਸੋਮਾ ਹੈ।
ਹਿਚਨਜ਼ ਬਹੁਤ ਵਿਵਾਦਗ੍ਰਸਤ ਸ਼ਖਸੀਅਤ ਸੀ। ਉਹ ਬਹਿਸ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਸੀ ਹਟਦਾ।
ਲਿਖਤੀ ਰੂਪ ਵਿਚ ਵੀ ਤੇ ਟੈਲੀਵਿਯਨ ਉੱਤੇ ਵੀ ਉਹਦੀਆˆ ਬਹਿਸਾˆ ਜਿੱਥੇ ਨਵੇˆ ਵਿਚਾਰਾˆ ਨਾਲ
ਭਰਪੂਰ ਹੁੰਦੀਆˆ ਸਨ ਉੱਥੇ ਦਿਲਚਸਪ ਵੀ ਹੁੰਦੀਆˆ। ਉਹਦੀਆˆ ਬਹੁਤ ਸਾਰੀਆˆ ਬਹਿਸਾˆ ਯੂਟਿਊਬ
‘ਤੇ ਦੇਖੀਆˆ ਜਾ ਸਕਦੀਆˆ ਹਨ। ਆਪਣੇ ਸਿਆਸੀ ਵਿਚਾਰਾˆ ਵਿਚ ਉਹ ਪਹਿਲਾˆ ਕਮਿਉੂਨਿਸਟ ਵੀ ਰਿਹਾ
ਪਰ ਬਾਅਦ ਵਿਚ ਇਕ ਅਮਰੀਕਨ ਕੌਮਵਾਦੀ (ਨੈਸ਼ਨਲਿਸਟ) ਬਣ ਕੇ ਬੁਸ਼ ਦੀ ਇਰਾਕ ਜੰਗ ਦਾ ਹਿਮਾਇਤੀ
ਬਣਿਆ ਰਿਹਾ। ਪਰ ਜਿਹੜੀ ਇਕ ਗੱਲ ਕਰਕੇ ਉਹਦੇ ਵਿਰੋਧੀ ਵੀ ਉਹਦਾ ਸਤਿਕਾਰ ਕਰਦੇ ਸਨ, ਉਹ ਸੀ
ਉਹਦੇ ਵਲੋਂ ਆਪਣੇ ਵਿਚਾਰਾˆ ਨੂੰ ਬਿਨਾˆ ਕਿਸੇ ਹਿਚਕਚਾਹਟ ਦੇ, ਬਿਨਾˆ ਕਿਸੇ ਡਰ ਭੌਅ ਦੇ
ਜਾˆ ਲੁਕ ਲੁਕਾ ਦੇ, ਇਮਾਨਦਾਰੀ ਨਾਲ ਤੇ ਧੜੱਲੇਦਾਰ ਤਰੀਕੇ ਨਾਲ ਦੂਜਿਆˆ ਦੇ ਸਾਹਮਣੇ ਰੱਖਣਾ।
ਆਪਣੀਆˆ ਲਿਖਤਾˆ ਵਿਚ ਉਹਨੇ ਇੰਗਲੈˆਡ ਦੀ ਰੌਇਲ ਫੈਮਲੀ, ਅਮਰੀਕਨ ਪ੍ਰੈਜ਼ੀਡੈˆਟ ਕਲਿੰਟਨ,
ਮਦਰ ਟੈਰੇਸਾ ਵਰਗੇ ਲੋਕਾˆ ਦੀ ਬਹੁਤ ਸਖਤ ਸ਼ਬਦਾˆ ਵਿਚ ਅਲੋਚਨਾ ਕੀਤੀ। ਮਦਰ ਟੈਰੇਸਾ ਬਾਰੇ
ਲਿਖੀ ਆਪਣੀ ਕਿਤਾਬ “ਦਾ ਮਿਸ਼ਨਰੀ ਪੁਜ਼ੀਸ਼ਨ: ਮਦਰ ਟੈਰੇਸਾ ਇਨ ਥਿਊਰੀ ਐˆਡ ਪ੍ਰੈਕਟਿਸ” ਵਿਚ
ਉਹਨੇ ਲਿਖਿਆ ਕਿ ਮਦਰ ਟੈਰੇਸਾ “ਕੱਟੜ, ਮੂਲਵਾਦੀ ਅਤੇ ਧੋਖੇਬਾਜ਼” ਹੈ ਜੋ ਗਰੀਬਾˆ ਦੀ
ਦੇਖਭਾਲ ਕਰਨ ਨਾਲੋਂ ਆਪਣੇ ਕੈਥੋਲਿਕ ਧਰਮ ਨੂੰ ਫੈਲਾਉਣ ਵਿਚ ਜ਼ਿਆਦਾ ਦਿਲਚਸਪੀ ਰੱਖਦੀ ਹੈ।
ਹਿਚਨਜ਼ ਦੇ ਅਲੋਚਕ ਵੀ ਉਹਨੂੰ ਮਾਫ ਨਹੀਂ ਸੀ ਕਰਦੇ। ਉਨ੍ਹਾˆ ਅਨੁਸਾਰ ਉਹ ‘ਪੇਸ਼ਾਵਰ ਝਗੜਾਲੂ‘
ਸੀ ਜਿਹੜਾ ਲੋਕਾˆ ਦਾ ‘ਦਿਲਪਰਚਾਵਾ‘ ਕਰਦਾ ਸੀ। ਖੱਬੀ ਧਿਰ ਦੇ ਲੋਕ ਵਿਸ਼ੇਸ਼ ਤੌਰ ‘ਤੇ ਉਹਦੀ
ਤਿੱਖੀ ਆਲੋਚਨਾ ਕਰਦੇ ਸਨ। ਅਜਿਹੇ ਇਕ ਆਲੋਚਕ ਅਲੈਗਜ਼ੈˆਡਰ ਕੌਕਬਰਨ ਵਲੋਂ ਉਸ ਬਾਰੇ ਇਕ ਖੱਤ
ਲਿਖਿਆ ਗਿਆ ਸੀ ਜਿਸ ਦਾ ਨਾਂ ਸੀ: “ਇਕ ਝੂਠੇ, ਖੁਦਰਗਰਜ਼, ਮੋਟੇ, ਤਮਾਖੂਪੀਣੇ, ਸ਼ਰਾਬੀ,
ਮੌਕਾਪ੍ਰਸਤ, ਸਨਕੀ ਕੱਬੇ ਬੰਦੇ ਦੇ ਨਾˆਅ ਖੱਤ”। ਹਿਚਨਜ਼ ਦਾ ਆਪਣੇ ਬਾਰੇ ਕਹਿਣਾ ਸੀ ਕਿ
ਮੈˆ, “ਕਿਸੇ ਪਾਰਟੀ ਦਾ ਮੈˆਬਰ ਨਹੀਂ। ਮੇਰੀ ਕੋਈ ਵਿਚਾਰਧਾਰਾ ਨਹੀਂ। ਮੈˆ ਤਰਕਵਾਦੀ ਹਾˆ।”
“ਮੈˆ ਅੰਤਰਰਾਸ਼ਟਰੀ ਪੱਧਰ ‘ਤੇ ਜਹਾਲਤ, ਅੰਧਵਿਸ਼ਵਾਸ ਅਤੇ ਮੂਰਖਤਾ, ਜਿਹੜੀ ਸਾਡੇ ਹਰ ਪਾਸੇ
ਛਾਈ ਹੋਈ ਹੈ, ਨਾਲ ਚਲਦੀ ਵਿਗਿਆਨ ਅਤੇ ਤਰਕ ਦੀ ਜੱਦੋਜਿਹਦ ਵਿਚ ਜੋ ਕੁਛ ਕਰ ਸਕਦਾ ਹਾˆ ਕਰਦਾ
ਹਾ।”
ਜਿਹੜੀ ਚੀਜ਼ ਹਿਚਨਜ਼ ਨੂੰ ਪੰਜਾਬੀ ਨਜ਼ਰੀਏ ਤੋਂ ਦਿਲਕਸ਼ ਬਣਾਉਂਦੀ ਹੈ, ਉਹ ਹੈ ਉਹਦੀ ਫੱਕਰ
ਸ਼ਖਸੀਅਤ। ਉਹ ਅਕਸਰ ਕੈਮਰੇ ਦੇ ਸਾਹਮਣੇ ਹੱਥ ਵਿਚ ਸ਼ਰਾਬ ਦਾ ਗਲਾਸ ਤੇ ਸਿਗਰਟ ਫੜੀ ਬੈਠਾ
ਬਹਿਸ ਕਰਦਾ ਦਿਖਾਈ ਦਿੰਦਾ ਤੇ ਸਵਾਲ ਪੁੱਛਣ ਵਾਲੇ ਨੂੰ ਸਿੱਧਾ ਕਹਿ ਦਿੰਦਾ ਕਿ ਤੇਰਾ ਸਵਾਲ
ਬੇਵਕੂਫੀ ਨਾਲ ਭਰਿਆ ਪਿਆ ਹੈ। ਅਜਿਹੀ ਸ਼ਖਸੀਅਤ ਅਜੋਕੇ ਪੰਜਾਬੀ ਭਾਈਚਾਰੇ ਵਿਚ ਸਗੋਂ ਵੱਡੇ
ਭਾਰਤੀ ਭਾਈਚਾਰੇ ਵਿਚ ਵੀ ਸੰਭਵ ਨਹੀˆ ਜਾਪਦੀ। ਸਾਡੇ ਹਰ ਕਿਸਮ ਦੇ ਆਲੋਚਕ ਵੀ ਲੋਕਾˆ ਸਾਹਮਣੇ
ਇਕ ਵਿਸ਼ੇਸ਼ ਕਿਸਮ ਦਾ ਪ੍ਰਤੀਬਿੰਬ ਹੀ ਪੇਸ਼ ਕਰਦੇ ਹਨ, ਪ੍ਰਾਈਵੇਟ ਮਹਿਫਲਾˆ ਵਿਚ ਤਾˆ ਹਿਚਨਜ਼
ਵਰਗੇ ਪੰਜਾਬੀ ਵੀ ਅਨੇਕਾˆ ਹੋਣਗੇ ਪਰ ਸਾਹਮਣੇ ਲੋਕਾˆ ਵਿਚ ਵਿਚਰਨ ਵਾਲਾ ਸ਼ਾਇਦ ਕੁਝ ਹੱਦ
ਤੱਕ ਖੁਸ਼ਵੰਤ ਸਿੰਘ ਹੀ ਹੋਵੇ। ਨੁਕਤਾ ਇਹ ਨਹੀਂ ਕਿ ਆਮ ਬੰਦੇ ਨੂੰ ਹਿਚਨਜ਼ ਵਰਗਾ ਬਣਨਾ
ਚਾਹੀਦਾ ਹੈ, ਨੁਕਤਾ ਇਹ ਹੈ ਕਿ ਇਸ ਕਿਸਮ ਦੀ ਸ਼ਖਸੀਅਤ ਲਈ ਵੀ ਸਮਾਜ ਵਿਚ ਥਾˆ ਹੋਣੀ ਚਾਹੀਦੀ
ਹੈ। ਪੰਜਾਬੀ ਤੇ ਭਾਰਤੀ ਸਮਾਜ ਵਿਚ ਵਿਆਪਕ ਪੱਧਰ ਤੇ ਫੈਲੇ ਪਖੰਡ ਨੂੰ ਵੰਗਾਰਨ ਲਈ ਸ਼ਾਇਦ ਇਹ
ਜ਼ਰੂਰੀ ਹੈ। |