ਪੰਜਾਬੀ ਲੇਖਕ ਮੰਚ ਵੈਨਕੂਵਰ ਨੇ ਕਨੇਡਾ ਵਿੱਚ ਪਹਿਲੀ ਪੰਜਾਬੀ ਸਾਹਿਤਕ ਕਾਨਫਰੰਸ 7, 8, 9
ਅਗਸਤ, 1987 ਨੂੰ ਵੈਨਕੂਵਰ ਵਿੱਚ ਕਿਲਾਰਨੀ ਕਮਿਊਨਿਟੀ ਸੈਂਟਰ ਵਿਖੇ ਕਰਵਾਈ ਸੀ। ਇਸ
ਕਾਨਫਰੰਸ ਵਿੱਚ ਕਨੇਡਾ ਦੇ ਸਾਹਿਤ ਅਤੇ ਸਭਿਆਚਾਰ ਦਾ ਲੇਖਾ ਜੋਖਾ ਕਰਦੇ 11 ਪਰਚੇ ਪੜ੍ਹੇ ਗਏ
ਸਨ ਅਤੇ ਇਕ ਕਵੀ ਦਰਬਾਰ ਆਯੋਜਿਤ ਕੀਤਾ ਗਿਆ ਸੀ। ਇਸ ਵਿੱਚ ਕਨੇਡਾ ਦੇ ਵੱਖ ਵੱਖ ਸ਼ਹਿਰਾਂ
ਵਿੱਚ ਵਸਦੇ ਪੰਜਾਬੀ ਲੇਖਕਾਂ ਦੇ ਨਾਲ ਨਾਲ ਪਾਕਿਸਤਾਨ ਦੇ ਪੰਜਾਬੀ ਲੇਖਕ ਫ਼ਖਰ ਜ਼ਮਾਨ ਵੀ
ਸ਼ਾਮਲ ਹੋਏ ਸਨ।
ਇਸ ਇਤਿਹਾਸਕ ਕਾਨਫਰੰਸ ਦੇ ਪੂਰੇ ਪ੍ਰੋਗਰਾਮ ਦੀ ਵੀਡੀਓ ਅਤੇ ਆਡੀਓ ਰਿਕਾਰਡਿੰਗ ਕੀਤੀ ਗਈ
ਸੀ। ਕਾਨਫਰੰਸ ਤੋਂ ਬਾਅਦ ਇਸ ਕਾਨਫਰੰਸ ਵਿੱਚ ਪੜ੍ਹੇ ਗਏ ਪਰਚਿਆਂ ਅਤੇ ਉਹਨਾਂ ਉੱਪਰ ਹੋਈ
ਬਹਿਸ ਨੂੰ “ਕਨੇਡੀਅਨ ਪੰਜਾਬੀ ਸਾਹਿਤ ਅਤੇ ਸਭਿਆਚਾਰ” ਨਾਮੀ ਕਿਤਾਬ ਦੇ ਰੂਪ ਵਿੱਚ ਵੀ
ਛਾਪਿਆ ਗਿਆ ਸੀ। 25 ਸਾਲ ਪਹਿਲਾਂ ਤਿੰਨ ਦਿਨ ਚੱਲੀ ਇਸ ਕਾਨਫਰੰਸ ਦੀ 16-18 ਘੰਟੇ ਲੰਮੀ
ਵੀਡੀਓ ਰਿਕਾਰਡਿੰਗ, ਵਤਨ ਦੇ ਸਾਈਟ ‘ਤੇ ਪਾਈ ਜਾ ਰਹੀ ਹੈ। ਸਾਨੂੰ ਆਸ ਹੈ ਕਿ ਕਾਨਫਰੰਸ ਦੀ
ਇਹ ਕਾਰਵਾਈ ਕੈਨੇਡਾ ਦੇ ਪੰਜਾਬੀ ਸਾਹਿਤ ਦੇ ਇਤਿਹਾਸ ਦੇ ਵਿਦਿਆਰਥੀਆਂ ਲਈ ਕੀਮਤੀ ਜਾਣਕਾਰੀ
ਦਾ ਸ੍ਰੋਤ ਸਾਬਤ ਹੋਵੇਗੀ। ਕਾਨਫਰੰਸ ਦੀ ਇਹ ਵੀਡੀਓ ਭੁਪਿੰਦਰ ਧਾਲੀਵਾਲ ਨੇ ਬਣਾਈ ਸੀ।
ਵੀਡੀਓ 1
ਇਸ ਵੀਡੀਓ ਵਿੱਚ ਪਾਕਿਸਤਾਨੀ ਪੰਜਾਬੀ ਲੇਖਕ ਫ਼ਖਰ ਜ਼ਮਾਨ ਨੇ ਪਾਕਿਸਤਾਨ ਵਿੱਚ ਪੰਜਾਬੀ ਦੀ
ਸਥਿਤੀ ‘ਤੇ ਗੱਲਬਾਤ ਕੀਤੀ।
ਪਹਿਲੀ ਵੀਡੀਓ ਦਾ ਭਾਗ- 1 ਦੇਖਣ ਲਈ ਹੇਠਾਂ ਫੋਟੋ ‘ਤੇ ਕਲਿੱਕ ਕਰੋ:
ਪਹਿਲੀ ਵੀਡੀਓ ਦਾ ਭਾਗ- 2
ਦੇਖਣ ਲਈ ਹੇਠਾਂ ਫੋਟੋ ‘ਤੇ ਕਲਿੱਕ ਕਰੋ:
ਪਹਿਲੀ ਵੀਡੀਓ ਦਾ ਭਾਗ- 3 ਦੇਖਣ ਲਈ ਹੇਠਾਂ ਫੋਟੋ ‘ਤੇ ਕਲਿੱਕ ਕਰੋ
ਪਹਿਲੀ ਵੀਡੀਓ ਦਾ ਭਾਗ- 4 ਦੇਖਣ ਲਈ ਹੇਠਾਂ ਫੋਟੋ ‘ਤੇ ਕਲਿੱਕ ਕਰੋ
ਵੀਡੀਓ 2
ਇਸ ਵੀਡੀਓ ਦੇ ਪਹਿਲੇ ਭਾਗ ਦੇ ਪਹਿਲੇ ਵੀਹ ਮਿੰਟ ਕਾਨਫਰੰਸ ਵਿੱਚ ਲਾਈ ਗਈ ਪੰਜਾਬੀ ਦੇ ਮੋਢੀ
ਲੇਖਕਾਂ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਦੀ ਹੋ ਰਹੀ ਤਿਆਰੀ ਉੱਤੇ ਕੇਂਦਰਿਤ ਹਨ। ਹੋ ਸਕਦਾ
ਹੈ ਕਿ ਕਈ ਦਰਸ਼ਕਾਂ ਨੂੰ ਇਹ ਹਿੱਸਾ ਏਨਾ ਦਿਲਚਸਪ ਨਾ ਲੱਗੇ। ਇਸ ਲਈ ਉਹਨਾਂ ਦਰਸ਼ਕਾਂ ਨੂੰ
ਸੁਝਾਅ ਹੈ ਕਿ ਉਹ ਵੀਡੀਓ ਦੇ ਪਹਿਲੇ ਹਿੱਸੇ ਦੀ ਵੀਹ ਮਿੰਟ ਵੀਡੀਓ ਛੱਡ ਦੇਣ ਅਤੇ ਉਸ ਤੋਂ
ਅਗਾਂਹ ਦੇਖਣਾ ਸ਼ੁਰੂ ਕਰ ਦੇਣ। ਵੀਡੀਓ ਦੇ ਇਸ ਪੜਾਅ ‘ਤੇ ਗੁਰਚਰਨ ਰਾਮਪੁਰੀ ਨੇ ਆਏ ਹੋਏ
ਮਹਿਮਾਨਾਂ ਨੂੰ ਜੀਅ ਆਇਆਂ ਕਿਹਾ। ਉਸ ਤੋਂ ਬਾਅਦ ਦਰਸ਼ਨ ਗਿੱਲ ਨੇ ਕੁਝ ਮਿਨਟਾਂ ਵਿੱਚ
ਪੰਜਾਬੀ ਲੇਖਕ ਮੰਚ ਦੀ ਜਾਣਪਛਾਣ ਕਰਵਾਈ। ਉਹਨਾਂ ਤੋਂ ਬਾਅਦ ਅਜਮੇਰ ਰੋਡੇ ਨੇ ਇਸ ਕਾਨਫਰੰਸ
ਨੂੰ ਕਰਾਉਣ ਦੇ ਮਕਸਦ ਬਾਰੇ ਚਾਨਣਾ ਪਾਇਆ ਅਤੇ ਇਹ ਦੱਸਿਆ ਕਿ ਕਾਨਫਰੰਸ ਦੀ ਕਾਰਵਾਈ ਕਿਵੇਂ
ਚਲਾਈ ਜਾਵੇਗੀ।
ਫਿਰ ਗੁਰਚਰਨ ਰਾਮਪੁਰੀ ਨੇ ਆਪਣੇ ਪਰਚੇ “ਕੈਨੇਡਾ ਵਿੱਚ ਪੰਜਾਬੀ ਸਾਹਿਤਕ ਅਤੇ ਸਭਿਆਚਾਰਕ
ਸਰਗਰਮੀਆਂ’ ਨੂੰ ਸੰਖੇਪ ਵਿੱਚ ਪੇਸ਼ ਕੀਤਾ। ਇਸ ਕਾਨਫਰੰਸ ਵਿੱਚ ਪਰਚੇ ਲੋਕਾਂ ਵਿੱਚ ਪਹਿਲਾਂ
ਹੀ ਵੰਡ ਦਿੱਤੇ ਗਏ ਸਨ ਅਤੇ ਕਾਨਫਰੰਸ ਵਿੱਚ ਹਿੱਸਾ ਲੈਣ ਵਾਲਿਆਂ ਤੋਂ ਉਮੀਦ ਕੀਤੀ ਗਈ ਸੀ
ਕਿ ਉਹ ਕਾਨਫਰੰਸ ਦੇ ਸੈਸ਼ਨਾਂ ਵਿੱਚ ਆਉਣ ਤੋਂ ਪਹਿਲਾਂ ਪਰਚੇ ਪੜ੍ਹ ਕੇ ਆਉਣਗੇ।
ਗੁਰਚਰਨ ਰਾਮਪੁਰੀ ਹੋਰਾਂ ਦੀ ਪੇਸ਼ਕਾਰੀ ਤੋਂ ਬਾਅਦ ਉਹਨਾਂ ਦੇ ਪਰਚੇ ‘ਤੇ ਬਹਿਸ ਹੋਈ ਜਿਸ
ਵਿੱਚ ਅੱਗੇ ਦੱਸੇ ਬੁਲਾਰਿਆਂ ਨੇ ਹਿੱਸਾ ਲਿਆ: ਸੁਖਿੰਦਰ, ਨਵਤੇਜ ਭਾਰਤੀ, ਸੁਰਿੰਦਰ ਧੰਜਲ,
ਸਾਧੂ ਬਿਨਿੰਗ, ਮਹਿੰਦਰ ਸੂਮਲ, ਅਮਰਜੀਤ ਸੂਫੀ, ਸੁਰਜੀਤ ਕਲਸੀ ਅਤੇ ਯੁਵਰਾਜ ਰਤਨ।
ਦੂਜੀ ਵੀਡੀਓ ਦੇ ਪਹਿਲੇ ਭਾਗ ਨੂੰ ਦੇਖਣ ਲਈ ਹੇਠਲੀ ਤਸਵੀਰ ‘ਤੇ ਕਲਿੱਕ ਕਰੋ:
ਦੂਜੀ ਵੀਡੀਓ ਦੇ ਦੂਜੇ ਭਾਗ ਨੂੰ ਦੇਖਣ ਲਈ ਹੇਠਲੀ ਤਸਵੀਰ ‘ਤੇ ਕਲਿੱਕ ਕਰੋ:
ਦੂਜੀ ਵੀਡੀਓ ਦੇ ਤੀਜੇ ਭਾਗ ਨੂੰ ਦੇਖਣ ਲਈ ਹੇਠਲੀ ਤਸਵੀਰ ‘ਤੇ ਕਲਿੱਕ ਕਰੋ:
ਦੂਜੀ ਵੀਡੀਓ ਦੇ ਚੌਥੇ ਭਾਗ ਨੂੰ ਦੇਖਣ ਲਈ ਹੇਠਲੀ ਤਸਵੀਰ ‘ਤੇ ਕਲਿੱਕ ਕਰੋ:
|