“ਜਿਸ ਹਕੂਮਤ ਦੇ ਵਿੱਚ ਜ਼ੁਲਮ
ਦੀ ਇਕ ਕੰਧ ਉਸਾਰੀ ਜਾਏਗੀ,
ਮਹਿਲਾਂ ਦੀਆਂ ਸੌ ਕੰਧਾਂ ਨੂੰ ਤਰੇੜ ਆਏਗੀ।
ਜਿਸ ਹਕੂਮਤ ਦੇ ਵਿੱਚ ਜ਼ੁਲਮ ਦੀ ਇਕ ਇੱਟ ਰੱਖੀ ਜਾਏਗੀ,
ਮਹਿਲਾਂ ਦੀਆਂ ਸੌ ਇੱਟਾਂ ਡਿਗਣਗੀਆਂ।”
ਉਪਰਲੇ ਡਾਇਲਾਗ ਪੰਜਾਬੀ ਦੇ ਸਿਰਮੌਰ ਨਾਟਕਕਾਰ ਭਾਜੀ ਗੁਰਸ਼ਰਨ ਸਿੰਘ (1929-2011) ਦੇ ਨਾਟਕ
ਚਾਂਦਨੀ ਚੌਂਕ ਤੋਂ ਸਰਹਿੰਦ ਤੱਕ ਵਿੱਚੋਂ ਹਨ। ਗੁਰਸ਼ਰਨ ਸਿੰਘ ਨੇ ਪੰਜਾਬ ਦੇ ਰੰਗਮੰਚ ‘ਤੇ
ਹੀ ਨਹੀˆ ਸਗੋˆ ਦੁਨੀਆ ਦੇ ਸਮੁੱਚੇ ਪੰਜਾਬੀ ਰੰਗਮੰਚ ਉੱਤੇ ਵੱਡਾ ਪ੍ਰਭਾਵ ਪਾਇਆ ਹੈ। ਸੰਨ
1983 ਵਿੱਚ ਇਪਾਨਾ ਦੇ ਸੱਦੇ ‘ਤੇ ਉਹ ਪਹਿਲੀ ਵਾਰ ਕੈਨੇਡਾ ਆਏ ਸਨ। ਉਸ ਸਮੇˆ ਇਪਾਨਾ ਨੇ
ਉਹਨਾˆ ਦੇ ਦੋ ਨਾਟਕਾˆ - ਮਿੱਟੀ ਦਾ ਮੁੱਲ ਅਤੇ ਚਾˆਦਨੀ ਚੌˆਕ ਤੋˆ ਸਰਹੰਦ ਤੱਕ- ਦੀ ਵੀਡੀਓ
ਬਣਾਈ ਸੀ। ਇਹ ਨਾਟਕ ਦੁਨੀਆ ਭਰ ਦੇ ਪੰਜਾਬੀਆˆ ਤੱਕ ਪਹੁੰਚਾਉਣ ਲਈ ਇਪਾਨਾ ਦੇ ਧੰਨਵਾਦ ਸਹਿਤ
ਆਨਲਾਈਨ ਪਾਏ ਜਾ ਰਹੇ ਹਨ। ਇਹਨਾˆ ਨਾਟਕਾˆ ਵਿੱਚ ਭਾਜੀ ਦੇ ਨਾਲ ਕੰਮ ਕਰਨ ਵਾਲੇ ਦੂਜੇ
ਕਲਾਕਾਰ ਹਨ: ਅਰੀਤ, ਨਵਸ਼ਰਨ ਕੌਰ, ਕੇਵਲ ਧਾਲੀਵਾਲ, ਦਲੀਪ ਭਨੋਟ ਅਤੇ ਪਰਮਜੀਤ ਸਿੰਘ.
ਬੇਸ਼ੱਕ ਇਸ ਸਮੇˆ ਭਾਜੀ ਗੁਰਸ਼ਰਨ ਸਿੰਘ ਸਾਡੇ ਵਿੱਚ ਨਹੀˆ ਰਹੇ ਪਰ ਉਹਨਾˆ ਦਾ ਕੰਮ ਸਦਾ ਸਾਡੇ
ਅੰਗ-ਸੰਗ ਰਹੇਗਾ।
ਭਾਜੀ ਦੇ ਨਾਟਕਾਂ ਦੇ ਨਾਲ ਨਾਲ ਅਸੀਂ ਵੈਨਕੂਵਰ ਸੱਥ ਵਲੋ ਤਿਆਰ ਕੀਤੇ ਨਾਟਕ ਕਿਹਦਾ ਵਿਆਹ
ਅਤੇ ਤੂਤਾˆ ਵਾਲਾ ਖੂਹ ਵੀ ਆਨਲਾਈਨ ਪਾ ਰਹੇ ਹਾਂ। ਕਿਹਦਾ ਵਿਆਹ 1987 ਵਿੱਚ ਲਿਖਿਆ ਅਤੇ
ਖੇਡਿਆ ਗਿਆ ਸੀ। ਇਸ ਨੂੰ ਲਿਖਿਆ ਹੈ ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ ਨੇ। ਇਸ ਵਿੱਚ
ਹਿੱਸਾ ਲੈਣ ਵਾਲੇ ਕਲਾਕਾਰ ਹਨ: ਮੱਖਣ ਟੁੱਟ, ਅੰਜੂ ਹੁੰਦਲ, ਹਰਜੀ ਸਾˆਗਰਾ, ਅੰਮ੍ਰਿਤ ਮਾਨ,
ਪਿੰਦੀ ਗਿੱਲੀ ਅਤੇ ਨਿੱਕੀ ਸਹੋਤਾ। ਨਾਟਕ ਤੁਤਾˆ ਵਾਲਾ ਖੂਹ ਸੋਹਣ ਸਿੰਘ ਸੀਤਲ ਦੇ ਨਾਵਲ
"ਤੂਤਾˆ ਵਾਲਾ ਖੂਹ" ‘ਤੇ ਆਧਾਰਿਤ ਹੈ ਅਤੇ ਜਿਸ ਦਾ ਨਾਟਕੀ ਰੂਪ ਤਿਆਰ ਕੀਤਾ ਸੀ ਭਾਜੀ
ਗੁਰਸ਼ਰਨ ਸਿੰਘ ਨੇ। ਇਹ ਨਾਟਕ 1985 ਵਿੱਚ ਗੁਰਸ਼ਰਨ ਸਿੰਘ ਦੀ ਦੂਜੀ ਕੈਨੇਡਾ ਫੇਰੀ ਸਮੇˆ
ਉਹਨਾˆ ਦੀ ਨਿਰਦੇਸ਼ਨਾ ਵਿੱਚ ਤਿਆਰ ਕੀਤਾ ਗਿਆ ਸੀ। ਇਸ ਨਾਟਕ ਵਿੱਚ ਹਿੱਸਾ ਲੈਣ ਵਾਲੇ
ਕਲਾਕਾਰਾˆ ਦੇ ਨਾˆ ਹਨ: ਮੱਖਣ ਟੁੱਟ, ਸਾਧੂ ਬਿਨਿੰਗ, ਭਵਖੰਡਨ ਰਾਖਰਾ, ਅਮਨਪਾਲ ਸਾਰਾ,
ਜਗਦੀਸ਼ ਬਿਨਿੰਗ ਅਤੇ ਸੁਖਵੰਤ ਹੁੰਦਲ।
ਮਿੱਟੀ ਦਾ
ਮੁੱਲ ਅਤੇ ਚਾਂਦਨੀ ਚੌਂਕ ਤੋਂ ਸਰਹਿੰਦ ਤੱਕ (ਭਾਗ 1)
ਚਾਂਦਨੀ ਚੌਂਕ ਤੋਂ ਸਰਹਿੰਦ ਤੱਕ (ਭਾਗ 2), ਕਿਹਦਾ ਵਿਆਹ ਅਤੇ ਤੂਤਾਂ ਵਾਲਾ ਖੂਹ (ਭਾਗ 1)
ਤੂਤਾਂ ਵਾਲਾ ਖੂਹ (ਭਾਗ 2)
|