Welcome to WatanPunjabi.ca
ਕੈਨੇਡਾ ਦੇ ਪੰਜਾਬੀ ਸਾਹਿਤਕ ਇਤਿਹਾਸ ਵਿੱਚ ਡਾ: ਦਰਸ਼ਨ ਗਿੱਲ ਦਾ ਨਾਂ ਹਮੇਸ਼ਾਂ ਯਾਦ ਰਹੇਗਾ
ਸੋਹਣ ਕਾਦਰੀ –ਰਵਾਇਤ ਸਿ਼ਕਨ ਕਲਾਕਾਰ
 

ਬਲਰਾਜ ਚੀਮਾ

ਕਹਾਣੀ / ਪਾਲੀ
 

ਰਣਬੀਰ ਜੌਹਲ

ਤਿੰਨ ਕਵਿਤਾਵਾਂ
 

ਮੰਗੇ ਸਪਰਾਏ

ਤਿੜਕਦੇ ਰਿਸ਼ਤੇ
 

ਨਾਹਰ ਔਜਲਾ

ਹਿੰਦੀ ਨਾਵਲ ਦਾ ਅਨੁਵਾਦ / ਧਰਤੀ ਧਨ ਨਾ ਆਪਣਾ
 

ਜਗਦੀਸ਼ ਚੰਦਰ

ਸਥਾਈ ਕਾਲਮ / ਪਰਦਾ ਜੋ ਉੱਠ ਗਿਆ
ਕੰਜਿ਼ਉਮਰਿਜ਼ਮ ਅਤੇ ਵਾਤਾਵਰਨ ਦਾ ਨੁਕਸਾਨ
 

ਸੁਖਵੰਤ ਹੁੰਦਲ

ਪੰਜਾਬੀ ਭਾਈਚਾਰਾ ਤੇ ਧਰਮ
 

ਸਾਧੂ ਬਿਨਿੰਗ

ਸਕੀਨਾ
 

ਫ਼ੌਜ਼ੀਆ ਰਫੀਕ

ਕਾਫ਼ਲੇ ਵਲੋਂ ‘ਜ਼ੰਗਾਲਿਆ ਕਿੱਲ’ ਅਤੇ ‘ਤੜਪਦੇ ਅਹਿਸਾਸ ਦੀ ਮਹਿਕ’ ‘ਤੇ ਭਰਵੀਂ ਗੋਸ਼ਟੀ
 

ਉਂਕਾਰਪ੍ਰੀਤ

ਇਕ ਤਰਕਸ਼ੀਲ ਵਿਆਹ
 

ਪ੍ਰਮਿੰਦਰ ਕੌਰ ਸਵੈਚ

ਹਿੰਦੀ ਕਹਾਣੀ / ਯੁੱਧ ਅਤੇ ਬੁੱਧ
 

ਮਧੂ ਕਾਂਕਰੀਆ

ਅਸਲ ਲੋਕ ਕਵੀ / ਸੰਤ ਰਾਮ ਉਦਾਸੀ
 

ਸੁਖਦੇਵ ਸਿੱਧੂ

   
 


ਇਕ ਤਰਕਸ਼ੀਲ ਵਿਆਹ
ਪ੍ਰਮਿੰਦਰ ਕੌਰ ਸਵੈਚ
 

 

(ਸਰ੍ਹੀ 17 ਜੁਲਾਈ 2011 ) ਤਰਕਸ਼ੀਲ ਸਭਿਆਚਾਰਕ ਸੁਸਾਇਟੀ ਆਫ ਕੈਨੇਡਾ ਨੇ ਨਵਾˆ ਸਮਾਜ ਸਿਰਜਣ ਵੱਲ ਇੱਕ ਹੋਰ ਪੁਲਾˆਘ ਉਦੋਂ ਪੁੱਟੀ ਜਦੋਂ ਸੁਸਾਇਟੀ ਦੇ ਮੈˆਬਰ ਸਰਬਜੀਤ ਉੱਖਲਾ ਦੀ ਬੇਟੀ ਮਨਦੀਪ ਕੌਰ ਉੱਖਲਾ ਦਾ ਵਿਆਹ ਸ: ਸੁਰਜੀਤ ਸਿੰਘ ਚੱਠਾ ਦੇ ਸਪੁੱਤਰ ਕੁਲਵਿੰਦਰ ਸਿੰਘ ਚੱਠਾ ਨਾਲ ਤਰਕਸ਼ੀਲ ਰਸਮਾˆ ਅਨੁਸਾਰ ਸੰਪਨ ਕੀਤਾ ਗਿਆ। ਚੱਠਾ ਪਰਵਾਰ ਅਤੇ ਉੱਖਲਾ ਪਰਵਾਰ ਦੇ ਰਿਸ਼ਤੇਦਾਰਾˆ ਅਤੇ ਸਨੇਹੀਆˆ ਨੇ ਇਸ ਵਿਆਹ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਵਧ ਚੜ੍ਹਕੇ ਸਹਿਯੋਗ ਦਿੱਤਾ ਅਤੇ ਰੱਜ ਕੇ ਵਿਆਹ ਦਾ ਅਨੰਦ ਮਾਣਿਆ। ਤਰਕਸ਼ੀਲ ਸਭਿਆਚਾਰਕ ਸੁਸਾਇਟੀ ਕੈਨੇਡਾ ਵੱਲੋਂ ਤਿਆਰ ਕੀਤੀਆˆ ਗਈਆˆ ਇੰਨ੍ਹਾˆ ਵਿਆਹ ਦੀਆˆ ਰਸਮਾˆ ਮੁਤਾਬਕ ਕੈਨੇਡਾ ਵਿੱਚ ਕੀਤਾ ਜਾਣ ਵਾਲਾ ਇਹ ਦੂਸਰਾ ਵਿਆਹ ਸੀ। ਇਸ ਤੋਂ ਪਹਿਲਾˆ ਵੀ ਸਰਬਜੀਤ ਉੱਖਲਾ ਜੀ ਦੀ ਵੱਡੀ ਬੇਟੀ ਸੁਖਵੀਰ ਉੱਖਲਾ ਅਤੇ ਜਗਵਿੰਦਰ ਸਿੰਘ ਸਹੋਤਾ ਦੇ ਵਿਆਹ ਸਮੇˆ ਇਹ ਰਸਮਾˆ ਪਹਿਲੀ ਵਾਰ ਅਮਲ ਵਿੱਚ ਲਿਆˆਦੀਆˆ ਗਈਆˆ ਸਨ। ਅੱਜ ਦੇ ਵਿਆਹ ਨੂੰ ਉਦੋਂ ਚਾਰ ਚੰਨ ਹੋਰ ਲੱਗ ਗਏ ਜਦੋˆ ਉਪਰੋਕਤ ਜੋੜੀ ਆਪਣੇ ਨਵ ਜਨਮੇ ਪੁੱਤਰ ਅਰਮਾਨ ਨਾਲ ਇਸ ਵਿਆਹ ਵਿੱਚ ਸ਼ਾਮਲ ਹੋਈ।

ਬਰਾਤ ਦੀ ਆਮਦ ਤੇ ਉਨ੍ਹਾˆ ਦਾ ਸਵਾਗਤ ਬੜੇ ਹੀ ਸਾਦਾ ਅਤੇ ਪ੍ਰਭਾਵਸ਼ਾਲ਼ੀ ਢੰਗ ਨਾਲ ਕੀਤਾ ਗਿਆ। ਚਾਹ ਪਾਣੀ ਛਕਣ ਉਪਰੰਤ ਲੜਕੇ ਅਤੇ ਲੜਕੀ ਦੇ ਮਾਤਾ ਪਿਤਾ ਨੂੰ ਸਟੇਜ ਉੱਪਰ ਬਿਠਾਇਆ ਗਿਆ। ਤਰਕਸ਼ੀਲ ਵਿਆਹ ਦੀਆˆ ਰਸਮਾˆ ਦਾ ਵੇਰਵਾ ਦਿੰਦਿਆˆ ਸੁਸਾਇਟੀ ਦੇ ਪ੍ਰਧਾਨ ਅਵਤਾਰ ਬਾਈ ਨੇ ਦੱਸਿਆ ਕਿ ਵਿਆਹ ਇੱਕ ਸਮਾਜਿਕ ਰਸਮ ਹੈ, ਜੋ ਦੋ ਜਿ਼ੰਦਗੀਆˆ ਦਾ ਹੀ ਨਹੀˆ ਸਗੋਂ ਦੋ ਪਰਵਾਰਾˆ ਸਮੇਤ ਉਨ੍ਹਾˆ ਦੇ ਰਿਸ਼ਤੇਦਾਰਾˆ ਤੇ ਸਨੇਹੀਆˆ ਦਾ ਮੇਲ ਵੀ ਹੈ। ਵਿਆਹ ਸਮਾਜ ਨੂੰ ਅੱਗੇ ਤੋਰਨ ਲਈ ਬਹੁਤ ਹੀ ਜ਼ਰੂਰੀ ਲੋੜ ਹੈ। ਵਿਆਹ ਨੂੰ ਸਹੀ ਢੰਗ ਨਾਲ ਨਿਭਾਉਣ ਲਈ ਸਮਾਜਿਕ ਸਦਾਚਾਰ ਵੀ ਉੱਨਾ ਹੀ ਜ਼ਰੂਰੀ ਹੈ। ਇਸੇ ਕਰਕੇ ਇਸ ਵਿਆਹ ਨੂੰ ਸਮਾਜਿਕ ਤੌਰ ਤੇ ਸੰਪੂਰਨ ਕਰਨ ਲਈ ਇਹ ਰਸਮਾˆ ਤਿਆਰ ਕੀਤੀਆˆ ਗਈਆˆ ਹਨ। ਲੜਕੇ ਅਤੇ ਲੜਕੀ ਨੂੰ ਆਪਣਾ ਜੀਵਨ ਸਾਥੀ ਚੁਣਨ ਦੀ ਪੂਰੀ ਖੁੱਲ੍ਹ ਦਿੱਤੀ ਗਈ ਹੈ। ਉਨ੍ਹਾˆ ਉੱਪਰ ਕਿਸੇ ਕਿਸਮ ਦਾ ਕੋਈ ਵੀ ਦਾਬਾ ਨਹੀਂ ਪੈਣ ਦਿੱਤਾ ਗਿਆ ਹੈ ਬਲਕਿ ਬੱਚਿਆˆ ਨੂੰ ਇਸ ਵਿਆਹ ਬਾਰੇ ਪੂਰੀ ਜਾਣਕਾਰੀ ਦ ਦੇ ਕੇ ਉਨ੍ਹਾˆ ਦੀ ਸਹਿਮਤੀ ਲੈ ਕੇ ਇਹ ਵਿਆਹ ਕੀਤਾ ਜਾ ਰਿਹਾ ਹੈ। ਅੱਜ ਇਨ੍ਹਾˆ ਰਸਮਾˆ ਰਾਹੀਂ ਜੋੜੀ ਜਿੱਥੇ ਆਪਣੇ ਮਾਤਾ ਪਿਤਾ ਅਤੇ ਬਜ਼ੁਰਗਾˆ ਤੋਂ ਇਸ ਵਿਆਹ ਦੀ ਆਗਿਆ ਲਵੇਗੀ ਉੱਥੇ ਜੋੜੀ ਵੱਲੋਂ ਸਮਾਜਿਕ ਤੌਰ ਤੇ ਸਭ ਦੇ ਸਾਹਮਣੇ ਨਵੀˆ ਜਿ਼ੰਦਗੀ ਦੀ ਸ਼ੁਰੂਆਤ, ਅਤੇ ਗ੍ਰਹਿਸਤ ਜੀਵਨ ਦੀ ਸ਼ੁਰੂਆਤ ਦਾ ਐਲਾਨ ਵੀ ਹੋਵੇਗਾ।


ਮਿਥੇ ਹੋਏ ਪ੍ਰਗਰਾਮ ਅਨੁਸਾਰ ਲੜਕਾ ਅਤੇ ਲੜਕੀ ਆਪਣੇ ਬਜ਼ੁਰਗਾˆ ਤੋਂ ਆਗਿਆ ਲੈਣ ਲਈ ਅੱਗੇ ਵੱਲ ਵਧਦੇ ਹਨ। ਗੀਤ ਗਾਇਆ ਜਾˆਦਾ ਹੈ “ਲੱਗੇ ਹਾˆ ਵਾਟ ਤੁਰਨ ਅਸੀਂ ਪੰਧ ਲਮੇਰਿਆˆ ਦੀ, ਆਏ ਹਾˆ ਲੈਣ ਆਗਿਆ....”
ਮਨਦੀਪ ਉੱਖਲਾ ਅਤੇ ਕੁਲਵਿੰਦਰ ਚੱਠਾ ਦੇ ਖਾਣਾ ਪੀਣਾ ਰੈਸਟੋਰੈˆਟ ਸਰ੍ਹੀ ਵਿਖੇ ਹੋਏ ਇਸ ਵਿਆਹ ਸਮਾਗਮ ਸਮੇˆ ਇਹ ਗੀਤ ਜਗਵਿੰਦਰ ਸਿੰਘ ਸਹੋਤਾ ਅਤੇ ਮੇਜਰ ਸਿੰਘ ਬੋਪਾਰਾਏ ਨੇ ਬੜੀ ਹੀ ਜੋਸ਼ੀਲੀ ਅਤੇ ਸੁਰੀਲੀ ਅਵਾਜ਼ ਵਿੱਚ ਗਾਇਆ, ਗੀਤ ਪੂਰਾ ਹੋਣ ਉਪਰੰਤ ਲਾੜੇ ਅਤੇ ਲਾੜੀ ਦੇ ਮਾਤਾ ਪਿਤਾ ਸੁਰਜੀਤ ਸਿੰਘ ਚੱਠਾ, ਸ਼੍ਰੀਮਤੀ ਚਰਨਜੀਤ ਕੌਰ ਚੱਠਾ, ਸਰਬਜੀਤ ਉੱਖਲਾ ਅਤੇ ਲਖਵੀਰ ਕੌਰ ਉੱਖਲਾ ਨੇ ਜੋੜੀ ਦੇ ਗਲਾˆ ਵਿੱਚ ਹਾਰ ਪਾਕੇ ਜੀਵਨ ਸਾਥੀ ਬਣਨ ਦੀ ਇਜਾਜ਼ਤ ਦਿੱਤੀ, ਉਪਰੰਤ ਲਾੜੇ ਅਤੇ ਲਾੜੀ ਨੇ ਵਰ ਮਾਲਾ ਪਾਕੇ ਇੱਕ ਦੂਜੇ ਨੂੰ ਜੀਵਨ ਸਾਥੀ ਅਪਣਾ ਲਿਆ, ਉਪਰੰਤ ਲਾੜੇ ਲਾੜੀ ਦੇ ਮਾਤਾ ਪਿਤਾ ਨੇ ਜੋੜੀ ਨੂੰ ਇੱਕ ਸੂਹੀ ਫੁਲਕਾਰੀ ਨਾਲ ਢਕ ਕੇ ਉਨ੍ਹਾˆ ਨੂੰ ਪਤੀ ਪਤਨੀ ਵਜੋਂ ਵਿਚਰਨ ਲਈ ਅਸ਼ੀਰਵਾਦ ਦਿੱਤਾ। ਇਸ ਤੋˆ ਬਾਅਦ ਜੋੜੀ ਨੇ ਪੰਡਾਲ ਵਿੱਚ ਹਾਜਰ ਰਿਸ਼ਤੇਦਾਰਾˆ ਤੇ ਸਨੇਹੀਆ ਪਾਸੋਂ ਸਹਿਮਤੀ ਲੈਣ ਲਈ ਹਾਲ ਵਿੱਚ ਇੱਕ ਫੇਰਾ ਪਾਇਆ ਜਿਸ ਦੌਰਾਨ ਸਾਰੇ ਹੀ ਹਾਜ਼ਰ ਸਨੇਹੀਆˆ ਵੱਲੋਂ ਜੋੜੀ ਉੱਪਰ ਫੁੱਲ ਪੱਤੀਆˆ ਦੀ ਵਰਖਾ ਕਰਕੇ ਸਹਿਮਤੀ ਦਿੱਤੀ ਗਈ। ਇਹ ਰਸਮ ਪੂਰੀ ਹੋਣ ਉਪਰੰਤ ਹਰ ਇੱਕ ਨੇ ਜੋੜੀ ਨੂੰ ਸ਼ੁਭਕਾਮਨਾਮਾˆ ਦਿੱਤੀਆˆ ਅਤੇ ਗੀਤ ਸੰਗੀਤ ਸ਼ੁਰੂ ਹੋ ਗਿਆ ਭੰਗੜੇ, ਗਿੱਧੇ ਅਤੇ ਧਮਾਲ ਵਿੱਚ ਸ਼ਾਮਲ ਹੋ ਕੇ ਹਰ ਇੱਕ ਨੇ ਖੁਸ਼ੀ ਮਨਾਈ ਅਤੇ ਇਹ ਦੌਰ ਕਾਫੀ ਲੰਮਾ ਚੱਲਿਆ। ਮਾਹੌਲ ਇਸ ਕਦਰ ਰੰਗੀਨ ਬਣ ਗਿਆ ਕਿ ਲਾੜਾ ਲਾੜੀ ਉਨ੍ਹਾˆ ਦੇ ਮਾਤਾ ਪਿਤਾ ਅਤੇ ਹੋਰ ਬਜੁ਼ਰਗ ਵੀ ਨੱਚਣੋˆ ਨਾ ਰਹਿ ਸਕੇ।


ਇਹ ਗੱਲ ਵਿਸ਼ੇਸ਼ ਜਿ਼ਕਰਯੋਗ ਹੈ ਕਿ ਤਰਕਸ਼ੀਲ ਮੈˆਬਰ ਆਪਣੇ ਅਤੇ ਆਪਣੇ ਬੱਚਿਆˆ ਦੇ ਵਿਆਹ ਸਮੇˆ ਜੀਵਨ ਸਾਥੀ ਦੀ ਚੋਣ ਵੇਲੇ ਜਾਤ ਪਾਤ, ਧਰਮ, ਨਸਲ ਆਦਿ ਦੀਆˆ ਵਲਗਣਾˆ ਤੋਂ ਉੱਪਰ ਉੱਠਕੇ ਇਨਸਾਨੀਅਤ ਦੇ ਆਧਾਰ ਤੇ ਫੈਸਲੇ ਕਰਦੇ ਹਨ। ਹਾਣ ਪ੍ਰਵਾਣ ਅਤੇ ਵਿਦਿਅਕ ਯੋਗਤਾ ਨੂੰ ਪ੍ਰਮੁੱਖਤਾ ਦਿੱਤੀ ਜਾˆਦੀ ਹੈ। ਇੱਥੇ ਇਹ ਗੱਲ ਵੀ ਵਰਨਣ ਯੋਗ ਹੈ ਕਿ ਵਿਆਹ ਦੀਆਂ ਇੰਨ੍ਹਾˆ ਰਸਮਾˆ ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਵੀ ਪ੍ਰਵਾਨ ਕਰ ਲਿਆ ਗਿਆ ਹੈ ਤੇ ਪੰਜਾਬ ਵਿੱਚ ਵੀ ਅਜਿਹੇ ਤਰਕਸ਼ੀਲ਼ ਵਿਆਹਾˆ ਦੀ ਸ਼ੁਰੂਆਤ ਹੋ ਚੁੱਕੀ ਹੈ। ਬਹੁਤ ਹੀ ਜਲਦੀ…. ਅਗਲਾ ਵਿਆਹ…..ਤਰਕਸ਼ੀਲ ਵਿਆਹ। (ਪ੍ਰਮਿੰਦਰ ਕੌਰ ਸਵੈਚ)

Welcome to WatanPunjabi.ca
Home  |  About us  |  Font Download  |  Contact us

© 2007-08 WatanPunjabi.ca, Canada

Website Designed by Gurdeep Singh +91 98157 21346